ਦਲਿਤ ਵਰਗ ਦੇ ਲੋਕਾਂ ਨਾਲ ਸਰਕਾਰ ਤੇ ਪੁਲੀਸ ਧੱਕੇਸ਼ਾਹੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਬਲਵਿੰਦਰ ਕੁੰਭੜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਦਸੰਬਰ:
ਪੰਚਾਇਤ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿਚ ਪਿਛਲੇ ਸਮੇੱ ਦੌਰਾਨ ਵੱਖ-ਵੱਖ ਜੁਰਮਾਂ ਦਾ ਸ਼ਿਕਾਰ ਹੋਏ ਦਲਿਤ ਲੋਕਾਂ ਵੱਲੋਂ ਅੱਜ ਇੱਕ ਵਿਸ਼ੇਸ਼ ਪੱਤਰਕਾਰ ਸੰਮੇਲਨ ਵਿੱਚ ਦੋਸ਼ ਲਗਾਇਆ ਗਿਆ ਕਿ ਪੁਲੀਸ ਉਹਨਾਂ ਦੇ ਕੇਸਾਂ ਵਿੱਚ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨ ਦੀ ਥਾਂ ਦੋਸ਼ੀਆਂ ਦੀ ਹੀ ਹਮਾਇਤ ਕਰ ਰਹੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਕੰਭੜਾ ਨੇ ਕਿਹਾ ਕਿ ਰਜਿੰਦਰ ਸਿੰਘ ਪਿੰਡ ਪੱਤੋ ਆਪਣੀ ਬੇਟੀ ਦੇ ਹੋਏ ਰੇਪ ਅਤੇ ਕਤਲ ਹੋਏ ਨੂੰ ਕਰੀਬ ਇਕ ਸਾਲ ਹੋ ਚੁੱਕਿਆ ਹੈ ਪਰ ਪੁਲੀਸ ਵੱਲੋਂ ਅਜੇ ਤੱਕ ਮੁਲਜ਼ਮਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ ਸਿੱਲ ਪਿੰਡ ਦਾ ਇੱਕ ਦਲਿਤ ਪਰਿਵਾਰ ਵੀ ਇਨਸਾਫ਼ ਲੈਣ ਲਈ ਭਟਕ ਰਿਹਾ ਹੈ। ਇਸ ਪਰਿਵਾਰ ਦੀ ਨਾਲਾਬਗ ਬੇਟੀ ਨਾਲ 6 ਮਹੀਨੇ ਪਹਿਲਾਂ ਗੈਂਗਰੇਪ ਦੀ ਘਟਨਾ ਵਾਪਰੀ ਸੀ ਲੇਕਿਨ ਅਜੇ ਤਾਈਂ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਪਿੰਡ ਪੱਤੋ ਦੇ ਗਗਨਦੀਪ ਸਿੰਘ ਦੇ ਐਕਸੀਡੈਂਟ ਰਾਹੀਂ ਟੁੱਟੀ ਲੱਤ ਦੀ ਕੋਈ ਕਾਰਵਾਈ ਨਹੀਂ ਹੋਈ।
ਇਸੇ ਤਰ੍ਹਾਂ ਫੇਜ਼ 11 ਮੁਹਾਲੀ ਵਿਖੇ ਗੁਰਮੁੱਖ ਸਿੰਘ ਦੇ ਮੋਟਰਸਾਈਕਲ ਦੀ ਚੋਰੀ ਹੋਣ ਤੇ ਅਨਟਰੇਸ ਦੀ ਰਿਪੋਰਟ ਕਰਨ ਵਿੱਚ 8 ਮਹੀਨੇ ਦੀ ਦੇਰੀ ਕੀਤੀ ਗਈ। ਉਹਨਾਂ ਕਿਹਾ ਕਿ ਉਹਨਾਂ ਉੱਪਰ ਵੀ ਸਰਮਾਏਦਾਰਾਂ ਨੇ ਹਮਲਾ ਕੀਤਾ ਸੀ ਪਰ ਪੁਲੀਸ ਤੇ ਸਰਕਾਰ ਵੱਲੋਂ ਉਹਨਾਂ ਦੇ ਪਰਿਵਾਰ ਉੱਪਰ ਹੀ ਮਾਮਲਾ ਦਰਜ ਕਰ ਦਿੱਤਾ ਸੀ ਉਹਨਾਂ ਵੱਲੋਂ ਐਸਸੀ ਕਮਿਸ਼ਨ ਤੱਕ ਪਹੁੰਚ ਕਰਨ ਦੇ ਬਾਵਜੂਦ ਅਜੇ ਤੱਕ ਉਹਨਾਂ ਨੂੰ ਨਿਆਂ ਨਹੀਂ ਮਿਲਿਆ। ਇਸ ਮੌਕੇ ਸ੍ਰੀ ਕੁੰਭੜਾ ਅਤੇ ਪੀੜਤ ਪਰਿਵਾਰਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਜਲਦੀ ਤੋੱ ਜਲਦੀ ਨਿਆਂ ਦੇਣ ਲਈ ਸਾਰੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਅਤੇ ਉਹਨਾਂ ਦੀ ਥਾਣਿਆਂ ਵਿਚ ਹੋ ਰਹੀ ਖੱਜਲ ਖੁਆਰੀ ਬੰਦ ਕੀਤੀ ਜਾਵੇ। ਇਸ ਮੌਕੇ ਪ੍ਰੋ. ਮਨਜੀਤ ਸਿੰਘ, ਹਰਬੰਸ ਸਿੰਘ ਢੋਲੇਵਾਲ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਅਵਤਾਰ ਸਿੰਘ, ਗੁਰਮੇਲ ਸਿੰਘ, ਨੰਬਰਦਾਰ ਹਰਭਜਨ ਸਿੰਘ, ਜਿੰਦਰ ਸਿੰਘ ਪਿੰਡ ਪੱਤੋ, ਅੰਮ੍ਰਿਤਪਾਲ ਸਿੰਘ ਚੰਡੀਗੜ੍ਹ, ਸੁਰਿੰਦਰ ਕੌਰ ਕੁੰਭੜਾ, ਲੀਲਾ ਕੌਰ, ਦਰਸ਼ਨ ਕੌਰ, ਗੁਰਵਿੰਦਰ ਕੌਰ, ਅਮਰ ਕੌਰ ਕੁੰਭੜਾ, ਬਹਾਦਰ ਸਿੰਘ, ਤਸਵਿੰਦਰ ਸਿੰਘ ਪੰਚ ਬਲੌਂਗੀ ਅਮਰਜੀਤ ਕੌਰ ਸਰਪੰਚ ਮੱਕੜਿਆਂ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …