Nabaz-e-punjab.com

ਆਟਾ-ਦਾਲ ਸਕੀਮ: ਪਿੰਡ ਬਾਕਰਪੁਰ ਵਿੱਚ ਗਰੀਬ ਪਰਿਵਾਰਾਂ ਨੂੰ ਮੁਫ਼ਤ ਕਣਕ ਵੰਡੀ

ਈ-ਪੌਸ ਮਸ਼ੀਨਾਂ ਨਾਲ ਕਣਕ ਵੰਡਣ ਦੇ ਕੰਮ ਵਿੱਚ ਮੁਕੰਮਲ ਪਾਰਦਰਸ਼ਤਾ ਆਈ: ਅਜੈਬ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੂਨ:
ਇੱਥੋਂ ਦੇ ਨਜ਼ਦੀਕੀ ਪਿੰਡ ਬਾਕਰਪੁਰ ਵਿੱਚ ਆਟਾ-ਦਾਲ ਸਕੀਮ ਤਹਿਤ ਫੂਡ ਸਪਲਾਈ ਇੰਸਪੈਕਟਰ ਰਣਜੀਤ ਸਿੰਘ ਅਤੇ ਪੰਚ ਅਜੈਬ ਸਿੰਘ ਦੀ ਅਗਵਾਈ ਹੇਠ ਗਰੀਬ ਲੋੜਵੰਦ ਲੋਕਾਂ ਨੂੰ ਮੁਫ਼ਤ ਕਣਕ ਵੰਡੀ ਗਈ। ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਈ-ਪੌਸ ਮਸ਼ੀਨਾਂ ਨਾਲ ਕਣਕ ਦੀ ਵੰਡ ਬਾਇਓਮੈਟਰਿਕ ਢੰਗ ਨਾਲ ਹੁੰਦੀ ਹੈ। ਜਿਸ ਲਾਭਪਾਤਰੀ ਦੇ ਅੰਗੂਠਾ ਲਗਾਉਣ ਨਾਲ ਪਰਚੀ ਬਾਹਰ ਨਿਕਲਦੀ ਹੈ ਅਤੇ ਉਸ ਨੂੰ ਹੀ ਕਣਕ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਛੇ ਮਹੀਨੇ ਦੀ ਕਣਕ ਵੰਡੀ ਗਈ ਹੈ। ਉਨ੍ਹਾਂ ਦੱਸਿਆ ਕਿ ਈ-ਪੌਸ ਮਸ਼ੀਨਾਂ ਨਾਲ ਕਣਕ ਵੰਡਣ ਦਾ ਕੰਮ ਤਸੱਲੀਬਖ਼ਸ਼ ਨਾਲ ਚਲ ਰਿਹਾ ਹੈ ਅਤੇ ਇਸ ਕੰਮ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸੀਨੀਅਰ ਕਾਂਗਰਸ ਆਗੂ ਅਤੇ ਪੰਚ ਅਜੈਬ ਸਿੰਘ ਨੇ ਦੱਸਿਆ ਕਿ ਲਾਭਪਾਤਰੀਆਂ ਨੂੰ ਜਿੱਥੇ ਕਣਕ ਈ-ਪੌਸ ਮਸ਼ੀਨਾਂ ਨਾਲ ਕਣਕ ਵੰਡਣ ਵਿੱਚ ਪਾਰਦਰਸ਼ਤਾ ਆਈ ਹੈ, ਉੱਥੇ ਕਣਕ ਵੰਡਣ ਦੇ ਕੰਮ ਵਿੱਚ ਤੇਜ਼ੀ ਵੀ ਆਈ ਹੈ ਅਤੇ ਸਮੁੱਚੇ ਜ਼ਿਲੇ੍ਹ ਵਿੱਚ ਡਿੱਪੂ ਹੋਲਡਰਾਂ ਰਾਹੀਂ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਦੇਖ-ਰੇਖ ਹੇਠ ਕਣਕ ਦੀ ਵੰਡ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਹੁਣ ਕੋਈ ਵੀ ਅਯੋਗ ਵਿਅਕਤੀ ਇਸ ਸਕੀਮ ਦਾ ਨਾਜਾਇਜ਼ ਲਾਭ ਨਹੀਂ ਉੱਠਾ ਸਕਦਾ ਅਤੇ ਹੁਣ ਕੇਵਲ ਲੋੜਵੰਦ ਅਤੇ ਯੋਗ ਲਾਭਪਾਤਰੀ ਹੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
ਫੂਡ ਸਪਲਾਈ ਵਿਭਾਗ ਦੇ ਪੋਰਟਲ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਅਪਰੈਲ ਤੋਂ ਸਤੰਬਰ ਤੱਕ ਕਣਕ ਵੰਡਣ ਦੇ ਨਿਰਧਾਰਿਤ ਸਡਿਊਲ ਤਹਿਤ ਹੁਣ ਤੱਕ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਈ-ਪੌਸ ਮਸ਼ੀਨਾਂ ਰਾਹੀਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ 6010 ਕਾਰਡ ਧਾਰਕ ਪਰਿਵਾਰਾਂ ਨੂੰ ਈ-ਪੌਸ ਮਸ਼ੀਨਾਂ ਰਾਹੀਂ 7290 ਕੁਇੰਟਲ ਕਣਕ ਦੀ ਵੰਡ ਕੀਤੀ ਗਈ ਹੈ। ਸਮੁੱਚੇ ਜ਼ਿਲ੍ਹੇ ਵਿੱਚ 99934 ਕਾਰਡ ਹੋਲਡਰ ਹਨ। ਜਿਨ੍ਹਾਂ ਨੂੰ ਇਸ ਸੀਜ਼ਨ ਵਿੱਚ 1 ਲੱਖ 14 ਹਜ਼ਾਰ 260 ਕੁਇੰਟਲ ਮੁਫ਼ਤ ਕਣਕ ਵੰਡੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …