Nabaz-e-punjab.com

ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੀ ਖੁਸ਼ੀ ਵਿੱਚ ਕੱਢੇ ਸਰਬ ਸਾਂਝੀਵਾਲਤਾ ਦੇ ਕਾਫਲੇ ਦਾ ਹਜਾਰਾਂ ਦੀ ਸੰਗਤ ਵੱਲੋਂ ਨਿੱਘਾ ਸਵਾਗਤ

ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤੱਕ ਕੱਢੇ ਕਾਫਲੇ ਵਿੱਚ ਦੇਸ ਦੀ ਸੱਭਿਆਰਕ ਵਿਭਿੰਨਤਾ ਦੇ ਹੋਏ ਦਰਸਨ

ਸਹਿਕਾਰਤਾ ਮੰਤਰੀ ਨੇ ਕਾਫਲੇ ਦੀ ਵਾਪਸੀ ਉਤੇ ਕੀਤਾ ਸਵਾਗਤ, ਸਕੂਲੀ ਬੱਚਿਆਂ ਨਾਲ ਕੀਤੀ ਗੱਲਬਾਤ

ਸਾਂਤੀ, ਅਮਨ ਤੇ ਸਦਭਾਵਨਾ ਦਾ ਸੁਨੇਹਾ ਦੇਵੇਗਾ ਕਰਤਾਰਪੁਰ ਲਾਂਘੇ ਦਾ ਖੁੱਲ੍ਹਣਾ: ਰੰਧਾਵਾ

ਡੇਰਾ ਬਾਬਾ ਨਾਨਕ ਉਤਸਵ ਵਿੱਚ ਸੰਗਤਾਂ ਦਾ ਸੈਲਾਬ ਉਮੜਿਆ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ/ਡੇਰਾ ਬਾਬਾ ਨਾਨਕ (ਗੁਰਦਾਸਪੁਰ), 10 ਨਵੰਬਰ:
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਮੌਕੇ ਖੁੱਲ੍ਹੇ ਇਤਿਹਾਸਕ ਕਰਤਾਰਪੁਰ ਲਾਂਘੇ ਤੋਂ ਬਾਅਦ ਅੱਜ ਡੇਰਾ ਬਾਬਾ ਨਾਨਕ ਵਿਖੇ ਜਸਨਾਂ ਦਾ ਮਾਹੌਲ ਬਣਿਆਂ ਹੋਇਆ ਸੀ। ਸਹਿਕਾਰਤਾ ਵਿਭਾਗ ਦੇ ਸਮੂਹ ਅਦਾਰਿਆ ਵੱਲੋਂ ਕਰਵਾਏ ਜਾ ਰਹੇ ਡੇਰਾ ਬਾਬਾ ਨਾਨਕ ਉਤਸਵ ਦੇ ਅੱਜ ਤੀਜੇ ਦਿਨ ਸੰਗਤਾਂ ਦਾ ਸੈਲਾਬ ਉਮੜ ਆਇਆ ਅਤੇ ਹਜਾਰਾਂ ਦੀ ਗਿਣਤੀ ਵਿੱਚ ਪੁੱਜੀ ਸੰਗਤ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਉਤੇ ਸਥਿਤ ਕਰਤਾਰਪੁਰ ਲਾਂਘੇ ਵਾਲੀ ਥਾਂ ਤੱਕ ਦੇਖੀ ਗਈ| ਡੇਰਾ ਬਾਬਾ ਨਾਨਕ ਉਤਸਵ ਦੌਰਾਨ ਅੱਜ ਸਰਬ ਸਾਂਝੀਵਾਲਤਾ ਦਾ ਕਾਫਲਾ ਕੱਢਿਆਂ ਗਿਆ ਜਿਸ ਰਾਹੀਂ ਸੰਗਤ ਨੇ ਭਾਰਤ ਦੀ ਬਹੁ ਭਾਂਤੀ ਸੱਭਿਅਤਾ ਤੇ ਸਰਬ ਸਾਂਝੀਵਾਲਤਾ ਦੇ ਦਰਸਨ ਕੀਤੇ। ਨੇੜਲੇ ਖੇਤਰ ਦੇ ਸਕੂਲਾਂ ਦੇ 250 ਦੇ ਕਰੀਬ ਬੱਚਿਆਂ ਵੱਲੋਂ ਵੱਖ-ਵੱਖ ਧਰਮਾਂ, ਖੱਿਤਿਆਂ ਤੇ ਸੱਭਿਆਚਾਰ ਦੇ ਪਹਿਰਾਵੇ ਪਹਿਨ ਕੇ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤੱਕ ਮਾਰਚ ਕੱਢਿਆ ਗਿਆ ਜਿਸ ਦਾ ਵਾਪਸੀ ਉਤੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਿੱਘਾ ਸਵਾਗਤ ਕੀਤਾ। ਸ ਰੰਧਾਵਾ ਨੇ ਸਵਾਗਤ ਕਰਦਿਆਂ ਬੱਚਿਆਂ ਨਾਲ ਨਿੱਜੀ ਤੌਰ ਉਤੇ ਮੁਲਾਕਾਤ ਕਰਦਿਆਂ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਾਰਿਆਂ ਦਾ ਸਾਂਝੇ ਸਨ ਅਤੇ ਅੱਜ ਇਸ ਕਾਫਲੇ ਰਾਹੀਂ ਗੁਰੂ ਸਾਹਿਬ ਨੂੰ ਸੱਚੀ ਅਕੀਦਤ ਭੇਂਟ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਹ ਕਾਫਲਾ ਸਾਂਤੀ, ਅਮਨ ਤੇ ਸਦਭਾਵਨਾ ਦਾ ਸੁਨੇਹਾ ਦਿੰਦਾ ਹੈ ਅਤੇ ਲਾਂਘੇ ਖੋਲ੍ਹਣ ਦਾ ਵੀ ਇਹੋ ਮਨੋਰਥ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਡੇਰਾ ਬਾਬਾ ਨਾਨਕ ਵਿਖੇ ਜਸਨਾਂ ਦਾ ਮਾਹੌਲ ਹੈ ਅਤੇ ਇਸ ਖੇਤਰ ਵਿੱਚ ਧਾਰਮਿਕ ਸੈਰ ਸਪਾਟਾ ਪ੍ਰਫੁੱਲਿਤ ਕਰਨ ਲਈ ਹੋਰ ਵੀ ਬਿਹਤਰ ਕੰਮ ਕੀਤੇ ਜਾਣਗੇ। ਪੰਜਾਬੀ, ਹਰਿਆਣਵੀ, ਰਾਜਸਥਾਨੀ, ਕਸਮੀਰੀ, ਹਿਮਾਚਲੀ ਪਹਿਰਾਵਿਆਂ ਨਾਲ ਸਜੇ ਇਸ ਕਾਫਲੇ ਦਾ ਹਜਾਰਾਂ ਦੀ ਸੰਗਤ ਵੱਲੋਂ ਵੀ ਨਿੱਘਾ ਸਵਾਗਤ ਕੀਤਾ ਗਿਆ।ਬੈਂਡ ਦੀਆਂ ਮਧੁਰ ਧੁਨਾਂ ਤੇ ਮਲਵਈ ਗਿੱਧੇ ਵਾਲੇ ਬਾਬਿਆਂ ਦੇ ਢੋਲ, ਤੂੰਬੀ, ਅਲਗੋਜਆਿਂ, ਬੁਗਦੂ, ਚਿੱਮਟੇ ਨਾਲ ਮਾਹੌਲ ਸੰਗੀਤਕ ਬਣਿਆਂ ਹੋਇਆਂ ਸੀ। ਇਸ ਮੌਕੇ ਰਜਿਸਟਰਾਰ ਸਹਿਕਾਰੀ ਸਭਾਵਾਂ ਵਿਕਾਸ ਗਰਗ, ਮਾਰਕਫੈਡ ਦੇ ਐਮ ਡੀ ਵਰੁਣ ਰੂਜਮ, ਸੂਗਰਫੈਡ ਦੇ ਐਮ ਡੀ ਪੁਨੀਤ ਗੋਇਲ, ਡੇਰਾ ਬਾਬਾ ਨਾਨਕ ਉਤਸਵ ਦੇ ਕੋਆਰਡੀਨੇਟਰ ਅਮਰਜੀਤ ਗਰੇਵਾਲ ਤੇ ਕਾਫਲੇ ਦੇ ਕੋਆਰਡੀਨੇਟਰ ਡਾ ਕੇਵਲ ਧਾਲੀਵਾਲ ਵੀ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…