nabaz-e-punjab.com

ਆਰੀਅਨਜ਼ ਗਰੁੱਪ, ਚੰਡੀਗੜ੍ਹ 26 ਅਗਸਤ ਨੂੰ ਕਰੇਗਾ ਤੀਜੇ ਤੇ ਆਖਰੀ ਸਕਾਲਰਸ਼ਿਪ ਮੇਲੇ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਗਸਤ:
ਸਿੱਖਿਆ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਚੰਡੀਗੜ੍ਹ ਵੱਲੋਂ 26 ਅਗਸਤ ਨੂੰ ਜ਼ਰੂਰਤਮੰਦ ਅਤੇ ਹੋਣਹਾਰ ਵਿਦਿਆਰਥੀਆਂ ਦੇ ਲਈ ਆਰੀਅਨਜ਼ ਤੀਜਾ ਅਤੇ ਆਖਰੀ ਸਕਾਲਰਸ਼ਿਪ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਦੱਸਿਆ ਕਿ ਚਾਹਵਾਨ ਵਿਦਿਆਰਥੀਆਂ ਦੇ ਲਈ ਆਰੀਅਨਜ਼ ਨੇ ਇੱਕ ਸਪੈਸ਼ਲ ਹੈਲਪਲਾਈਨ ਨੰਬਰ ਲਾਂਚ ਕੀਤਾ ਹੈ। ਚਾਹਵਾਨ ਵਿਦਿਆਰਥੀ ਖ਼ੁਦ ਨੂੰ ਰਜਿਸਟਰ ਕਰਨ ਦੇ ਲਈ ਟੋਲ ਫਰੀ ਹੈਲਪਲਾਈਨ ਨੰਬਰ 1800-3000-0388 ’ਤੇ ਮਿਸ ਕਾਲ ਕਰ ਸਕਦੇ ਹਨ ਜਾਂ ਆਰੀਅਨਜ਼ ਵੈਬਸਾਈਟ ’ਤੇ ਅਰਜ਼ੀਆਂ ਦੇ ਸਕਦੇ ਹਨ।
ਡਾ. ਅੰਸ਼ੂ ਕਟਾਰੀਆ ਨੇ ਦੱਸਿਆ ਕਿ ਇਸ ਸਕਾਲਰਸ਼ਿਪ ਮੇਲੇ ਵਿੱਚ ਜ਼ਰੂਰਤਮੰਦ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਆਨ ਦਾ ਸਪਾਟ ਕਾਊਸਲਿੰਗ, ਆਨ ਦਾ ਸਪਾਟ ਸਕਾਲਰਸ਼ਿਪ, ਆਨ ਦਾ ਸਪਾਟ ਐਜ਼ੂਕੇਸ਼ਨ ਲੋਨ, ਆਨ ਦਾ ਸਪਾਟ ਐਡਮੀਸ਼ਨ ਪ੍ਰਦਾਨ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਆਪਣੇ ਨਾਲ 10ਵੀਂ, 12ਵੀਂ ਅਤੇ ਗਰੈਜ਼ੂਏਸ਼ਨ ਦੇ ਅਸਲੀ ਸਰਟੀਫਿਕੇਟ ਤੋਂ ਇਲਾਵਾ ਆਈਡੀ ਪ੍ਰਮਾਣ, ਰਿਹਾਇਸ਼ੀ ਪ੍ਰਮਾਣ ਪੱਤਰ, ਜਾਤੀ ਪ੍ਰਮਾਣ, ਆਮਦਨ ਪ੍ਰਮਾਣ, ਪਾਸਪੋਰਟ ਸਾਈਜ ਫੋਟੋ ਆਦਿ ਨਾਲ ਲਿਆਉਣੇ ਹੋਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀ ਐਲਐਲ.ਬੀ, ਬੀਏ-ਐਲਐਲ.ਬੀ, ਬੀ.ਐਸਸੀ (ਐਗਰੀ), ਬੀ.ਐਡ, ਐਮਏ (ਐਜੂਕੇਸ਼ਨ), ਜੀਐਨਐਮ, ਏਐਨਐਮ, ਬੀ.ਕਾੱਮ, ਬੀਏ ਕੋਰਸਿਸ ਵਿੱਚ ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਹਨ। ਐਸਸੀ/ਐਸਟੀ ਵਿਦਿਆਰਥੀ ਸਭ ਕੋਰਸਿਸ ਵਿੱਚ ਕੇਂਦਰ ਸਰਕਾਰ ਦੀ ਪੀਐਮਐਸ ਸਕੀਮ ਦੇ ਅਧੀਨ 100 ਫੀਸਦੀ ਸਕਾਲਰਸ਼ਿਪ ਹਾਸਲ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…