Nabaz-e-punjab.com

ਆਸਟ੍ਰੇਲੀਆ ਹਾਦਸਾ: ਯੂਥ ਆਫ਼ ਪੰਜਾਬ ਨੇ ਸੁੱਖ ਸ਼ਾਂਤੀ ਲਈ ਮਟੌਰ ਮੰਦਰ ਵਿੱਚ ਹਵਨ ਕਰਵਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜਨਵਰੀ:
ਆਸਟ੍ਰੇਲੀਆ ਵਿੱਚ ਅੱਗ ਨਾਲ ਹੋਈ ਤਬਾਹੀ ਤੋਂ ਬਾਅਦ ਸੁੱਖ-ਸ਼ਾਂਤੀ ਲਈ ਸਮਾਜ ਸੇਵੀ ਸੰਸਥਾ ਯੂਥ ਆਫ਼ ਪੰਜਾਬ ਵੱਲੋਂ ਇੱਥੋਂ ਦੇ ਬਾਬਾ ਬਾਲ ਭਾਰਤੀ ਸ਼ਿਵ ਮੰਦਰ ਮਟੌਰ ਵਿੱਚ ਹਵਨ ਕਰਵਾਇਆ ਗਿਆ। ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ 4 ਘੰਟੇ ਚੱਲੇ ਇਸ ਹਵਨ ਵਿੱਚ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਹੋਈ ਤਬਾਹੀ ਤੋਂ ਬਾਅਦ ਸੁੱਖ-ਸ਼ਾਂਤੀ ਮੰਗੀ ਗਈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਕਾਰਨ ਬਹੁਤ ਤਬਾਹੀ ਹੋਈ ਹੈ ਜਿਸ ਵਿੱਚ ਬਹੁਤ ਸਾਰੀਆਂ ਇਨਸਾਨੀ ਅਤੇ ਬੇਜੁਬਾਨ ਜਾਨਾਂ ਇਸਦੀ ਲਪੇਟ ਵਿੱਚ ਆ ਗਈਆ ਸਨ। ਕੁਦਰਤ ਦੀ ਇਸ ਕਰੋਪੀ ਦਾ ਖ਼ਮਿਆਜ਼ਾ ਸਭ ਤੋਂ ਵੱਧ ਬੇਜੁਬਾਨਾਂ ਨੂੰ ਭੁਗਤਣਾ ਪਿਆ ਹੈ।
ਸ੍ਰੀ ਬੈਦਵਾਨ ਨੇ ਕਿਹਾ ਪ੍ਰਾਪਤ ਸੂਚਨਾ ਅਨੁਸਾਰ ਆਸਟਰੇਲੀਆ ਵਿੱਚ ਕੁਝ ਥਾਵਾਂ ’ਤੇ ਮੀਂਹ ਪੈ ਗਿਆ ਹੈ ਪ੍ਰੰਤੂ ਹਾਲੇ ਵੀ ਅੱਗ ’ਤੇ ਪੂਰੀ ਤਰਾਂ ਕਾਬੂ ਨਹੀਂ ਪਾਇਆ ਗਿਆ ਹੈ। ਇਸ ਹਵਨ ਵਿੱਚ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ। ਹਵਨ ਮੌਕੇ ਸਰਪ੍ਰਸਤ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆ, ਵਾਈਸ ਚੇਅਰਮੈਨ ਰਣਜੀਤ ਕਾਕਾ, ਪ੍ਰਧਾਨ ਰਮਾਂਕਾਤ ਕਾਲੀਆ, ਮੀਤ ਪ੍ਰਧਾਨ ਬੱਬੂ ਮੁਹਾਲੀ, ਚੀਫ਼ ਕੋਆਰਡੀਨੇਟਰ ਜੱਗੀ ਧਨੋਆ, ਜਰਨਲ ਸਕੱਤਰ ਲੱਕੀ ਕਲਸੀ, ਜ਼ਿਲ੍ਹਾ ਪ੍ਰਧਾਨ ਗੁਰਜੀਤ ਮਟੌਰ, ਇਸ਼ਾਂਤ ਮੁਹਾਲੀ, ਬਿੱਟੂ ਮੁਹਾਲੀ, ਰਵੀ ਅਰੋੜਾ ਬਾਬਾ ਬਾਲ ਭਾਰਤੀ ਮੰਦਿਰ ਕਮੇਟੀ ਦੇ ਮੈਂਬਰ ਅਤੇ ਅਹੁਦੇਦਾਰ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀ…