ਵਿਧਾਨ ਸਭਾ ਚੋਣ: ਜ਼ਿਲ੍ਹਾ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ

ਜ਼ਿਲ੍ਹਾ ਮੁਹਾਲੀ ਵਿੱਚ ਪੈਰਾ ਮਿਲਟਰੀ ਫੋਰਸ ਦੀਆਂ 9 ਕੰਪਨੀਆਂ ਪੁੱਜੀਆਂ, 15 ਤੋਂ 20 ਕੰਪਨੀਆਂ ਦੀ ਕੀਤੀ ਗਈ ਹੈ ਡਿਮਾਂਡ

ਸਮੂਹ ਐਂਟਰੀ ਪੁਆਇੰਟਾਂ ’ਤੇ 24 ਘੰਟੇ ਨਾਕਾਬੰਦੀ, ਹਰ ਸ਼ੱਕੀ ਵਿਅਕਤੀ ਤੇ ਸ਼ੱਕੀ ਵਾਹਨ ਦੀ ਕੀਤੀ ਜਾ ਰਹੀ ਹੈ ਚੈਕਿੰਗ

ਸਮੁੱਚੇ ਜ਼ਿਲ੍ਹੇ ਵਿੱਚ 8100 ਹਥਿਆਰ, ਹੁਣ ਤੱਕ 6500 ਹਥਿਆਰ ਥਾਣਿਆਂ ਵਿੱਚ ਜਮ੍ਹਾਂ, ਲਾਲੜੂ ਤੇ ਨਵਾਂ ਗਰਾਓਂ 98 ਫੀਸਦੀ ਹਥਿਆਰ ਜਮ੍ਹਾਂ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿਥੇ ਪੂਰੀ ਤਰ੍ਹਾਂ ਸਿਆਸੀ ਮਾਹੌਲ ਭਖ ਗਿਆ ਹੈ ਅਤੇ ਚੋਣ ਲੜ ਰਹੇ ਉਮੀਦਵਾਰਾਂ ਨੇ ਲੋਕਾਂ ਨੂੰ ਪਤਿਆਉਣ ਲਈ ਦਿਨ ਰਾਤ ਇੱਕ ਕਰ ਦਿੱਤਾ ਹੈ, ਉਥੇ ਜ਼ਿਲ੍ਹਾ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਮੁਹਾਲੀ ਵਿੱਚ ਪੈਰਾ ਮਿਲਟਰੀ ਫੋਰਸ ਦੀਆਂ 9 ਕੰਪਨੀਆਂ ਆ ਚੁੱਕੀਆਂ ਹਨ। ਜਿਨ੍ਹਾਂ ਨੇ ਸਥਾਨ ਪੁਲੀਸ ਨਾਲ ਮਿਲ ਕੇ ਸਪੈਸ਼ਲ ਨਾਕਿਆਂ ’ਤੇ ਮੋਰਚਾ ਸੰਭਾਲ ਲਿਆ ਹੈ। ਉਂਜ ਸੁਰੱਖਿਆ ਸਬੰਧੀ ਪੁਲੀਸ ਪ੍ਰਸ਼ਾਸਨ ਨੇ ਕਰੀਬ 15 ਤੋਂ 20 ਕੰਪਨੀਆਂ ਭੇਜਣ ਦੀ ਮੰਗ ਕੀਤੀ ਗਈ ਹੈ। ਜਿਨ੍ਹਾਂ ਦੇ ਜਲਦੀ ਪੁੱਜਣ ਦੀ ਆਸ ਹੈ।
ਉਧਰ, ਇਸ ਸਬੰਧੀ ਐਸ.ਪੀ (ਟਰੈਫ਼ਿਕ)-ਕਮ-ਵਿਧਾਨ ਸਭਾ ਚੋਣਾਂ ਸਬੰਧੀ ਨੋਡਲ ਅਫ਼ਸਰ ਹਰਬੀਰ ਸਿੰਘ ਨੇ ‘ਨਜ਼ਬ-ਏ-ਪੰਜਾਬ’ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਵਿਧਾਨ ਸਭਾ ਚੋਣਾਂ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਆਦਰਸ਼ ਚੋਣ ਜ਼ਾਬਤ ਲਾਗੂ ਹੁੰਦੇ ਸਾਰ ਹੀ ਮੁਹਾਲੀ ਦੇ ਸਮੂਹ ਐਂਟਰੀ ਪੁਆਇੰਟਾਂ ਅਤੇ ਹੋਰ ਸੰਪਰਕ ਸੜਕਾਂ ’ਤੇ ਦਿਨ ਤੇ ਰਾਤ ਵੇਲੇ ਲਗਾਤਾਰ 24 ਘੰਟੇ ਸਪੈਸ਼ਲ ਨਾਕੇਬੰਦੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਰਿਹਾਇਸ਼ੀ ਖੇਤਰਾਂ ਵਿੱਚ ਪੁਲੀਸ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਇੰਝ ਹੀ ਸ਼ਾਮ ਢਲਦੇ ਹੀ ਭੀੜ ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਵੀ ਪੀਸੀਆਰ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਐਸਪੀ ਨੇ ਦੱਸਿਆ ਕਿ ਹਾਲ ਹੀ ਵਿੱਚ ਪਿੰਡ ਬਾਕਰਪੁਰ ਨੇੜੇ ਨਾਕੇ ’ਤੇ 25 ਕਰੋੜ ਦੀ ਕੀਮਤ ਦਾ 160 ਕਿੱਲੋਂ ਕੱਚਾ ਸੋਨਾ ਸਮਤੇ ਤਿੰਨ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਇਸੇ ਤਰ੍ਹਾਂ ਖਰੜ-ਕੁਰਾਲੀ ਸੜਕ ’ਤੇ ਕਰੀਬ ਸਾਢੇ 3 ਕਰੋੜ ਦੀ ਨਗਦੀ ਫੜੀ ਗਈ ਹੈ ਅਤੇ ਮੁਹਾਲੀ ਵਿੱਚ ਫੇਜ਼-7 ’ਚੋਂ 80 ਲੱਖ ਅਤੇ ਫੇਜ਼-1 ਵਿੱਚ 15 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੱਕ ਇਹ ਸਿਲਸਿਲਾ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਪੁਲੀਸ ਨਾਕਿਆਂ ’ਤੇ ਹੈਰੋਇਨ, ਅਫੀਮ ਤੇ ਭੁੱਕੀ ਵੀ ਫੜੀ ਗਈ ਹੈ। ਇੰਝ ਹੀ ਬਲੌਂਗੀ ਪੁਲੀਸ ਵੱਲੋਂ ਨਾਕੇ ’ਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਦੌਰਾਨ 1.57 ਲੱਖ ਰੁਪਏ ਫੜੇ ਗਏ ਹਨ। ਇਸੇ ਤਰ੍ਹਾਂ ਹੁਣ ਤੱਕ ਕਰੀਬ 45ਰ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਦੋ ਦੇਸੀ ਕੱਟੇ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਪੁਲੀਸ ਨੇ ਕਰੀਬ 37 ਕੇਸ ਦਰਜ ਕੀਤੇ ਜਾ ਚੁੱਕੇ ਹਨ।
(ਬਾਕਸ ਆਈਟਮ)
ਐਸਪੀ ਹਰਬੀਰ ਸਿੰਘ ਨੇ ਜ਼ਿਲ੍ਹਾ ਮੁਹਾਲੀ ਵਿੱਚ ਕਰੀਬ 8100 ਹਥਿਆਰ ਹਨ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪੁਲੀਸ ਦੀ ਅਪੀਲ ’ਤੇ 6500 ਤੋਂ ਵੱਧ ਅਸਲਾ ਧਾਰਕ ਵਿਅਕਤੀਆਂ ਵੱਲੋਂ ਆਪਣੇ ਹਥਿਆਰ ਜਮ੍ਹਾਂ ਕਰਵਾਏ ਜਾ ਚੁੱਕੇ ਹਨ। ਇਸ ਸਬੰਧੀ ਨਵਾਂ ਗਰਾਓਂ ਅਤੇ ਲਾਲੜੂ ਪੁਲੀਸ ਦੀ ਕਾਰਗੁਜ਼ਾਰੀ ਸਭ ਤੋਂ ਵਧੀਆਂ ਰਹੀ ਹੈ। ਉਨ੍ਹਾਂ ਦੱਸਿਆ ਕਿ ਨਵਾਂ ਗਰਾਓਂ ਅਧੀਨ ਆਉਂਦੇ ਏਰੀਆ ਵਿੱਚ 168 ਅਸਲਾ ਧਾਰਕ ਹਨ। ਇਨ੍ਹਾਂ ’ਚੋਂ ਪੁਲੀਸ ਨੇ 164 ਵਿਅਕਤੀਆਂ ਦੇ ਹਥਿਆਰ ਜਮ੍ਹਾਂ ਕਰ ਲਏ ਹਨ। ਇਸੇ ਤਰ੍ਹਾਂ ਲਾਲੜੂ ਪੁਲੀਸ ਨੇ 535 ਹਥਿਆਰਾਂ ’ਚੋਂ 530 ਹਥਿਆਰ ਜਮ੍ਹਾਂ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਾਕੀ ਥਾਣਿਆਂ ਨੂੰ ਹਥਿਆਰ ਜਮ੍ਹਾਂ ਕਰਨ ਲਈ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਦੀ ਚੈਕਿੰਗ ਅਤੇ ਸਰਚ ਅਭਿਆਨ ਦੌਰਾਨ ਕਿਸੇ ਵਿਅਕਤੀ ਦੇ ਘਰ ਜਾਂ ਦੁਕਾਨ ’ਤੇ ਕੋਈ ਹਥਿਆਰ ਮਿਲਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…