Share on Facebook Share on Twitter Share on Google+ Share on Pinterest Share on Linkedin ਮੋਬਾਈਲ ਫੋਨ ਠੀਕ ਕਰਵਾਉਣ ਆਏ ਨੌਜਵਾਨ ਵੱਲੋਂ ਦੁਕਾਨਦਾਰ ਤੇ ਕਰਮਚਾਰੀ ’ਤੇ ਹਮਲਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ: ਇੱਥੋਂ ਦੇ ਸੈਕਟਰ-68 (ਪਿੰਡ ਕੁੰਭੜਾ) ਵਿੱਚ ਮੋਬਾਈਲ ਫੋਨਾਂ ਦੀ ਮੁਰੰਮਤ ਕਰਨ ਵਾਲੇ ਇੱਕ ਦੁਕਾਨਦਾਰ ਅਤੇ ਉਸ ਦੇ ਕਰਮਚਾਰੀ ’ਤੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਦੁਕਾਨਦਾਰ ਦੇ ਸਿਰ ਵਿੱਚ ਲੋਹੇ ਦੀ ਰਾਡ ਮਾਰ ਕੇ ਸਿਰ ਪਾੜ ਦਿੱਤਾ ਜਦੋਂਕਿ ਕਰਮਚਾਰੀ ਨੂੰ ਵੀ ਸੱਟਾ ਲੱਗੀਆਂ ਹਨ। ਦੋਵੇਂ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੁਕਾਨ ਮਾਲਕ ਗਿਰੀਸ਼ ਪ੍ਰਸਾਦ ਦੇ ਜੀਜਾ ਪੰਡਿਤ ਸਰਵੇਸ਼ਵਰ ਪ੍ਰਸਾਦ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਦੀ ਕੁੰਭੜਾ ਵਿੱਚ ਮੋਬਾਈਲ ਫੋਨਾਂ ਦੀ ਮੁਰੰਮਤ ਦੀ ਦੁਕਾਨ ਹੈ, ਜਿੱਥੇ ਸ਼ੀਸ਼ਪਾਲ ਵੀ ਕੰਮ ਕਰਦਾ ਹੈ। ਬੀਤੀ ਰਾਤ ਇੱਕ ਨੌਜਵਾਨ ਦੁਕਾਨ ’ਤੇ ਆਇਆ ਜੋ ਹਫ਼ਤਾ ਪਹਿਲਾਂ ਆਪਣਾ ਮੋਬਾਈਲ ਫੋਨ ਠੀਕ ਕਰਵਾ ਕੇ ਗਿਆ ਸੀ। ਉਹ ਵਿਅਕਤੀ ਦੁਬਾਰਾ ਫੋਨ ਲੈ ਕੇ ਆਇਆ ਸੀ ਪੰ੍ਰਤੂ ਫੋਨ ਟੁੱਟਿਆ ਹੋਇਆ ਸੀ। ਜਿਸ ’ਤੇ ਗਿਰੀਸ਼ ਨੇ ਕਿਹਾ ਕਿ ਫੋਨ ਠੀਕ ਕਰਨ ’ਤੇ ਖਰਚਾ ਆਵੇਗਾ ਜਦੋਂਕਿ ਨੌਜਵਾਨ ਮੁਫ਼ਤ ਵੀ ਫੋਨ ਠੀਕ ਕਰਨ ਲਈ ਜ਼ੋਰ ਪਾ ਰਿਹਾ ਸੀ। ਇਸ ਦੌਰਾਨ ਦੁਕਾਨਦਾਰ ਅਤੇ ਨੌਜਵਾਨ ਵਿੱਚ ਬਹਿਸ ਹੋ ਗਈ। ਬਾਅਦ ਵਿੱਚ ਅੱਧੇ ਖ਼ਰਚੇ ’ਤੇ ਫੋਨ ਠੀਕ ਕਰਨ ’ਤੇ ਸਹਿਮਤੀ ਬਣ ਗਈ ਅਤੇ ਨੌਜਵਾਨ ਉੱਥੋਂ ਚਲਾ ਗਿਆ। ਸਰਵੇਸ਼ਵਰ ਪ੍ਰਸ਼ਾਦ ਨੇ ਦੱਸਿਆ ਕਿ ਦੇਰ ਸ਼ਾਮ ਉਕਤ ਨੌਜਵਾਨ ਆਪਣੇ ਨਾਲ 6-7 ਨੌਜਵਾਨ ਲੈ ਕੇ ਵਾਪਸ ਆਇਆ ਅਤੇ ਬਹਿਸ ਕਰਨ ਲੱਗ ਪਿਆ। ਇਸ ਦੌਰਾਨ ਨੌਜਵਾਨ ਨੇ ਦੁਕਾਨਦਾਰ ਗਿਰੀਸ਼ ਅਤੇ ਸ਼ੀਸ਼ਪਾਲ ’ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਦੋਵੇਂ ਜ਼ਖ਼ਮੀ ਹੋ ਗਏ। ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਦੁਕਾਨਦਾਰ ਅਤੇ ਕਰਮਚਾਰੀ ਦੇ ਬਿਆਨ ਦਰਜ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੋਟੇਜ ਚੈੱਕ ਕਰਕੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਪੀੜਤ ਦੁਕਾਨਦਾਰ ਨੂੰ ਭਰੋਸਾ ਦਿੱਤਾ ਕਿ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ