nabaz-e-punjab.com

ਸਕੂਲਾਂ ਦੇ ਵਿਕਾਸ ਲਈ ਗਰਾਂਟਾਂ ਖ਼ਰਚਣ ਲਈ ਦੋ ਮਹੀਨੇ ਦੀ ਮੋਹਲਤ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਬਸੋਤਾ, ਸੁਰਿੰਦਰ ਕੰਬੋਜ, ਨਵਪ੍ਰੀਤ ਬੱਲੀ, ਕੰਵਲਜੀਤ ਸੰਗੋਵਾਲ, ਪ੍ਰਗਟ ਸਿੰਘ ਜੰਬਰ, ਸੋਮ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਪੇਪਰਾਂ ਦੇ ਸਮੇਂ ਵਿੱਚ ਅਧਿਆਪਕਾਂ ਨੂੰ ਗਰਾਂਟਾਂ ਖਰਚ ਕਰਨ ਦੇ ਚੱਕਰ ਵਿੱਚ ਪੀਐਫ਼ਐਮਐਸ (public financial management system) ਦੇ ਚੱਕਰਾਂ ਵਿੱਚ ਹੀ ਫਸਾ ਦਿੱਤਾ ਹੈ। ਲੰਘੀ 28 ਮਾਰਚ ਨੂੰ ਸ਼ਾਮ ਦੇ ਸਮੇਂ ਗਰਾਂਟਾਂ ਪਾ ਕੇ 31 ਮਾਰਚ ਤੱਕ ਖਰਚ ਕਰਨ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ।
ਬਹੁਤੇ ਸਕੂਲਾਂ ਵਿੱਚ ਸਾਲਾਨਾ ਪੇਪਰਾਂ ਕਾਰਨ ਕਾਫ਼ੀ ਸਟਾਫ ਦੂਜੇ ਸਕੂਲਾਂ ਵਿੱਚ ਪੇਪਰ ਡਿਊਟੀ ’ਤੇ ਹੈ। ਗਰਾਂਟਾਂ ਖਰਚ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਨਵੇ ਖਾਤੇ ਖੋਲੇ ਗਏ ਹਨ, ਜਿਨ੍ਹਾਂ ਰਾਹੀਂ ਇਹ ਗਰਾਂਟਾਂ ਪੀਐਫਐਮਐਸ ਰਾਹੀਂ ਖਰਚ ਕਰਨੀਆਂ ਹਨ, ਜਿਸ ਕਾਰਨ ਬਹੁਤੇ ਸਕੂਲਾਂ ਦੇ ਅਧਿਆਪਕ ਸਾਈਬਰ ਕੈਫੇ ਵਿੱਚ ਬੈਠ ਕੇ ਇਹ ਗਰਾਂਟਾਂ ਦੇ ਵੈਨਡਰ ਬਣਾਉਣਾ ਹੀ ਸਿੱਖ ਰਹੇ ਹਨ। ਸਿੱਖਿਆ ਵਿਭਾਗ ਨੂੰ ਚਾਹੀਦਾ ਸੀ ਕਿ ਇਨ੍ਹਾਂ ਗਰਾਂਟਾਂ ਸਬੰਧੀ ਸਹੀ ਤਰਤੀਬ ਨਾਲ ਖਰਚ ਕਰਨ ਲਈ ਕੋਈ ਡਾਟਾ ਅਪਰੇਟਰ ਸੈਂਟਰ ਸਕੂਲਾਂ ਵਿੱਚ ਨਿਯੁਕਤ ਕਰਦੀ ਪਰ ਬਿਨਾਂ ਕਿਸੇ ਡਾਟਾ ਅਪਰੇਟਰ ਦੇ ਅਧਿਆਪਕ ਲਗਾਤਾਰ ਇਨ੍ਹਾਂ ਗਰਾਂਟਾਂ ਨੂੰ ਖਰਚ ਕਰਨ ਲਈ ਮਾਨਸਿਕ ਪ੍ਰੇਸ਼ਾਨੀ ’ਚੋਂ ਗੁਜ਼ਰ ਰਹੇ ਹਨ।
ਇਸ ਗ਼ੈਰ ਵਿੱਦਿਅਕ ਕਾਰਜ ਨਾਲ ਜਿੱਥੇ ਪੇਪਰਾਂ ਦੇ ਸਮੇਂ ਵਿੱਚ ਅਧਿਆਪਕ ਬਹੁਤ ਬੁਰੀ ਤਰਾਂ ਇਸ ਕਾਰਜ ਵਿੱਚ ਉਲਝਿਆ ਪਿਆ ਹੈ, ਉੱਥੇ ਵਿਭਾਗ ਵੱਲੋਂ ਵੀ ਗਰਾਂਟਾਂ ਨਾਲ ਦੇ ਨਾਲ ਭੇਜ ਕੇ 31 ਮਾਰਚ ਤੱਕ ਖਰਚ ਕਰਨ ਦੀਆਂ ਹਦਾਇਤਾਂ ਜਾਰੀਆਂ ਕਰ ਦਿੱਤੀਆਂ ਹਨ। ਜਥੇਬੰਦੀ ਮੰਗ ਕਰਦੀ ਹੈ ਕਿ ਇਸ ਕਾਰਜ ਲਈ ਸੈਂਟਰ ਵਾਇਜ ਡਾਟਾ ਅਪਰੇਟਰ ਦੀ ਅਸਾਮੀ ਦਿੱਤੀ ਜਾਵੇ। ਸਾਰੇ ਸਕੂਲਾਂ ਨੂੰ ਪ੍ਰਿੰਟਰ, Wi-6i ਕੁਨੈਕਸ਼ਨ ਅਤੇ ਹੋਰ ਖ਼ਰਚਿਆਂ ਲਈ ਅਮਲਗਾਮੈਟਿਡ ਗਰਾਂਟ ਜਾਰੀ ਕੀਤੀ ਜਾਵੇ ਅਤੇ ਗਰਾਂਟਾਂ ਨੂੰ ਸੁਚੱਜੇ ਢੰਗ ਨਾਲ ਖ਼ਰਚਣ ਲਈ ਲਗਪਗ ਦੋ ਮਹੀਨੇ ਦਾ ਸਮਾਂ ਦਿੱਤਾ ਜਾਵੇ ਤਾਂ ਜੋ ਫੰਡਾਂ ਦੀ ਸਹੀ ਤੇ ਤਰਤੀਬਵਾਰ ਅਤੇ ਸਰਕਾਰ ਦੀ ਹਦਾਇਤਾਂ ਅਨੁਸਾਰ ਵਰਤੋਂ ਕੀਤੀ ਜਾ ਸਕੇ। ਇਸ ਮੌਕੇ ਗੁਰਜੀਤ ਸਿਘ ਮੁਹਾਲੀ, ਧਰਮਿੰਦਰ ਠਾਕਰੇ, ਅਵਨੀਸ ਕਲਿਆਣ, ਕਮਲ ਕੁਮਾਰ, ਅਨੀਸ਼ ਕੁਮਾਰ, ਅਨਾਮਿਕਾ ਤੁੱਲੀ, ਪਲਕ ਕਟਾਰਿਆ, ਐਨਡੀ ਤਿਵਾੜੀ ਸਮੇਤ ਬਹੁਤ ਸਾਰੇ ਅਧਿਆਪਕ ਨੇ ਰੋਸ ਜਾਹਰ ਕੀਤਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…