Nabaz-e-punjab.com

ਪਿੰਡ ਦਾਊਂ ਵਿੱਚ ਲਿੰਕ ਸੜਕ ਦੀ ਪਟੜੀ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼, ਕਈ ਵੱਡੇ ਦਰੱਖ਼ਤ ਵੀ ਕੱਟੇ

ਗਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਨਿਰਮਾਣ ਕੰਮ ਬੰਦ ਕਰਵਾਇਆ, ਮਾਮਲਾ ਥਾਣੇ ਪੁੱਜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਨਵੰਬਰ:
ਇੱਥੋਂ ਦੇ ਇਤਿਹਾਸਕ ਪਿੰਡ ਦਾਊਂ ਵਿੱਚ ਸੇਵਾਮੁਕਤ ਪੁਲੀਸ ਅਧਿਕਾਰੀ ਦੇ ਸਿੱਖਿਆ ਅਦਾਰੇ ਤੋਂ ਲੈ ਕੇ ਮੁਹਾਲੀ ਨੈਸ਼ਨਲ ਹਾਈਵੇਅ 21 ਤੱਕ ਬਣੀ ਲਿੰਕ ਸੜਕ ਦੀ ਕਰੀਬ 4 ਫੁੱਟ ਪਟੜੀ ਵਾਲੀ ਥਾਂ ’ਤੇ ਕਥਿਤ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਅਤੇ ਕਈ ਵੱਡੇ ਦਰੱਖ਼ਤ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਰਪੰਚ ਅਜਮੇਰ ਸਿੰਘ ਅਤੇ ਸਾਬਕਾ ਸਰਪੰਚ ਅਵਤਾਰ ਸਿੰਘ ਗੋਸਲ ਤੇ ਹੋਰ ਪਿੰਡ ਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਕੰਧ ਦੀ ਉਸਾਰੀ ਦਾ ਕੰਮ ਰੋਕ ਦਿੱਤਾ ਅਤੇ ਸਮੁੱਚੇ ਘਟਨਾਕ੍ਰਮ ਬਾਰੇ ਬਲੌਂਗੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ। ਇੱਥੇ ਇਕ ਮਸ਼ਹੂਰ ਬਾਗ ਦੀ ਲਗਭਗ ਸਾਢੇ ਛੇ ਏਕੜ ਜ਼ਮੀਨ ਵਿੱਚ ਵੱਡੀ ਗਿਣਤੀ ਵਿੱਚ ਅੰਬ ਅਤੇ ਹੋਰ ਦਰੱਖ਼ਤ ਲੱਗੇ ਹੋਏ ਹਨ।
ਸਰਪੰਚ ਅਜਮੇਰ ਸਿੰਘ ਨੇ ਦੱਸਿਆ ਕਿ ਬਾਗ ਵਾਲੀ ਜ਼ਮੀਨ ਪਹਿਲਾਂ ਹਾਊਸਿੰਗ ਕੰਪਨੀ ਨੇ ਖਰੀਦੀ ਸੀ। ਜਿਸ ’ਤੇ ਇਕ ਵਿਅਕਤੀ ਨੇ ਆਪਣਾ ਹੱਕ ਜਿਤਾਉਂਦਿਆਂ ਆਪਣੀ ਜ਼ਮੀਨ ਦੀ ਹੱਦਬੰਦੀ ਕਰਵਾਏ ਬਿਨਾਂ ਹੀ ਸੜਕ ਦੇ ਦੂਜੇ ਪਾਸ ਦੀ ਜ਼ਮੀਨ ਤੋਂ 22 ਫੁੱਟ ਥਾਂ ਛੱਡ ਕੇ ਕੰਧ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪਹਿਲਾਂ ਹੱਦਬੰਦੀ ਕਰਕੇ ਸੀਮਿੰਟ ਦੇ ਪਿੱਲਰ ਲਗਾਏ ਗਏ ਸੀ ਪ੍ਰੰਤੂ ਹੁਣ ਇਨ੍ਹਾਂ ਪਿੱਲਰਾਂ ਤੋਂ ਚਾਰ ਫੁੱਟ ਅੱਗੇ ਵਧ ਕੇ ਕੰਧ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਹੀ ਨਹੀਂ ਸਬੰਧਤ ਵਿਅਕਤੀ ਨੇ ਆਪਣੀ ਸਹੂਲਤ ਲਈ ਇਸ ਥਾਂ ਵਿੱਚ ਖੜੇ ਕਈ ਵੱਡੇ ਦਰੱਖ਼ਤ ਵੀ ਕੱਟ ਦਿੱਤੇ ਗਏ ਹਨ।
ਇਸ ਮੌਕੇ ਪੰਚ ਚਰਨਜੀਤ ਸਿੰਘ ਬਬਲੂ, ਰਵਿੰਦਰ ਸਿੰਘ, ਗੁਰਮਿੰਦਰ ਸਿੰਘ, ਜਸਵੰਤ ਸਿੰਘ, ਸਾਬਕਾ ਪੰਚ ਭਾਗ ਸਿੰਘ, ਦਲਵਿੰਦਰ ਸਿੰਘ ਸੈਣੀ, ਗੁਲਮੁਹੰਮਦ, ਸੁਲੱਖਣ ਸਿੰਘ ਅਤੇ ਸੇਵਾ ਸਿੰਘ ਹਾਜ਼ਰ ਸਨ। ਸਾਬਕਾ ਸਰਪੰਚ ਅਵਤਾਰ ਸਿੰਘ ਗੋਸਲ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਰਾਤੋ ਰਾਤ ਕੀਤੀ ਗਈ ਅਤੇ ਸੜਕ ਕਿਨਾਰੇ ਪਟੜੀ ’ਤੇ ਖੜੇ ਕਰੀਬ ਦਰਜਨ ਰੁੱਖ ਵੀ ਕੱਟ ਦਿੱਤੇ ਗਏ ਹਨ।
(ਬਾਕਸ ਆਈਟਮ)
ਉਧਰ, ਕੰਧ ਦੀ ਉਸਾਰੀ ਕਰਵਾ ਰਹੇ ਜ਼ਮੀਨ ਮਾਲਕ ਦੇ ਅਧਿਕਾਰਤ ਨੁਮਾਇੰਦੇ ਆਪਣਾ ਨਾਮ ਨਾ ਦੱਸਣ ਤੋਂ ਇਨਕਾਰ ਕਰਦੇ ਹੋਏ ਦੱਸਿਆ ਕਿ ਇਹ ਕਾਰਵਾਈ ਬਿਲਕੁਲ ਨਿਯਮਾਂ ਤਹਿਤ ਕੀਤੀ ਜਾ ਰਹੀ ਹੈ। ਇਸ ਸਬੰਧੀ ਬਕਾਇਦਾ ਰੈਵੇਨਿਊ ਪਟਵਾਰੀ ਨੂੰ ਮੌਕੇ ’ਤੇ ਸੱਦ ਕੇ ਪੀਡਬਲਿਊਡੀ ਵਿਭਾਗ ਦੀ ਸੜਕ ਦੇ ਦੂਜੇ ਪਾਸੇ ਬਣੀ ਕੰਧ ਤੋਂ ਕਰੀਬ 22 ਫੁੱਟ 2 ਇੰਚ ਥਾਂ ਛੱਡ ਕੇ ਕੰਧ ਬਣਾਉਣ ਲਈ ਨੀਂਹਾਂ ਪੱਟੀਆਂ ਗਈਆਂ ਸਨ। ਅੱਜ 4 ਫੁੱਟ ਦੀ ਕੰਧ ਬਣਾ ਕੇ ਉਸ ਉੱਤੇ ਬੀਮ ਪਾਉਣ ਦੀ ਤਿਆਰੀ ਕੀਤੀ ਗਈ ਸੀ ਅਤੇ ਮਜ਼ਦੂਰ ਵੀ ਕੰਮ ’ਤੇ ਲੱਗੇ ਹੋਏ ਸੀ ਲੇਕਿਨ ਅਚਾਨਕ ਗਰਾਮ ਪੰਚਾਇਤ ਅਤੇ ਕੁਝ ਪਿੰਡ ਵਾਸੀਆਂ ਨੇ ਉੱਥੇ ਆ ਕੇ ਕੰਮ ਰੁਕਵਾ ਦਿੱਤਾ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…