Share on Facebook Share on Twitter Share on Google+ Share on Pinterest Share on Linkedin ਕੁੱਟਮਾਰ: ਦਾਊਂ-ਰਾਮਗੜ੍ਹ ਦੀ ਪੀੜਤ ਅੌਰਤ ਵੱਲੋਂ ਹਮਲਾਵਰ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਵਿਤਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ: ਇੱਥੋਂ ਦੇ ਨਜ਼ੀਦੀ ਪਿੰਡ ਦਾਊਂ-ਰਾਮਗੜ੍ਹ ਵਿੱਚ ਇੱਕ ਵਿਅਕਤੀ ਵੱਲੋਂ ਇੱਕ ਅੌਰਤ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਭਾਵੇਂ ਬਲੌਂਗੀ ਪੁਲੀਸ ਨੇ ਹਮਲਾਵਰ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ ਪ੍ਰੰਤੂ ਅਜੇ ਤਾਈ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਸ ਸਬੰਧੀ ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਬੜਮਾਜਰਾ ਦੀ ਵਸਨੀਕ ਇਸ ਪੀੜਤ ਅੌਰਤ ਨੇ ਦੱਸਿਆ ਕਿ ਉਸ ਦੀ ਭੈਣ ਪਿੰਡ ਰਾਮਗੜ੍ਹ ਵਿੱਚ ਰਹਿੰਦੀ ਹੈ ਅਤੇ ਉਸ ’ਤੇ ਹਮਲਾ ਕਰਨ ਵਾਲਾ ਵਿਅਕਤੀ ਵੀ ਉਸੇ ਪਿੰਡ ਵਿੱਚ ਕਿਰਾਏ ’ਤੇ ਰਹਿੰਦਾ ਹੈ। ਪੀੜਤ ਅੌਰਤ ਨੇ ਦੱਸਿਆ ਕਿ ਬੀਤੀ 2 ਜੁਲਾਈ ਨੂੰ ਉਸ ਦੀ ਭੈਣ ਦਾ ਫੋਨ ਆਇਆ ਸੀ ਕਿ ਕਿਰਾਏੇਦਾਰ ਉਸਦੇ ਪਿਤਾ ਨਾਲ ਗਾਲੀ ਗਲੋਚ ਕਰ ਰਿਹਾ ਹੈ, ਜਿਸ ’ਤੇ ਉਹ ਪਿੰਡ ਰਾਮਗੜ੍ਹ ਪਹੁੰਚ ਗਈ। ਮਹਿਲਾ ਨੇ ਦੱਸਿਆ ਕਿ ਉਥੇ ਪਹੁੰਚਣ ਤੇ ਉਸਨੇ ਦੇਖਿਆ ਕਿ ਕਿਰਾਏਦਾਰ ਗਲੀ ਵਿੱਚ ਉੱਚੀ-ਉੱਚੀ ਗਾਲਾਂ ਕੱਢ ਰਿਹਾ ਸੀ ਅਤੇ ਜਦੋਂ ਉਸ ਨੂੰ ਰੋਕਿਆ ਤਾਂ ਉਸ ਨੇ ਪੀੜਤ ਅੌਰਤ ਨੂੰ ਥੱਪੜ ਮਾਰੇ ਅਤੇ ਉਸ ਦਾ ਸਿਰ ਫੜ ਕੇ ਕੰਧ ਵਿੱਚ ਮਾਰਿਆ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸ ਦੇ ਚਿਹਰੇ ’ਤੇ 16 ਟਾਂਕੇ ਲੱਗੇ ਹਨ। ਪੀੜਤ ਅੌਰਤ ਨੇ ਦੋਸ਼ ਲਾਇਆ ਕਿ ਹਮਲਾਵਰ ਕਿਰਾਏਦਾਰ ਨੇ ਉਸ ਨੂੰ ਗਲੀ ਵਿੱਚ ਫੜ ਕੇ ਬੁਰੀ ਤਰ੍ਹਾਂ ਘੜੀਸਿਆ। ਜਿਸ ਕਾਰਨ ਉਸ ਦੇ ਕੱਪੜੇ ਫੱਟ ਗਏ। ਪੀੜਤ ਅੌਰਤ ਦਾ ਦੋਸ਼ ਹੈ ਕਿ ਕਿ ਹਮਲਾਵਰ ਨੇ ਉਸ ਨਾਲ ਕਥਿਤ ਛੇੜਛਾੜ ਵੀ ਕੀਤੀ। ਰੌਲਾ ਪੈਣ ’ਤੇ ਮੁਹੱਲਾ ਵਾਸੀ ਇਕੱਠੇ ਹੋ ਗਏ ਤਾਂ ਉਹ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲੀਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਉਸ ਨੂੰ ਹਸਪਤਾਲ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਅਤੇ ਉਹ ਖਰੜ ਹਸਪਤਾਲ ਵਿੱਚ ਦਾਖ਼ਲ ਹੋ ਗਈ। ਹਸਪਤਾਲ ਵਿੱਚ ਉਸ ਦਾ ਬਿਆਨ ਲੈਣ ਕਿਸੇ ਦੇ ਨਾ ਆਉਣ ਅਤੇ ਉਹ ਖ਼ੁਦ ਸਿਵਲ ਹਸਪਤਾਲ ਖਰੜ ਤੋਂ ਛੁੱਟੀ ਲੈ ਕੇ ਬਲੌਂਗੀ ਥਾਣੇ ਜਾ ਕੇ ਆਪਣੇ ਬਿਆਨ ਦੇ ਕੇ ਆਈ। ਝਗੜੇ ਦੇ ਕਾਰਨ ਬਾਰੇ ਉਸ ਨੇ ਦੱਸਿਆ ਕਿ ਉਸ ਦੀ ਭੈਣ ਦੇ ਘਰ ਦੀ ਪਾਣੀ ਦੀ ਟੈਂਕੀ ਓਵਰ ਫਲੋ ਹੋਣ ਕਰਕੇ ਪਾਣੀ ਗਲੀ ਵਿੱਚ ਆ ਗਿਆ ਸੀ, ਜਿਸ ਕਰਕੇ ਕਿਰਾਏਦਾਰ ਉਸ ਦੀ ਭੈਣ ਅਤੇ ਪਿਤਾ ਨੂੰ ਗਾਲਾਂ ਕੱਢਦਾ ਸੀ ਅਤੇ ਜਦੋਂ ਉਸ ਨੇ ਗਾਲਾਂ ਕੱਢਣ ਤੋਂ ਰੋਕਿਆ ਤਾਂ ਉਸਨੇ ਉਸਦੀ ਬੂਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਹਮਲਾਵਰ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਧਰ, ਬਲੌਂਗੀ ਥਾਣਾ ਦੇ ਐਸਐਚਓ ਪੈਰੀਵਿੰਕਲ ਗਰੇਵਾਲ ਨੇ ਦੱਸਿਆ ਕਿ ਇਸ ਸਬੰਧੀ ਪੀੜਤ ਅੌਰਤ ਦੀ ਸ਼ਿਕਾਇਤ ’ਤੇ ਤੇਜਿੰਦਰ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 323,354,506 ਅਧੀਨ ਪਰਚਾ ਦਰਜ ਕੀਤਾ ਗਿਆ ਹੈ ਅਤੇ ਪੁਲੀਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ