Nabaz-e-punjab.com

ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ ’ਤੇ ਹਮਲਾ, ਸ਼ੋਭਨੀਕ ਵਰਤਾਰਾ ਨਹੀਂ: ਬੀਰਦਵਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜਨਵਰੀ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਗੱਡੀ ਉੱਤੇ, ਪਿਛਲੇ ਦਿਨੀਂ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਸਿੱਖ ਜਥੇਬੰਦੀਆਂ ਵੱਲੋਂ ਕੌਮੀ ਇਨਸਾਫ਼ ਮੋਰਚੇ ਦੇ ਝੰਡੇ ਹੇਠ, ਬੰਦੀ ਸਿੰਘਾਂ ਦੀ ਰਿਹਾਈ ਲਈ ਵਿੱਢੇ ਗਏ ਸੰਘਰਸ਼ ਸਬੰਧੀ, ਦਿੱਤੇ ਜਾ ਰਹੇ ਧਰਨੇ ਸਮੇਂ ਜੋ ਕੁੱਝ ਲੋਕਾਂ ਵੱਲੋਂ ਗੱਲਬਾਤ ਕਰਦੇ ਸਮੇਂ ਉਨ੍ਹਾਂ ਦੀ ਕਾਰ ’ਤੇ ਹਮਲਾ ਕੀਤਾ ਗਿਆ ਅਤੇ ਕਾਰ ਦੇ ਸ਼ੀਸ਼ੇ ਤੋੜ ਕੇ ਕਾਰ ਨੂੰ ਨੁਕਸਾਨ ਪਹੁੰਚਾਇਆਂ ਗਿਆ ਹੈ, ਇਹ ਕੋਈ ਸ਼ੋਭਨੀਕ ਵਰਤਾਰਾ ਨਹੀਂ ਸੀ। ਇਹ ਵਿਚਾਰ ਅੱਜ ਇੱਥੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਜੇਹੀ ਬੁਰਛਾਗਰਦੀ ਕਿਸੇ ਵੀ ਸੰਘਰਸ਼ ਕਰ ਰਹੀ ਸਿੱਖ ਜਥੇਬੰਦੀ ਨੂੰ ਕਤੱਈ ਸ਼ੋਭਾ ਨਹੀਂ ਦਿੰਦੀ। ਵਿਚਾਰ-ਵਟਾਂਦਰਾ, ਤਰਕ ਅਤੇ ਦਲੀਲ ਦੇ ਅਧਾਰ ਤੇ ਸੱਭਿਅਕ ਤਰੀਕੇ ਨਾਲ, ਕਿਸੇ ਅਨੁਸਾਸ਼ਨ ਦੇ ਤਾਬੇ ਹੋਣਾ ਚਾਹੀਦਾ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੇ ਸੰਘਰਸ਼ ਨਾਲ ਇੱਕਜੁੱਟਤਾ ਜਿਤਾਉਂਣ ਲਈ ਤਾਂ ਕੋਈ ਵੀ ਸਿੱਖ, ਸਮਰਥਨ ਕਰਨ ਲਈ ਹਾਜ਼ਰ ਹੋ ਸਕਦਾ ਹੈ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਹਮਲਾਆਵਰਾਂ ਨੂੰ ਘੱਟੋ-ਘੱਟ ਏਨੀ ਕੁ ਸਮਝ ਤਾਂ ਹੋਣੀ ਚਾਹੀਦੀ ਸੀ ਕਿ ਐਡਵੋਕੇਟ ਧਾਮੀ ਸਿੱਖ ਕੌਮ ਦੀ ਇੱਕ ਪ੍ਰਮੁੱਖ ਤੇ ਚੁਣੀ ਹੋਈ, ਪ੍ਰਤੀਨਿਧ ਸੰਸਥਾ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਹੈਸੀਅਤ ਵਿੱਚ, ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੀਆਂ ਸਿੱਖ ਜਥੇਬੰਦੀਆਂ ਦੇ ਮੁਤਾਲਬੇ ਤੇ ਉਨ੍ਹਾਂ ਦੀ ਬੜੀ ਜਾਇਜ਼ ਮੰਗ ਨਾਲ ਹਮਦਰਦੀ ਪ੍ਰਗਟਾਉਂਣ ਤੇ ਇੱਕਜੁੱਟਤਾ ਦੇ ਇਜ਼ਹਾਰ ਲਈ ਅਤੇ ਧਰਨਾਕਾਰੀ ਸਿੱਖ ਜਥੇਬੰਦੀਆਂ ਵੱਲੋਂ ਕੌਮੀ ਇਨਸਾਫ਼ ਮੋਰਚੇ ਦੇ ਝੰਡੇ ਹੇਠ ਉਠਾਏ ਗਏ ਮਾਮਲੇ ਦੀ ਪੈਰਵੀ ਕਰਨ ਦੇ ਸਬੰਧ ਵਿੱਚ ਸਲਾਹ=ਮਸ਼ਵਰਾ ਕਰਨ ਲਈ ਹੀ ਓਥੇ ਪੁੱਜੇ ਸਨ। ਅਜਿਹੇ ਵਿੱਚ ਕਿਸੇ ਵੱਡੇ ਜਾਂ ਛੋਟੇ ਮੱਤਭੇਦ ਦੇ ਬਾਵਜੂਦ ਵੀ ਕਿਸੇ ਵੀ ਕਿਸਮ ਦੀ ਹਿੰਸਕ ਹੁੱਲੜਬਾਜ਼ੀ ਜਾਂ ਭੜਕਾਹਟ, ਸਹੀ ਤੇ ਮੁਨਾਸਿਬ ਵਰਤਾਰਾ ਨਹੀਂ ਸੀ।
ਉਨ੍ਹਾਂ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੂੰ ਇਹ ਗੱਲ ਯਕੀਨੀ ਬਣਾਉਣੀ ਚਾਹੀਦੀ ਕਿ ਸਿੱਖ ਸੰਘਰਸ਼ ਦੇ ਕਿਸੇ ਵੀ ਮੁਹਾਜ਼ ਤੇ ਅਜਿਹੀਆਂ ਘਟਨਾਵਾਂ ਨਾਂ ਵਾਪਰਨ, ਜਿਨ੍ਹਾਂ ਨਾਲ ਸਿੱਖ ਕੌਮ ਦੀ ਬਦਨਾਮੀ ਹੁੰਦੀ ਹੋਵੇ ਤੇ ਸੰਘਰਸ਼ ਦੀ ਸਵੱਛ ਸ਼ਵ੍ਹੀ, ਪੁਖਤਾ ਇਰਾਦਗੀ ਅਤੇ ਸੰਜੀਦਗੀ ਉੱਤੇ ਕੋਈ, ਬੇਲੋੜਾ ਕਿੰਤੂ ਪ੍ਰੰਤੂ ਹੁੰਦਾ ਹੋਵੇ ਜਾਂ ਕੋਈ ਸਿੱਖ ਵਿਰੋਧੀ ਤਾਕਤਾਂ ਨੂੰ ਵਰਤ ਕੇ ਸਰਕਾਰ ਦੀਆਂ ਏਜੰਸੀਆਂ ਹੀ, ਆਪਸੀ ਖਾਨਾਜੰਗੀ ਦਾ ਬਹਾਨਾ ਲੈ ਕੇ, ਸੰਘਰਸ਼ ਨੂੰ ਖਿੰਡਾਉਂਣ ਦੀ ਮਨਸੂਬਾਬੰਦੀ ਕਰਨ ਲੱਗ ਪੈਣ। ਇੱਥੇ ਮੈਂ ਇਹ ਵੀ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰੀ ਬੰਦੀ ਸਿੰਘਾਂ ਦੀ ਰਿਹਾਈ ਲਈ ਵਿੱਢੇ ਗਏ ਸੰਘਰਸ਼ ਨਾਲ ਪੂਰਨ ਸਹਿਮਤੀ ਹੈ ਤ ਮੈਂ ਇਸ ਸੰਘਰਸ਼ ਦੀ ਜਿੱਤ ਲਈ ਪੂਰੀ ਸੁਹਿਰਦਤਾ ਨਾਲ ਕਾਮਨਾ ਤੇ ਅਰਦਾਸ ਕਰਦਾ ਹਾਂ।

Load More Related Articles

Check Also

Punjab Police Thwarts Possible Terror Attack with Arrest of Two Operatives of Pak-ISI Backed Terror Module; 2.8kg IED Recovered

Punjab Police Thwarts Possible Terror Attack with Arrest of Two Operatives of Pak-ISI Back…