ਆਰੀਅਨਜ਼ ਗਰੁੱਪ ਨੇ ਸੰਸਦ ਆਦਰਸ਼ ਗਰਾਮ ਯੋਜਨਾ ਦੇ ਅਧੀਨ ਪਿੰਡ ਜਨਸੂਆਂ ਨੂੰ ਅਪਨਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੂਨ:
ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਨੇ ਬਨੂੜ-ਰਾਜਪੁਰਾ ਮੁੱਖ ਸੜਕ ’ਤੇ ਸਥਿਤ ਪਿੰਡ ਜਨਸੂਆਂ ਵਿੱਚ ਕੰਮ ਸ਼ੁਰੂ ਕਰ ਦਿੱਤਾ ਹੈ। ਜਿਹੜਾ ਕਿ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਨਵੀਂ ਦਿੱਲੀ ਵੱਲੋਂ ਸੰਸਦ ਆਦਰਸ਼ ਗਰਾਮ ਯੋਜਨਾ (ਸਾਗੀ) ਦੇ ਅਧੀਨ ਅਲਾਟ ਕੀਤਾ ਗਿਆ ਸੀ। ਸੰਸਥਾਨ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਆਰੀਅਨਜ਼ ਗਰੁੱਪ ਦੇ ਡਾਇਰੈਕਟਰ ਪ੍ਰੋ. ਬੀ.ਐਸ. ਸਿੱਧੂ ਦੀ ਅਗਵਾਈ ਵਿੱਚ ਨਰਸਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਅੱਜ ਪਿੰਡ ਜਨਸੂਆਂ ਵਿੱਚ ਆਲੇ-ਦੁਆਲੇ ਦੇ ਲਗਭਗ 120 ਘਰਾਂ ਦਾ ਦੌਰਾ ਕੀਤਾ ਅਤੇ ਪਿੰਡ ਵਿੱਚ ਆਮ ਸਿਹਤ ਬਾਰੇ ਜਾਗਰੂਕਤਾ ਫੈਲਾਈ।
ਇਹ ਵਰਨਣਯੋਗ ਹੈ ਕਿ ਇਸ ਪੇਂਡੂ ਵਿਕਾਸ ਪ੍ਰੋਗਰਾਮ ਅਧੀਨ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਜਨਸੂਆ ਪਿੰਡ ਨੂੰ ਤਕਨੀਕੀ ਦਖਲਤਾਂ ਦੇ ਨਾਲ ਬਦਲਾਅ ਲਈ ਅਪਣਾਇਆ ਹੈ ਅਤੇ ਏਆਈਸੀਟੀਈ ਨੇ ਇਹ ਪ੍ਰੋਜੈਕਟ ਨੂੰ ਆਰੀਅਨਜ਼ ਗਰੁੱਪ ਨੂੰ ਦਿੱਤਾ ਗਿਆ ਹੈ। ਡਾਕਟਰ ਕਟਾਰੀਆ ਨੇ ਅੱਗੇ ਕਿਹਾ ਕਿ ਪਹਿਲੇ ਪੜਾਅ ਵਿੱਚ ਆਰੀਅਨਜ਼ ਨੇ ਜਨਰਲ ਹੈਲਥ ਮੇਜ਼ਰਾਂ ਲਈ ਕੰਮ ਕੀਤਾ ਹੈ ਅਤੇ ਛੇਤੀ ਹੀ ਬੀ.ਐਡ ਦੇ ਅਧਿਆਪਕਾਂ ਨੂੰ ਪਿੰਡ ਵਿੱਚ ਜਾਗਰੂਕਤਾ ਫੈਲਾਉਣ ਲਈ ਕੰਮ ਦਿੱਤਾ ਜਾਵੇਗਾ। ਸ਼੍ਰੀਮਤੀ ਨੇਹਾ ਠਾਕੁਰ ਐਚੳਡੀ ਨਰਸਿੰਗ ਵਿਭਾਗ ਨੇ ਬੋਲਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੇ ਨਿੱਜੀ ਸਫਾਈ ਤੇ ਸਿਹਤ, ਵਾਤਾਵਰਨ ਨੂੰ ਸਵੱਛ, ਪਰਿਵਾਰ ਨਿਯੋਜਨ, ਮਲੇਰੀਆ ਅਤੇ ਡੇਂਗੂ ਬੁਖਾਰ ਤੋਂ ਬਚਾਅ ਸਬੰਧੀ ਭਾਸ਼ਣ ਦਿੱਤਾ। ਵਿਦਿਆਰਥੀਆਂ ਨੇ ਬਲੱਡ ਪ੍ਰੈਸ਼ਰ, ਖੁਰਾਕ ਅਤੇ ਵਜ਼ਨ ਦਾ ਰਿਕਾਰਡ ਕਾਇਮ ਕੀਤਾ। ਹਾਈਪਰਟੈਨਸ਼ਨ, ਹਾਈਪੋਟੈਂਸ਼ਨ, ਟੀਬੀ ਅਤੇ ਡਾਇਬਟੀਜ਼ ਆਦਿ ਦੇ ਕੇਸ ਆਮ ਸਨ। ਇਸ ਸਬੰਧੀ ਪਿੰਡ ਵਾਸੀਆਂ ਨੂੰ ਖਾਸ ਧਿਆਨ ਲਈ ਆਖਿਆ ਗਿਆ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…