nabaz-e-punjab.com

ਪੰਜਾਬ ਵਿਧਾਨ ਸਭਾ ਦੇ 48 ਪੋਲਿੰਗ ਬੂਥਾਂ ’ਤੇ ਮੁੜ ਪਈਆਂ ਵੋਟਾਂ

ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਵੀ 16 ਬੂਥਾਂ ’ਤੇ ਦੁਬਾਰਾ ਹੋਇਆ ਮਤਦਾਨ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 9 ਫਰਵਰੀ:
ਭਾਰਤ ਦੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਜ਼ਿਮਨੀ ਚੋਣ ਲਈ 16 ਪੋਲਿੰਗ ਬੂਥਾਂ ਅਤੇ ਵਿਧਾਨ ਸਭਾ ਚੋਣਾਂ ਸਬੰਧੀ 48 ਪੋਲਿੰਗ ਬੂਥਾਂ ’ਤੇ ਵੀਰਵਾਰ ਨੂੰ ਦੁਬਾਰਾਮਤਦਾਨ ਹੋਇਆ। ਜਿਨ੍ਹਾਂ ਵਿੱਚ ਮਜੀਠਾ ਦੇ 12, ਮੋਗਾ ਦੇ 1, ਮੁਕਤਸਰ ਦੇ 9, ਸਰਦੂਲਗੜ੍ਹ ਦੇ 1 ਅਤੇ ਸੰਗਰੂਰ ਦੇ 9 ਪੋਲਿੰਗ ਸ਼ਟੇਸ਼ਨਾਂ ’ਤੇ ਮੁੜ ਮਤਦਾਨ ਕਰਵਾਇਆ ਗਿਆ। ਇਹ ਕੰਮ ਪੂਰੇ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ ਸ੍ਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਜਿਨ੍ਹਾਂ ਪੋਲਿੰਗ ਸ਼ਟੇਸ਼ਨਾਂ ਤੋਂ ਮੁੜ ਤੋਂ ਵੋਟਿੰਗ ਕਰਵਾਈ ਗਈ ਹੈ। ਉਨ੍ਹਾਂ ਵਿੱਚ ਵੋਟ ਪ੍ਰਤੀਸ਼ਤ ਇਸ ਪ੍ਰਕਾਰ ਰਹੀ ਹੈ। ਵਿਧਾਨ ਸਭਾ ਅੰਮ੍ਰਿਤਸਰ ਦੇ ਪੋਲਿੰਗ ਸਟੇਸ਼ਨ ਨੰਬਰ-5 ਵਿੱਚ 91.92 ਫੀਸਦੀ, ਪੋਲਿੰਗ ਸਟੇਸ਼ਨ ਨੰਬਰ-31 ਵਿੱਚ 68.71 ਫੀਸਦੀ, ਪੋਲਿੰਗ ਸਟੇਸ਼ਨ ਨੰਬਰ-35 ਲਈ 79.16 ਫੀਸਦੀ, ਪੋਲਿੰਗ ਸਟੇਸ਼ਨ ਨੰਬਰ-40 ਲਈ 85.9 ਫੀਸਦੀ, ਪੋਲਿੰਗ ਸਟੇਸ਼ਨ ਨੰਬਰ-43 ਲਈ 67.16 ਫੀਸਦੀ, ਪੋਲਿੰਗ ਸਟੇਸ਼ਨ ਨੰਬਰ-53 ਲਈ 81.96 ਫੀਸਦੀ, ਪੋਲਿੰਗ ਸਟੇਸ਼ਨ ਨੰਬਰ-62 ਵਿੱਚ 75.52 ਫੀਸਦੀ ਮਤਦਾਨ ਹੋਇਆ ਹੈ। ਜਦੋਂ ਕਿ ਪੋਲਿੰਗ ਬੂਥ ਨੰਬਰ-75 ਲਈ 80.04 ਫੀਸਦੀ, ਪੋਲਿੰਗ ਸਟੇਸ਼ਨ ਨੰਬਰ-92 ਲਈ 88.16 ਫੀਸਦੀ, ਪੋਲਿੰਗ ਸਟੇਸ਼ਨ ਨੰਬਰ-138 ਵਿੱਚ 85.95 ਫੀਸਦੀ, ਪੋਲਿੰਗ ਸਟੇਸ਼ਨ ਨੰਬਰ-163 ਵਿੱਚ 77.2 ਫੀਸਦੀ ਅਤੇ ਪੋਲਿੰਗ ਸਟੇਸ਼ਨ ਨੰਬਰ-166 ਵਿੱਚ ਲਈ 79.36 ਫੀਸਦੀ ਵੋਟਾਂ ਪਈਆਂ।
ਸ੍ਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਨੰਬਰ-86 ਮੁਕਤਸਰ ਦੇ ਪੋਲਿੰਗ ਸਟੇਸ਼ਨ ਨੰ 2 ਗੋਰਮਿੰਟ ਐਲੀਮੈਂਟਰੀ ਸਕੂਲ ਕਾਨੀਆਂਵਾਲੀ (ਰਾਈਟ ਵਿੰਗ) ਵਿੱਚ 85 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 18 ਗੋਰਮਿੰਟ ਐਲੀਮੈਂਟਰੀ ਸਕੂਲ ਜੰਡੋਕੇ (ਰਾਈਟ ਵਿੰਗ) ਵਿਖੇ 90 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 19 ਗੋਰਮਿੰਟ ਐਲੀਮੈਂਟਰੀ ਸਕੂਲ ਜੰਡੋਕੇ (ਲੈਫਟ ਵਿੰਗ) ਵਿਖੇ 90 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 20 ਗੋਰਮਿੰਟ ਐਲੀਮੈਂਟਰੀ ਸਕੂਲ ਵੱਟੂ ਵਿਖੇ 91 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 29 ਗੋਰਮਿੰਟ ਐਲੀਮੈਂਟਰੀ ਸਕੂਲ ਵੀਰਵੀਆਂਵਾਲੀ ਉਰਫ ਕਾਪੀਆਂ ਵਾਲੀ (ਰਾਈਟ ਵਿੰਗ) ਵਿਖੇ 95 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 56 ਗੋਰਮਿੰਟ ਐਲੀਮੈਂਟਰੀ ਸਕੂਲ ਬੁੜਾਗੁਜਰ (ਲੈਫਟ ਵਿੰਗ) ਵਿਖੇ 87 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 67 ਗੋਰਮਿੰਟ ਐਲੀਮੈਂਟਰੀ ਸਕੂਲ ਬਾਜਾ ਮੰਡੇਰ ਵਿਖੇ 92 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 73 ਗੋਰਮਿੰਟ ਐਲੀਮੈਂਟਰੀ ਸਕੂਲ ਨਜਦੀਕ ਨਗਰ ਪੰਚਾਇੰਤ ਦਫ਼ਤਰ ਬਰੀਵਾਲਾ (ਲੈਫਟ ਸਾਈਡ) ਵਿਖੇ 93 ਫੀਸਦੀ ਰਹੀ ਅਤੇ ਪੋਲਿੰਗ ਸਟੇਸ਼ਨ ਨੰ 87 ਵਾਈ ਐਸ ਸਕੂਲ ਠੰਡੇਵਾਲ ਵਿਖੇ 83 ਫੀਸਦੀ ਰਹੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਨੰ 97 ਸਰਦੂਲਗੜ੍ਹ ਦੇ ਪੋਲਿੰਗ ਸਟੇਸ਼ਨ ਨੰ 86 ਕੋਰੇਵਾਲਾ ਵਿਖੇ 90.33 ਫੀਸਦੀ ਰਹੀ ਅਤੇ ਹਲਕਾ ਨੰ 108 ਸੰਗਰੂਰ ਦੇ ਪੋਲਿੰਗ ਸਟੇਸ਼ਨ ਨੰ 6 ਇੰਪਰੂਵਮੈਂਟ ਟਰਸਟ (ਅੋਲਡ) ਕੋਲਾ ਪਾਰਕ (ਐਨ) ਸੰਗਰੂਰ ਵਿਖੇ 74.42 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 39 ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ 85.82 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 94 ਸਰਕਾਰੀ ਪ੍ਰਾਇਮਰੀ ਘਾਬਦਾ ਵਿਖੇ 89.23 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 97 ਵਿਖੇ 90.59 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 100 ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਨੰਦਗੜ੍ਹ (ਐਸ) ਵਿਖੇ 82.18 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 102 ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਗਹਿਲਾਂ ਵਿਖੇ 87.97 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 106 ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਦਿਆਲਗੜ੍ਹ ਵਿਖੇ 90.34 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 142 ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਆਲੋਰਖ ਵਿਖੇ 88.13 ਫੀਸਦੀ ਰਹੀ ਅਤੇ ਪੋਲਿੰਗ ਸਟੇਸ਼ਨ ਨੰ 180 ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਨਿਦਾਮਪੁਰ ਵਿਖੇ 80.04 ਫੀਸਦੀ ਰਹੀ।ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਨੰ 73 ਮੋਗਾ ਦੇ ਬੂਥ ਨੰ 145 ਵਿਖੇ ਵੋਟਿੰਗ 81.26 ਫੀਸਦੀ ਰਹੀ।
ਉਨ੍ਹਾਂ ਦੱਸਿਆ ਕਿ ਲੋਕ ਸਭਾ ਅੰਮ੍ਰਿਤਸਰ ਦੇ ਪੋਲਿੰਗ ਸਟੇਸ਼ਨ ਨੰਬਰ-1 ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ ਵਿੱਚ 68.06 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 5 ਸਰਕਾਰੀ ਪ੍ਰਾਇਮਰੀ ਸਕੂਲ ਜੋਹਲ ਵਿਖੇ ਹੋਈ ਲੋਕ ਸਭਾ ਦੀ ਵੋਟਿੰਗ 91.92 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 8 ਲੋਕ ਸਭਾ ਹਲਕੇ ਦੀ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਵਡਾਲਾ ਵੀਰਾਂ ਵਿੱਚ 65.95 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 31 ਜੰਝ ਘਰ ਰੋੜੀ ਐਫ ਜੀ ਸੀ ਰੋਡ ,ਮਜੀਠਾ ਵਿਖੇ ਲੋਕ ਸਭਾ ਲਈ ਵੋਟਿੰਗ 68.71 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰਬਰ-35 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ, ਮਜੀਠਾ (ਰਾਈਟ ਵਿੰਗ) ਵਿਖੇ ਲੋਕ ਸਭਾ ਲਈ ਵੋਟਿੰਗ 79.16 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 40 ਕੇਸਰਾ ਦੇਵੀ ਆਰੀਆ ਗਰਲਜ ਸਕੂਲ, ਮਜੀਠਾ ਵਿਖੇ ਲੋਕ ਸਭਾ ਲਈ ਵੋਟਿੰਗ 85.9 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰਬਰ-43 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ, ਮਜੀਠਾ (ਲੈਫਟ ਵਿੰਗ) ਵਿਖੇ ਲੋਕ ਸਭਾ ਲਈ ਵੋਟਿੰਗ 67.16 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 46 ਬਾਬਾ ਹਰਦਿਆਲ ਸਿੰਘ ਮੈਮੋਰੀਅਲ ਚਾਈਲਡ ਲਰਨ ਸਕੂਲ ਗਾਲੋਵਾਲੀ ਕੁੱਲੀਆਂ ਵਿਖੇ ਲੋਕ ਸਭਾ ਲਈ ਵੋਟਿੰਗ 89.79 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 53 ਸਰਕਾਰੀ ਪ੍ਰਾਇਮਰੀ ਸਕੂਲ ਮਰਾਰੀ ਕਲਾ ਵਿਖੇ ਲੋਕ ਸਭਾ ਲਈ ਵੋਟਿੰਗ 81 .96 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 57 ਸਰਕਾਰੀ ਪ੍ਰਾਇਮਰੀ ਸਕੂਲ ਗੁਜਰਪੁਰਾ ਵਿਖੇ ਲੋਕ ਸਭਾ ਲਈ ਵੋਟਿੰਗ 72.17 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 78 ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਨਾਗ ਕਲਾਂ ਵਿੱਚ ਲੋਕ ਸਭਾ ਲਈ ਵੋਟਿੰਗ 62.8 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 92 ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਸੈਦਾ ਵਿਖੇ ਲੋਕ ਸਭਾ ਲਈ ਵੋਟਿੰਗ 88.16 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 124 ਸਰਕਾਰੀ ਪ੍ਰਾਇਮਰੀ ਸਕੂਲ ਫੱਤੂਭੀਲਾ ਵਿਖੇ ਲੋਕ ਸਭਾ ਦੇ ਲਈ ਵੋਟਿੰਗ 72.37 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 134 ਸਰਕਾਰੀ ਪ੍ਰਾਇਮਰੀ ਸਕੂਲ ਰੁਪੋਵਾਲੀ ਕਲਾ ਵਿਖੇ ਲੋਕ ਸਭਾ ਦੇ ਲਈ ਵੋਟਿੰਗ 74.42 ਫੀਸਦੀ ਰਹੀ, ਪੋਲਿੰਗ ਸਟੇਸ਼ਨ ਨੰ 140 ਸਰਕਾਰੀ ਪ੍ਰਾਇਮਰੀ ਸਕੂਲ ਮੰਗਾ ਸਰਾਏ ਵਿਖੇ ਲੋਕ ਸਭਾ ਦੇ ਲਈ ਵੋਟਿੰਗ 65 ਫੀਸਦੀ ਰਹੀ ਅਤੇ ਪੋਲਿੰਗ ਸਟੇਸ਼ਨ ਨੰ 166 ਸਰਕਾਰੀ ਪ੍ਰਾਇਮਰੀ ਸਕੂਲ ਪੰਨਵਾ ਵਿਖੇ ਲੋਕ ਸਭਾ ਲਈ 79.36 ਫੀਸਦੀ ਰਹੀ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਪੋਲਿੰਗ ਸਟੇਸ਼ਨਾਂ ਤੇ ਕੁਲ ਵੋਟਿੰਗ 76.58 ਫੀਸਦੀ, ਮੁਕਤਸਰ ਵਿਖੇ ਪੋਲਿੰਗ ਸਟੇਸ਼ਨਾਂ ਤੇ ਵੋਟਿੰਗ 89.55 ਫੀਸਦੀ ਰਹੀ, ਸੰਗਰੂਰ ਦੇ ਪੋਲਿੰਗ ਸਟੇਸ਼ਨਾਂ ਤੇ 85.68 ਫੀਸਦੀ ਰਹੀ, ਮਾਨਸਾ ਦੇ ਪੋਲਿੰਗ ਸਟੇਸ਼ਨ ਤੇ ਵਿਖੇ ਵੋਟਿੰਗ 90.33 ਫੀਸਦੀ ਅਤੇ ਮੋਗਾ ਦੇ ਪੋਲਿੰਗ ਸਟੇਸ਼ਨ ਤੇ ਵੋਟਿੰਗ 81.26 ਫੀਸਦੀ ਰਹੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…