ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਡੈਮੋਕ੍ਰੇਟਿਕ ਸਵਰਾਜ ਪਾਰਟੀ ਦੀ ਮੀਟਿੰਗ ਹੋਈ

ਵੱਖ ਵੱਖ ਹਲਕਿਆਂ ਵਿੱਚ ਸੰਭਾਵੀ ਉਮੀਦਵਾਰਾਂ ਦੀਆਂ ਸੂਚੀਆਂ ਭੇਜਣ ਲਈ ਜ਼ਿਲ੍ਹਾ ਕਮੇਟੀਆਂ ਨੂੰ ਹਦਾਇਤ

ਨਿਊਜ਼ ਡੈਸਕ ਸਰਵਿਸ
ਮੁਹਾਲੀ, 6 ਦਸੰਬਰ
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਡੈਮੋਕ੍ਰੇਟਿਕ ਸਵਰਾਜ ਪਾਰਟੀ ਦੀ ਇੱਕ ਜ਼ਰੂਰੀ ਮੀਟਿੰਗ ਪਾਰਟੀ ਦੇ ਸੀਨੀਅਰ ਆਗੂਆਂ ਪ੍ਰੋ. ਮਨਜੀਤ ਸਿੰਘ ਪ੍ਰਧਾਨ, ਹਰਬੰਸ ਸਿੰਘ ਢੋਲੇਵਾਲ ਜਨਰਲ ਸਕੱਤਰ, ਇੰਜ. ਜੀ.ਬੀ. ਸਹੋਤਾ ਮੀਤ ਪ੍ਰਧਾਨ, ਗੁਰਮੀਤ ਸਿੰਘ ਪਰਜਾਪਤੀ ਸਕੱਤਰ, ਪ੍ਰੋ. ਪ੍ਰੀਤਮ ਸਿੰਘ ਗਿੱਲ ਖ਼ਜ਼ਾਨਚੀ ਸਮੇਤ ਅੱਠ ਜ਼ਿਲ੍ਹਾ ਪ੍ਰਧਾਨਾਂ ਤੇ ਪ੍ਰਮੱੁਖ ਅਹੁਦੇਦਾਰਾਂ ਵਿਚਕਾਰ ਹੋਈ। ਪਾਰਟੀ ਦੇ ਮੁੱਖ ਦਫਤਰ ਵਿਖੇ ਹੋਈ ਇਸ ਮੀਟਿੰਗ ਵਿੱਚ ਜ਼ਿਲ੍ਹਾ ਮੋਹਾਲੀ ਤੋਂ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਜ਼ਿਲ੍ਹਾ ਬਠਿੰਡਾ ਦੇ ਗਿਆਨ ਚੰਦ ਬਾਂਸਲ, ਬਰਨਾਲਾ ਜ਼ਿਲ੍ਹਾ ਤੋਂ ਇੰਦਰਜੀਤ ਸ਼ਰਮਾ, ਫਰੀਦਕੋਟ ਤੋਂ ਬੀਬੀ ਵਰਿੰਦਰਪਾਲ ਕੌਰ ਗਿੱਲ, ਸੰਗਰੂਰ ਤੋਂ ਪਾਰਟੀ ਸਰਪ੍ਰਸਤ ਡਾ ਗੁਰਦੇਵ ਸਿੰਘ ਸਾਬਕਾ ਡੀ ਈ ਓ , ਮਾਨਸਾ ਤੋਂ ਭੋਲਾ ਸਿੰਘ ਕੁਲਰੀਆਂ, ਜ਼ਿਲ੍ਹਾ ਗੁਰਦਾਸਪੁਰ ਤੋਂ ਕਾਮਰੇਡ ਗੁਰਮੇਜ ਸਿੰਘ, ਹੁਸ਼ਿਆਰਪੁਰ ਦੇ ਮਨਿੰਦਰ ਚੱਬੇਵਾਲ ਨੇ ਵੀ ਮੀਟਿੰਗ ਵਿੱਚ ਭਾਗ ਲਿਆ।।ਮੀਟਿੰਗ ਵਿੱਚ ਵਿਚਾਰਾਂ ਉਪਰੰਤ ਹਰ ਜ਼ਿਲ੍ਹੇ ਅੰਦਰ ਪਾਰਟੀ ਦੇ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਬਾਰੇ ਫੈਸਲਾ ਕੀਤਾ ਗਿਆ ਹੈ। ਪਾਰਟੀ ਨੇ ਫ਼ਿਲਹਾਲ ਪਹਿਲੇ ਪੜਾਅ ਵਜੋਂ ਜਿਨ੍ਹਾਂ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨ ਲਈ ਸ਼ਿਨਾਖ਼ਤ ਕੀਤੀ ਹੈ, ਉਨ੍ਹਾਂ ਦੇ ਅਗਲੇ ਦਿਨਾਂ ਅੰਦਰ ਜ਼ਿਲ੍ਹਾ ਕਮੇਟੀਆਂ ਸੰਭਾਵੀ ਉਮੀਦਵਾਰਾਂ ਦੀ ਚੋਣ ਕਰ ਕੇ ਆਪਣੇ ਸਿਫ਼ਾਰਸ਼ ਕੀਤੇ ਉਮੀਦਵਾਰਾਂ ਦੀਆਂ ਸੂਚੀਆਂ ਭੇਜਣ ਲਈ ਕਿਹਾ ਗਿਆ ਹੈ। ਪਾਰਟੀ ਨੇ ਵਿਧਾਨ ਸਭਾ ਹਲਕਾ ਮੋਹਾਲੀ, ਮਹਿਲ ਕਲਾਂ, ਭਦੌੜ, ਫਰੀਦਕੋਟ, ਕੋਟ ਕਪੂਰਾ, ਜੈਤੋ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਤਲਵੰਡੀ ਸਾਬੋ, ਮੌੜ, ਰਾਮਪੁਰਾ ਫੂਲ, ਫਤਹਿਗੜ੍ਹ ਚੂੜੀਆਂ, ਬਟਾਲਾ, ਸ੍ਰੀ ਹਰ ਗੋਬਿੰਦ ਪੁਰ, ਦੀਨਾ ਨਗਰ, ਭੋਆ, ਅਬੋਹਰ, ਬੱਲੂਆਣਾ, ਚੱਬੇਵਾਲ, ਹੁਸ਼ਿਆਰਪੁਰ, ਦਸੂਆ, ਸ਼ਾਮ ਚੁਰਾਸੀ, ਅਮਰਗੜ੍ਹ, ਧੂਰੀ, ਲਹਿਰਾਗਾਗਾ, ਦਿੜ੍ਹਬਾ, ਬੁਢਲਾਡਾ, ਲੁਧਿਆਣਾ ਦੱਖਣ, ਲੁਧਿਆਣਾ ਪੱਛਵੀਂ ਹਲਕਿਆਂ ਤੋਂ ਪਾਰਟੀ ਨੇ ਉਮੀਦਵਾਰ ਖੜ੍ਹੇ ਕਰਨ ਦਾ ਫੈਸਲਾ ਲਿਆ। ਸੰਬੰਧਤ ਜ਼ਿਲ੍ਹਾ ਕਮੇਟੀਆਂ ਨੂੰ ਬੁੱਧਵਾਰ 7 ਦਸੰਬਰ ਤੱਕ ਆਪਣੇ ਵੱਲੋਂ ਇਨ੍ਹਾਂ ਹਲਕਿਆਂ ਲਈ ਨਾਵਾਂ ਦੀ ਸਿਫ਼ਾਰਸ਼ ਕਰਨ ਲਈ ਕਿਹਾ ਗਿਆ ਹੈ।।ਬਾਕੀ ਜ਼ਿਲ੍ਹਿਆਂ ਦੇ ਆਗੂਆਂ ਨਾਲ ਮੀਟਿੰਗਾਂ ਕਰ ਕੇ ਹੋਰ ਹਲਕਿਆਂ ਦਾ ਫ਼ੈਸਲਾ ਅਗਲੇ ਦਿਨਾਂ ਵਿਚ ਲਿਆ ਜਾਵੇਗਾ। ਪਾਰਟੀ ਆਗੂਆਂ ਨੇ ਪਿਛਲੇ ਦਿਨਾਂ ਵਿਚ ਸਾਂਝਾ ਫਰੰਟ ਬਨਾਉਣ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੈਮੋਕ੍ਰੇਟਿਕ ਸਵਰਾਜ ਪਾਰਟੀ/ ਪੰਜਾਬ ਫ਼ਰੰਟ ਵਿਚ ਸ਼ਾਮਲ ਹੋਣ ਲਈ ਵੱਡੇ ਪੱਧਰ ’ਤੇ ਦੂਜੇ ਸੰਗਠਨਾਂ ਦੇ ਆਗੂਆਂ ਵੱਲੋਂ ਪਾਰਟੀ ਨਾਲ ਸੰਪਰਕ ਕਰ ਰਹੇ ਹਨ।

Load More Related Articles

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…