
ਥਾਣੇਦਾਰ ਅਸ਼ਵਨੀ ਕੁਮਾਰ ਨੂੰ ਸਬ ਇੰਸਪੈਕਟਰ ਵਜੋਂ ਮਿਲੀ ਤਰੱਕੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਨਵੰਬਰ:
ਪੰਜਾਬ ਪੁਲੀਸ ਦੇ ਏਐਸਆਈ ਅਸ਼ਵਨੀ ਕੁਮਾਰ ਨੂੰ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾਇਆ ਗਿਆ ਹੈ। ਉਹ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਕੋਲ ਸਹਿਕਾਰਤਾ ਅਤੇ ਗ੍ਰਹਿ ਵਿਭਾਗ ਵੀ ਹੈ। ਉਨ੍ਹਾਂ ਦੇ ਪ੍ਰਮੁੱਖ ਸਕੱਤਰ ਵਰੁਣ ਰੂਜ਼ਮ ਆਈਏਐਸ ਨਾਲ ਪੀਐਸਓ ਵਜੋਂ ਤਾਇਨਾਤ ਹਨ। ਅੱਜ ਸ੍ਰੀ ਵਰੁਣ ਰੂਜ਼ਮ ਨੇ ਖ਼ੁਦ ਸ੍ਰੀ ਅਸ਼ਵਨੀ ਕੁਮਾਰ ਦੇ ਮੋਢਿਆਂ ’ਤੇ ਸਬ ਇੰਸਪੈਕਟਰ ਵਜੋਂ ਤਰੱਕੀ ਦੇ ਸਟਾਰ ਲਗਾਏ ਅਤੇ ਵਧਾਈ ਦਿੱਤੀ। ਅਸ਼ਵਨੀ ਕੁਮਾਰ ਬਹੁਤ ਹੀ ਹੋਣਹਾਰ ਪੁਲੀਸ ਮੁਲਾਜ਼ਮ ਹੈ। ਜਦੋਂ ਵਰੁਣ ਰੂਜ਼ਮ ਮੁਹਾਲੀ ਦੇ ਡਿਪਟੀ ਕਮਿਸ਼ਨਰ ਸਨ, ਉਦੋਂ ਤੋਂ ਉਹ ਉਨ੍ਹਾਂ ਤਾਇਨਾਤ ਹੈ। ਇਸ ਤੋਂ ਪਹਿਲਾਂ ਉਹ ਸੀਨੀਅਰ ਆਈਪੀਐਸ ਅਧਿਕਾਰੀ ਨੌਨਿਹਾਲ ਸਿੰਘ ਨਾਲ ਵੀ ਤਾਇਨਾਤ ਰਹੇ ਹਨ। ਸਬ ਇੰਸਪੈਕਟਰ ਵਜੋਂ ਤਰੱਕੀ ਮਿਲਣ ਕਾਰਨ ਅਸ਼ਵਨੀ ਕੁਮਾਰ ਦੇ ਪਰਿਵਾਰਕ ਮੈਂਬਰ ਅਤੇ ਪ੍ਰਸੰਸਕ ਬਹੁਤ ਖ਼ੁਸ਼ ਹਨ। ਅਸ਼ਵਨੀ ਸਮੇਤ ਇਨ੍ਹਾਂ ਸਾਰਿਆਂ ਪੰਜਾਬ ਸਰਕਾਰ, ਉਪ ਮੁੱਖ ਮੰਤਰੀ ਅਤੇ ਵਰੁਣ ਰੂਜ਼ਮ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਹੈ।