ਮਾਂਝੇ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਤੈਅ ਕਰਨਗੇ ਲੋਕ ਇਨਸਾਫ਼ ਪਾਰਟੀ ਦਾ ਭਵਿੱਖ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ, 11 ਫਰਵਰੀ:
ਪੰਜਾਬ ਵਿੱਚ ਬੀਤੀ 4 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਮਾਂਝੇ ਵਿੱਚ ਲੋਕ ਇਨਸਾਫ਼ ਪਾਰਟੀ ਦਾ ਭਵਿੱਖ ਤੈਅ ਕਰਨਗੇ। ਮਾਂਝੇ ਵਿੱਚ ਲੋਕ ਇਨਸਾਫ ਪਾਰਟੀ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਲੰਘੀ ਵਿਧਾਨ ਸਭਾ ਚੋਣਾਂ ਦੌਰਾਨ ਆਪ+ਐਲ.ਆਈ.ਪੀ ਗੱਠਜੋੜ ਵੱਲੋਂ ਮਾਝੇ ਦੀਆਂ ਸੀਟਾਂ ਤੇ ਲੜੀ ਚੋਣ ਦੇ ਨਤੀਜੇ ਆਉਣ ਤੋਂ ਬਾਅਦ ‘ਲੋਕ ਇਨਸਾਫ ਪਾਰਟੀ’ ਇਸ ਬੈਲਟ ਦੀ ਮਜ਼ਬੂਤ ਅਤੇ ਲੋਕ ਪਸੰਦ ਸਿਆਸੀ ਧਿਰ ਬਣ ਸਕਦੀ ਹੈ। ਪਹਿਲਾਂ ਵੀ ਰਾਜਨੀਤੀ ਦੇ ਇਤਿਹਾਸ ਵਿੱਚ ਇਹ ਦੇਖਣ ਨੂੰ ਮਿਲਿਆ ਹੈ ਕਿ ਮਾਝੇ ਵੱਲੋਂ ਹੀ ਸਰਕਾਰਾਂ ਬਣਾਉਣ ਮੌਕੇ ਬਹੁਮਤ ਮਿਲਦਾ ਰਿਹਾ ਹੈ।
ਸਿਮਰਨਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ (ਦੋਵੇਂ ਵਿਧਾਇਕ) ਦੀ ਅਗਵਾਈ ਵਾਲੀ ‘ਲੋਕ ਇਨਸਾਫ ਪਾਰਟੀ’ ਨੇ ਪਾਰਟੀ ਦੇ ਜਥੇਬੰਦਕ ਢਾਂਚੇਂ ਦੇ ਗਠਨ ਤੋਂ ਪਹਿਲਾਂ ਹੀ ਸ਼੍ਰ ਅਮਰੀਕ ਸਿੰਘ ‘ਵਰਪਾਲ’ ਨੂੰ ਮਾਝੇ ਦੀ ਕਮਾਂਡ ਦਿੰਦਿਆਂ ਇੰਚਾਰਜ਼ ਨਿਯੁਕਤ ਕੀਤਾ ਹੈ। ਸ਼੍ਰੀ ਵਰਪਾਲ ਸਿਆਸੀ ਤੌਰ ‘ਤੇ ਸੀਨੀਅਰ ਪੋਲੀਟੀਸ਼ਨ ਸ਼੍ਰ ਬਲਵੰਤ ਸਿੰਘ ਰਾਮੂੰਵਾਲੀਆਂ ਦੇ ਨਜਦੀਕੀ ਸਾਥੀ ਰਹੇ ਹਨ। ਲੋਕ ਇਨਸਾਫ ਪਾਰਟੀ ‘ਚ ਸ਼ਾਮਲ ਹੋਣ ਤੋਂ ਪਹਿਲਾਂ ਲੋਕ ਭਲਾਈ ਪਾਰਟੀ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਚ ਕੋਟੀ ਦੀ ਟੀਮ ਦੇ ਲੀਡਰਾਂ ਚੋਂ ਨਾਮਵਾਰ ਲੀਡਰ ਸਨ। ਚੋਣ ਦੌਰਾਨ ਮਾਝੇ ਵਿੱਚ ਆਪ ਦੀਆਂ ਸਟੇਜਾਂ ਤੇ ਲੋਕ ਇਨਸਾਫ ਪਾਰਟੀ ਵਲੋਂ ਅਮਰੀਕ ਸਿੰਘ ਵਰਪਾਲ ਦੀ ਕਾਰਗੁਜ਼ਾਰੀ ਨੇ ਇਸ ਚਰਚਿਤ ਸਿਆਸੀ ਖਿਤੇ ‘ਚ ਚੰਗਾਂ ਪ੍ਰਭਾਵ ਛੱਡਿਆ ਹੈ।
ਮਾਝੇ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਦੀਨਾਨਗਰ,ਗੁਰਦਾਸਪੁਰ,ਕਾਦੀਆਂ ਅਤੇ ਡੇਰਾ ਬਾਬਾ ਨਾਨਕ ਤੋਂ ਇਲਾਵਾ ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਤੇ ਤਰਨ ਤਾਰਨ ਦੇ ਪੱਟੀ,ਖੇਮਕਰਨ,ਖਡੂਰ ਸਾਹਿਬ,ਤਾਰਨ ਤਾਰਨ ਅਤੇ ਅੰਮ੍ਰਿਤਸਰ ਦੇ ਅਟਾਰੀ ਹਲਕੇ ‘ਚ ਸ਼੍ਰ ਵਰਪਾਲ ਦੀ ਸਿਆਸੀ ਜ਼ਮਾਤ ਨੇ ਕਾਂਗਰਸ ਅਤੇ ਅਕਾਲੀ ਦਲ ਨੂੰ ਲੀਹੋਂ ਲਾਹੁਣ ਲਈ ਯੋਜਨਾਮਈ ਤਰੀਕੇ ਨਾਲ ਕਿਰਦਾਰ ਨਿਭਾਇਆ ਹੈ। ਇਸ ਪੱਤਰਕਾਰ ਨਾਲ ਰੱਖੀ ਵਿਸ਼ੇਸ਼ ਇੰਟਰਵਿਓ ਦੌਰਾਨ ਸ਼੍ਰ ਅਮਰੀਕ ਸਿੰਘ ਵਰਪਾਲ ਨੇ ਦੱਸਿਆ ਕਿ ਪੰਜਾਬ ਦੀ ਸਿਆਸੀ ਆਬੋ ਹਵਾ ਨੂੰ ਦੂਸ਼ਿਤ ਕਰਨ ਵਾਲੇ ਅਕਾਲੀ ਦਲ ਦੇ ਵਿਧਾਇਕਾਂ ਨੂੰ ਇਸ ਵਾਰ ਸਤਾ ਦੇ ਗਲਿਆਰਿਆਂ ਚੋਂ ਬਾਹਰ ਕੱਢਣ ਲਈ ਮੈਂ ਆਪਣਾ ਪੂਰਾ ਅਸਰ ਰਸੂਖ ਵਰਤਿਆ ਹੈ। ਸਾਡੇ ਗੱਠਜੋੜ ਦੇ ਉਮੀਂਦਵਾਰ ਰਵਾਇਤੀ ਪ੍ਰੰਪਰਾਂ ਨੂੰ ਢਾਹ ਲਗਾੳਂਣ ‘ਚ ਸ਼ਾਈਦ ਇਸ ਵਾਰ ਸਫਲ ਹੋ ਜਾਣ ਕਿਉਂ ਕਿ ਜਨਤਾ ਨੇ ਵੀ ਬਦਲ ਦਾ ਸੰਕਲਪ ਲਿਆ ਸੀ। ਉਨ੍ਹਾਂ ਨੇ ਕਿਹਾ ਕ ਪਾਰਟੀ ਦੇ ਸੁਪਰੀਮੋਂ ਸਿਮਰਨਜੀਤ ਸਿੰਘ ਅਤੇ ਬਲਵਿੰਦਰ ਸਿੰਘ ਬੈਂਸ ਦੇ ਸਿਆਸੀ ਜੀਵਨ ਦਾ ਮਾਝੇ ਬੈਲਟ ‘ਚ ਚੰਗਾਂ ਪ੍ਰਭਾਵ ਪਿਆ ਹੈ। ਉਨ੍ਹਾਂ ਨੇ ਦੱਸਿਆ ਕਿ ਰਵਾਇਤੀ ਪਾਰਟੀਆਂ ‘ਚ ਪੁਸ਼ਤਾ ਦਰ ਪੁਸ਼ਤਾ ਤਕੜੀ ਅਤੇ ਪੰਜੇਂ ਨੂੰ ਤਾਕਤ ਦੇ ਵਾਲੇ ਬੇਵਸ ਰਾਜਨੀਤਕ ਜੀਵਨ ਦੇ ਚੰਗੇਂ ਭਵਿੱਖ ਦੀ ਤਲਾਸ਼ ‘ਚ ਮਾਝੇ ਬੈਲਟ ਦੇ ਕਈ ਕਦਵਾਰ ਲੀਡਰ ਮੇਰੇ ਨਾਲ ਤੇ ਪਾਰਟੀ ਸੁਪਰੀਮੋਂ ਨਾਲ ਸੰਪਰਕ ਸਾਧ ਰਹੇ ਹਨ।
ਪਾਰਟੀ ਦੇ ਵਧਦੇ ਪ੍ਰਭਾਵ ਕਰਕੇ ਅਫ਼ਸਰਸ਼ਾਹੀ ਦਾ ਝੁਕਾਅ ਵੀ ਸਾਡੇ ਵੱਲ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜੇਕਰ ਨਤੀਜੇ ਜਨਤਾ ਦੇ ਅਨੁਸਾਰ ਨਿਲਕੇ ਅਤੇ ਕਾਂਗਰਸ ਤੇ ਅਕਾਲੀ ਲੋਕਾਂ ਦਾ ਸਮਰਥਨ ਲੈਣ ‘ਚ ਫੇਲ੍ਹ ਰਹੇ ਤਾਂ ਫਿਰ ਲੋਕ ਇਨਸਾਫ ਪਾਰਟੀ ਦੇ ਫਲਾਅ ਅਤੇ ਬਣ ਰਹੇ ਜਨ ਆਧਾਰ ਨੂੰ ਕੋਈ ਰੋਕ ਨਹੀ ਸਕਦਾ ਹੈ। ਜ਼ੋਰ ਦੇਣ ਤੇ ਪੁੱਛਣ ਤੇ ਉਨ੍ਹਾਂ ਨੇ ਦੱਸਿਆ ਕਿ ਕਈ ਸੇਵਾ ਮੁਕਤ ਅਫਸਰ ਅਤੇ ਕੱਦਵਾਰ ਸਿਆਸਤਦਾਨ ਪਾਰਟੀ ਦੇ ਮੰਚ ਤੋਂ ਲੋਕਾਂ ਦੇ ਰੂ-ਬ-ਰੂ ਹੋਣ ਦੀ ਉਮੀਦ ਲਗਾਈ ਬੈਠੇ ਹਨ। ਮਿਲੀਆਂ ਰਿਪੋਰਟਾਂ ਦੇ ਅਨੁਸਾਰ ਲੋਕ ਇਨਸਾਫ ਪਾਰਟੀ ਦਾ ਪਸਾਰਾ ਚੋਣ ਨਤੀਜਿਆਂ ਤੋਂ ਬਾਅਦ ਤੈਅ ਹੋਣਾ ਹੈ,ਪਰ ਇਹ ਗੱਲ ਮੰਨੀ ਜਾ ਰਹੀ ਹੈ ਕਿ ਬਾਕੀ ਧਿਰਾਂ ਨਾਲੋਂ ਬੈਂਸ ਭਰਾਵਾਂ ਨੂੰ ਪੰਜਾਬ ਚੋਂ ਚੰਗਾਂ ਹੁੰਗਾਰਾ ਮਿਲ ਰਿਹਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…