Share on Facebook Share on Twitter Share on Google+ Share on Pinterest Share on Linkedin ਨੌਜਵਾਨ ਨੂੰ ਲੁੱਟਣ ਦਾ ਯਤਨ: ਬਲੌਂਗੀ ਪੁਲੀਸ ਵੱਲੋਂ ਦੋ ਮੁਲਜ਼ਮ ਕਾਬੂ, ਦੋ ਮੁਲਜ਼ਮ ਫਰਾਰ ਪੀੜਤ ਨੌਜਵਾਨ ਨੇ ਚੰਡੀਗੜ੍ਹ ਬੱਸ ਅੱਡੇ ਲਈ ਸੜਕ ਤੋਂ ਲੰਘ ਰਹੇ ਆਟੋ ’ਚ ਲਈ ਸੀ ਲਿਫ਼ਟ ਪਿੰਡ ਦਾਊਂ ਤੋਂ ਬਲੌਂਗੀ ਸੜਕ ’ਤੇ ਐਤਵਾਰ ਰਾਤ ਸਾਢੇ 10 ਵਜੇ ਵਾਪਰੀ ਸੀ ਘਟਨਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ: ਪਿੰਡ ਬਲੌਂਗੀ ਨੇੜੇ ਥ੍ਰੀ-ਵ੍ਹੀਲਰ ਵਿੱਚ ਸਵਾਰ ਨੌਜਵਾਨ ਨੂੰ ਲੁੱਟਣ ਦਾ ਯਤਨ ਕਰਨ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਬਲੌਂਗੀ ਥਾਣੇ ਵਿੱਚ ਪੀੜਤ ਮੁਹੰਮਦ ਅਰਮਾਨ ਵਾਸੀ ਦਾਊਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਲੰਘੀ ਦੇਰ ਰਾਤ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 379ਬੀ ਅਤੇ 34 ਅਧੀਨ ਕੇਸ ਦਰਜ ਕੀਤਾ ਗਿਆ ਸੀ। ਹੁਣ ਇਸ ਮਾਮਲੇ ਵਿੱਚ ਕ੍ਰਿਸ਼ਨ ਕੁਮਾਰ, ਸੁਮਿੱਤ ਕੁਮਾਰ, ਸਚਿਨ ਅਤੇ ਗੁਰਦਿਆਲ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ’ਚੋਂ ਅੱਜ ਕ੍ਰਿਸ਼ਨ ਕੁਮਾਰ ਅਤੇ ਸੁਮਿੱਤ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋ ਫਰਾਰ ਮੁਲਜ਼ਮਾਂ ਦੀ ਪੈੜ ਨੱਪਣ ਲਈ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੀੜਤ ਨੌਜਵਾਨ ਮੁਹੰਮਦ ਅਰਮਾਨ ਇੱਥੋਂ ਦੇ ਪੀਆਰ ਪੰਜਾਬ ਮਾਲ ਵਿੱਚ ਸਥਿਤ ਲੈਂਸ ਕਾਟ ਕੰਪਨੀ ਦੇ ਸਟੋਰ ਵਿੱਚ ਕੰਮ ਕਰਦਾ ਹੈ। ਲੰਘੀ ਦੇਰ ਰਾਤ ਡਿਊਟੀ ਖ਼ਤਮ ਕਰਕੇ ਉਹ ਆਪਣੇ ਪਿੰਡ ਦਾਊਂ ਸਥਿਤ ਕਿਰਾਏ ਦੇ ਮਕਾਨ ਵਿੱਚ ਆ ਗਿਆ ਸੀ। ਇਸ ਮਗਰੋਂ ਉਸ ਨੇ ਲਖਨਊ ਜਾਣਾ ਸੀ। ਉਸ ਨੇ ਚੰਡੀਗੜ੍ਹ ਬੱਸ ਅੰਡੇ ਤੱਕ ਜਾਣ ਲਈ ਮੁੱਖ ਸੜਕ ਤੋਂ ਲੰਘ ਰਹੇ ਇਕ ਥ੍ਰੀ ਵ੍ਹੀਲਰ ਨੂੰ ਰੋਕਿਆ ਅਤੇ ਉਸ ਦੇ ਵਿੱਚ ਬੈਠ ਗਿਆ। ਜਿੱਥੇ ਪਹਿਲਾਂ ਹੀ ਤਿੰਨ ਹੋਰ ਵਿਅਕਤੀ ਬੈਠੇ ਹੋਏ ਸੀ। ਉਨ੍ਹਾਂ ਕੁਝ ਹੀ ਦੂਰੀ ’ਤੇ ਥ੍ਰੀ ਵ੍ਹੀਲਰ ਰੋਕਿਆ ਅਤੇ ਉਸ ਤੋਂ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਪੀੜਤ ਨੌਜਵਾਨ ਅਨੁਸਾਰ ਹਾਲਾਂਕਿ ਬੈਗ ਵਿੱਚ ਪੈਸੇ ਤਾਂ ਬਹੁਤ ਘੱਟ ਸਨ ਪ੍ਰੰਤੂ ਉਸ ਦੇ ਕੀਮਤੀ ਕੱਪੜੇ ਅਤੇ ਹੋਰ ਜ਼ਰੂਰੀ ਸਮਾਨ ਸੀ। ਉਸ ਨੇ ਆਟੋ ਚਾਲਕ ਸਮੇਤ ਆਟੋ ਵਿੱਚ ਸਵਾਰ ਵਿਅਕਤੀਆਂ ਦਾ ਮੁਕਾਬਲਾ ਕਰਦਿਆਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਦੇਖਦੇ ਹੀ ਦੇਖਦੇ ਸੜਕ ਤੋਂ ਲੰਘਣ ਵਾਲੇ ਰਾਹਗੀਰ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿਸ ਕਾਰਨ ਚਾਰੋਂ ਹਮਲਾਵਰ ਆਪਣਾ ਥ੍ਰੀ ਵ੍ਹੀਲਰ ਉੱਥੇ ਹੀ ਛੱਡ ਕੇ ਮੌਕੇ ਫਰਾਰ ਹੋ ਗਏ। ਰਾਹਗੀਰਾਂ ਨੇ ਹੀ ਆਪਣੇ ਫੋਨ ਤੋਂ ਪੁਲੀਸ ਕੰਟਰੋਲ ਰੂਮ ਨੂੰ ਘਟਨਾ ਬਾਰੇ ਇਤਲਾਹ ਦਿੱਤੀ ਸੀ ਅਤੇ ਸੂਚਨਾ ਮਿਲਦੇ ਹੀ ਤੁਰੰਤ ਪੀਸੀਆਰ ਦੇ ਜਵਾਨ ਮੌਕੇ ’ਤੇ ਪਹੁੰਚ ਗਏ। ਥੋੜ੍ਹੀ ਦੇਰ ਬਾਅਦ ਬਲੌਂਗੀ ਪੁਲੀਸ ਕਰਮਚਾਰੀ ਵੀ ਉੱਥੇ ਪਹੁੰਚ ਗਏ ਅਤੇ ਥ੍ਰੀ ਵ੍ਹੀਲਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਘਟਨਾ ਰਾਤ ਕਰੀਬ ਸਾਢੇ 10 ਵਾਪਰੀ ਦੱਸੀ ਜਾ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ