Share on Facebook Share on Twitter Share on Google+ Share on Pinterest Share on Linkedin ਸਮਾਧ ਦੇ ਸੇਵਾਦਾਰ ਵੱਲੋਂ ਭੂਤ ਕੱਢਣ ਦੀ ਆੜ ਵਿੱਚ ਨੌਜਵਾਨ ਲੜਕੀ ਦੀ ਬੇਰਿਹਮੀ ਨਾਲ ਕੁੱਟਮਾਰ ਕੁੜੀ ਦੇ ਮਾਪਿਆਂ ਨੇ ਸੋਹਾਣਾ ਪੁਲੀਸ ਨੂੰ ਦਿੱਤੀ ਸ਼ਿਕਾਇਤ, ਲੜਕੀ ਦੀ ਦਿਮਾਗੀ ਹਾਲਤ ’ਤੇ ਪਿਆ ਅਸਰ, ਮਾਮਲਾ ਤਰਕਸ਼ੀਲਾਂ ਕੋਲ ਪੁੱਜਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਗਸਤ: ਇੱਥੋਂ ਦੇ ਨੇੜਲੇ ਪਿੰਡ ਗੀਗੇਮਾਜਰਾ ਦੀ ਇੱਕ ਨੌਜਵਾਨ ਲੜਕੀ ਨੂੰ ਭੂਤ ਕੱਢਣ ਦੇ ਬਹਾਨੇ ਇਕ ਸਮਾਧ ਦੇ ਸੇਵਾਦਾਰ ਵਲੋੱ ਭਾਰੀ ਕੁੱਟਮਾਰ ਕਰਨ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੀਗਾਮਾਜਰਾ ਦੀ ਲੜਕੀ ਸ਼ਿੰਦਰ ਕੌਰ ਉਮਰ 18-19 ਸਾਲ, ਜੋ ਕਿ ਨੌਵੀੱ ਜਮਾਤ ਤੱਕ ਪੜੀ ਹੈ, ਨੂੰ 10 ਅਗਸਤ ਨੂੰ ਬੁਖਾਰ ਹੋਇਆ ਸੀ, ਉਸਦਾ ਅਨਪੜ ਪਰਿਵਾਰ ਉਸ ਨੂੰ ਡਾਕਟਰਾਂ ਕੋਲ ਲੈ ਕੇ ਜਾਣ ਦੀ ਥਾਂ ਬਾਬਿਆਂ ਦੇ ਚੱਕਰ ਵਿਚ ਪੈ ਗਿਆ ਅਤੇ ਪਿੰਡ ਨਗਾਰੀ ਦੀ ਗੁੱਗਾ ਮਾੜੀ ਤੇ ਲੈ ਗਿਆ। ਜਿਥੇ ਕਿ ਸੇਵਾਦਾਰ ਸੁਖਵਿੰਦਰ ਨੇ ਉਸ ਕੁੜੀ ’ਚੋਂ ਭੂਤ ਕੱਢਣ ਦੇ ਨਾਮ ਉਪਰ ਇਸ ਕੁੜੀ ਨੂੰ ਬੁਰੀ ਤਰਾਂ ਕੁਟਿਆ ਮਾਰਿਆ। ਫਿਰ ਇਹ ਕਹਿ ਕੇ ਸ਼ਾਮ ਨੂੰ ਫਿਰ ਬੁਲਾ ਲਿਆ ਕਿ ਸ਼ਾਮ ਨੂੰ ਇਸ ਸਮਾਧ ਉਪਰ ਚੌਂਕੀ ਲੱਗਦੀ ਹੈ, ਉਥੇ ਭੂਤ ਕੱਢਿਆ ਜਾਵੇਗਾ। ਸ਼ਾਮ ਨੂੰ ਇਕ ਹੋਰ ਸੇਵਾਦਾਰਨੀ ਬਲਜੀਤ ਕੌਰ ਨੇ ਇਸ ਕੁੜੀ ਵਿਚੋੱ ਭੂਤ ਕੱਢਣ ਦੇ ਨਾਮ ਉਪਰ ਕੁੜੀ ਦੀ ਭਾਰੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਇਸ ਕੁੜੀ ਨੂੰ ਆਸ ਪਾਸ ਦੇ ਲੋਕਾਂ ਨੇ ਬਚਾਇਆ ਅਤੇ ਪਰਿਵਾਰ ਨੂੰ ਕੁੜੀ ਨੂੰ ਡਾਕਟਰਾਂ ਕੋਲ ਲੈ ਕੇ ਜਾਣ ਦੀ ਸਲਾਹ ਦਿਤੀ। ਜਿਸ ਮਗਰੋਂ ਇਹ ਪਰਿਵਾਰ ਤਰਕਸ਼ੀਲ ਸੁਸਾਇਟੀ ਦੇ ਜ਼ੋਨ ਆਗੂ ਸਤਨਾਮ ਸਿੰਘ ਦਾਊਂ ਦੇ ਸੰਪਰਕ ਵਿੱਚ ਆਇਆ, ਜਿਸ ਨੇ ਇਸ ਕੁੜੀ ਨੂੰ ਸਿਵਲ ਹਸਪਤਾਲ ਫੇਜ਼ 6 ਭਰਤੀ ਕਰਵਾਇਆ, ਜਿੱਥੋਂ ਡਾਕਟਰਾਂ ਨੇ ਇਸ ਕੁੜੀ ਨੂੰ ਸਰਕਾਰੀ ਹਸਪਤਾਲ ਸੈਕਟਰ 32, ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ। ਉਸ ਹਸਪਤਾਲ ਵਿੱਚ ਦੋ ਦਿਨ ਰੱਖਣ ਤੋਂ ਬਾਅਦ ਡਾਕਟਰਾਂ ਨੇ ਇਸ ਕੁੜੀ ਨੂੰ ਘਰ ਭੇਜ ਦਿੱਤਾ। ਇਸ ਸਮੇਂ ਇਸ ਕੁੜੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਇਸ ਦੌਰਾਨ ਇਸ ਪਰਿਵਾਰ ਨੇ ਸੋਹਾਣਾ ਥਾਣੇ ਵਿੱਚ ਸਮਾਧ ਦੇ ਸੇਵਕ ਸੁਖਵਿੰਦਰ ਸਿੰਘ, ਬਿੱਟੂ ਭਗਤ, ਬਲਜੀਤ ਕੌਰ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ, ਜਿਸ ਉਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ਮੌਕੇ ਤਰਕਸ਼ੀਲ ਆਗੂ ਸਤਨਾਮ ਦਾਊਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਪਰਿਵਾਰ ਨੂੰ ਇਨਸਾਫ ਦੁਆਇਆ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ