nabaz-e-punjab.com

ਵਿਧਾਨ ਸਭਾ ਚੋਣਾਂ: ਮਤਦਾਨ ਦੇ ਮਾਮਲੇ ਸ਼ਹਿਰ ਵਾਸੀ ਫਾਡੀ, ਪਿੰਡਾਂ ਦੇ ਲੋਕਾਂ ਨੇ ਦਿਖਾਇਆ ਉਤਸ਼ਾਹ

ਪਿੰਡ ਝਿਊਰਹੇੜੀ ਵਿੱਚ ਸਭ ਤੋਂ ਵੱਧ 88.51 ਫੀਸਦੀ ਮਤਦਾਨ ਹੋਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ:
ਮੁਹਾਲੀ ਵਿਧਾਨ ਸਭਾ ਹਲਕੇ ਵਿੱਚ ਐਤਵਾਰ ਨੂੰ ਪਈਆਂ ਵੋਟਾਂ ਦੌਰਾਨ ਮੁਹਾਲੀ ਹਲਕੇ ਦੇ 268 ਪੋਲਿੰਗ ਬੂਥਾਂ ਤੇ ਪਈਆਂ ਵੋਟਾਂ ਦੇ ਅੰਕੜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਵਿਧਾਨ ਸਭਾ ਹਲਕੇ ਦੀਆਂ ਕੁੱਲ 238998 ਵੋਟਰਾਂ ਵਿੱਚ 154787 ਵੋਟਰਾਂ (64.76 ਫੀਸਦੀ) ਨੇ ਆਪਣੀ ਵੋਟ ਦੇ ਹੱਕ ਦੀ ਵਰਤੋਂ ਕੀਤੀ। ਰਿਟਰਨਿੰਗ ਅਫ਼ਸਰ ਦੀ ਸੂਚੀ ਮੁਤਾਬਕ ਮੁਹਾਲੀ ਹਲਕੇ ਦੇ 124693 ਪੁਰਸ਼, 114295 ਅੌਰਤਾਂ ਨੇ ਮਤਦਾਨ ਕੀਤਾ। ਸਭ ਤੋਂ ਵੱਧ ਮਤਦਾਨ ਪਿੰਡ ਝਿਊਰਹੇੜੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਬਣੇ ਪੋਲਿੰਗ ਬੂਥ ’ਤੇ ਦਰਜ ਹੋਇਆਂ ਜਿੱਥੇ 1036 ’ਚੋਂ 917 (88.51 ਫੀਸਦੀ) ਵੋਟਰਾਂ ਨੇ ਵੋਟਾਂ ਪਾਈਆਂ। ਪਿੰਡ ਵਿੱਚ ਜਿੱਥੇ 553 ’ਚੋਂ 500 ਪੁਰਸ਼ਾਂ (90.42 ਫੀਸਦੀ) ਅਤੇ 483 ’ਚੋਂ 417 ਅੌਰਤਾਂ (86.34 ਫੀਸਦੀ) ਨੇ ਵੋਟ ਪਾਈ।
ਸੈਕਟਰ-70 ਦੇ ਸੌਪਿੰਨ ਸਕੂਲ ਵਿੱਚ ਬਣੇ ਬੂਥ ਨੰਬਰ-255 ’ਤੇ ਸਭ ਤੋਂ ਘੱਟ ਵੋਟਾਂ ਪਈਆਂ। ਇੱਥੇ ਕੁੱਲ 744 ’ਚੋਂ ਸਿਰਫ਼ 374 ਲੋਕਾਂ (43.55 ਹੀ ਆਪਣੀ ਵੋਟ ਪਾਉਣ ਲਈ ਘਰਾਂ ’ਚੋਂ ਬਾਹਰ ਨਿਕਲੇ। ਇਸ ਪੋਲਿੰਗ ਬੂਥ ’ਤੇ 352 ’ਚੋਂ 158 (44.89 ਫੀਸਦੀ) ਪੁਰਸ਼ ਅਤੇ 392 ’ਚੋਂ ਸਿਰਫ਼ 166 (42.35) ਫੀਸਦੀ ਅੌਰਤਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਜੇਕਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਹੋਏ ਮਤਦਾਨ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਵਿੱਚ ਬਣੇ ਕੁੱਲ 117 ਪੋਲਿੰਗ ਬੂਥਾਂ ’ਤੇ 97,118 ’ਚੋਂ 75,738 (78 ਫੀਸਦੀ) ਲੋਕਾਂ ਨੇ ਵੋਟ ਪਾਈ ਜਦੋਂਕਿ ਸ਼ਹਿਰੀ ਖੇਤਰ ਦੇ 151 ਪੋਲਿੰਗ ਬੂਥਾਂ ਦੀਆਂ 1 ਲੱਖ 41 ਹਜ਼ਾਰ 880 ’ਚੋਂ ਸਿਰਫ਼ 79047 (55.71 ਫੀਸਦੀ) ਸ਼ਹਿਰ ਵਾਸੀ ਵੋਟ ਪਾਉਣ ਲਈ ਆਪਣੇ ਘਰਾਂ ’ਚੋਂ ਬਾਹਰ ਆਏ।
ਉਂਜ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਵੋਟਰਾਂ ਦੀ ਸੁਵਿਧਾ ਲਈ ਅੰਗਹੀਣਾਂ ਅਤੇ ਸੀਨੀਅਰ ਸਿਟੀਜ਼ਨਾਂ ਲਈ ਵਿਸ਼ੇਸ਼ ਸਹੂਲਤ ਦਾ ਧਿਆਨ ਰੱਖਦਿਆਂ ਅੰਗਹੀਣਾਂ ਜਾਂ ਬਜ਼ੁਰਗਾਂ ਨੂੰ ਪੋਲਿੰਗ ਬੂਥਾਂ ਤੱਕ ਲਿਜਾਉਣ ਲਈ ਵ੍ਹੀਲ ਚੇਅਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਸੁਰੱਖਿਆ ਦੇ ਵੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਪੰਜਾਬ ਪੁਲੀਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਕਿਸੇ ਵੀ ਗੈਰ ਸਮਾਜੀ ਅਨਸਰ ਨੂੰ ਪੋਲਿੰਗ ਬੂਥਾਂ ਨੇੜੇ ਤੇੜੇ ਵੀ ਢੁੱਕਣ ਨਹੀਂ ਦਿੱਤਾ। ਆਮ ਲੋਕਾਂ ਨੇ ਵੀ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦਾ ਸਬੂਤ ਦਿੱਤਾ ਗਿਆ। ਜਿਸ ਕਾਰਨ ਮਤਦਾਨ ਦਾ ਕੰਮ ਪੁਰਅਮਨ ਅਮਾਨ ਨਾਲ ਨੇਪਰੇ ਚੜ੍ਹਿਆ।

ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਅਤੇ ਨੇੜਲੇ ਪਿੰਡਾਂ ਵਿੱਚ ਪਈਆਂ ਵੋਟਾਂ ਦੇ ਰੁਝਾਨ ਦੀ ਗੱਲ ਕਰੀਏ ਤਾਂ ਮਤਦਾਨ ਪੱਖੋਂ ਸਭ ਤੋਂ ਵੱਡੇ ਪਿੰਡ ਬਲੌਂਗੀ ਵਿੱਚ 13 ਪੋਲਿੰਗ ਬੂਥਾਂ ’ਤੇ ਕੁੱਲ 13,445 ’ਚੋਂ 8543 (63.54 ਫੀਸਦੀ) ਵੋਟਾਂ ਪੋਲ ਹੋਈਆਂ। ਜਦੋਂਕਿ ਇਤਿਹਾਸਕ ਪਿੰਡ ਸੋਹਾਣਾ ਦੇ 9 ਪੋਲਿੰਗ ਬੂਥਾਂ ਦੀਆਂ ਕੁੱਲ 8121 ਵੋਟਾਂ ’ਚੋਂ 5714 (70.36 ਫੀਸਦੀ) ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਪਿੰਡ ਮਟੌਰ ਦੀਆਂ 3899 ਵੋਟਾਂ ’ਚੋਂ 2668 (68.42) ਫੀਸਦੀ ਵੋਟਾਂ ਪੋਲ ਹੋਈਆਂ। ਪਿੰਡ ਕੁੰਭੜਾ ਦੇ 4 ਪੋਲਿੰਗ ਬੂਥਾਂ ਦੀਆਂ ਕੁੱਲ 3653 ਵੋਟਾਂ ’ਚੋਂ 2506 (68.60 ਫੀਸਦੀ) ਵੋਟਾਂ ਹੀ ਪੋਲ ਹੋਈਆਂ ਹਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…