ਦਿਨ ਦਿਹਾੜੇ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਅਗਵਾ ਕਰਨ ਦੀ ਕੋਸ਼ਿਸ਼

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 9 ਅਪ੍ਰੈਲ (ਕੁਲਜੀਤ ਸਿੰਘ ):
ਜੰਡਿਆਲਾ ਗੁਰੂ ਸ਼ਹਿਰ ਵਿੱਚ ਲੁੱਟ ਖੋਹ ਦੀ ਘਟਨਾਵਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ।ਜਿਸਦੇ ਚਲਦਿਆਂ ਸ਼ਰਾਰਤੀ ਅਨਸਰ ਘਟਨਾ ਨੂੰ ਅੰਜਾਮ ਦੇਣ ਤੋਂ ਹਿਚਕਚਾਂਦੇ ਨਹੀਂ ।ਇਸੇ ਤਰਾਂ ਦੀ ਘਟਨਾ ਅੱਜ ਦੁਪਹਿਰ ਨੂੰ ਦੁਸਹਿਰਾ ਗ੍ਰਾਉੰਡ ਵਿਖੇ ਹੋਈ ਜਿਸ ਵਿੱਚ ਚਾਰ ਪੰਜ ਅਣਪਛਾਤੀਆਂ ਨੇ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਫੱਟੜ ਕਰਕੇ ਅਗਵਾ ਕਰਣ ਦੀ ਕੋਸ਼ਿਸ ਕੀਤੀ ।ਰਵਿੰਦਰ ਸਿੰਘ ਮਲਹੋਤਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਗ੍ਰਾਉੰਡ ਵਿੱਚ ਚੱਲ ਰਹੇ ਕ੍ਰਿਕੇਟ ਮੈਚ ਨੂੰ ਦੇਖ ਰਿਹਾ ਸੀ।ਕਿਸੇ ਕੰਮ ਕਾਰਨ ਉਹ ਗਰਾਉਂਡ ਤੋਂ ਬਾਹਰ ਨਿਕਲਿਆ ਸੀ।ਕਿ ਕਾਰ ਵਿੱਚ ਸਵਾਰ ਹੋਕੇ ਆਏ ਚਾਰ ਪੰਜ ਲੜਕਿਆਂ ਨੇ ਉਸਤੇ ਅਚਾਨਕ ਹਮਲਾ ਕਰ ਦਿੱਤਾ ਅਤੇ ਉਸਨੂੰ ਚੁੱਕ ਕੇ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ ਕੀਤੀ।ਵਿਰੋਧ ਕਰਨ ਤੇ ਉਹ ਉਥੋਂ ਧਮਕੀਆਂ ਦੇਂਦੇ ਹੋਏ ਭੱਜ ਗਏ।

Load More Related Articles

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …