ਆਸਟ੍ਰੇਲੀਆਂ ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲੇ ‘ਫਰਜ਼ੀ ਡਾਕਟਰ’ ਦੀ ਤਲਾਸ਼, ਭਾਰਤ ਵਿੱਚ ਲੁਕੇ ਹੋਣ ਦੀ ਸ਼ੰਕਾ

ਨਬਜ਼-ਏ-ਪੰਜਾਬ ਬਿਊਰੋ, ਸਿਡਨੀ, 15 ਮਾਰਚ:
ਫਰਜ਼ੀ ਡਾਕਟਰ ਬਣ ਕੇ ਇੱਕ ਦਹਾਕੇ ਤੋਂ ਵਧ ਸਮੇਂ ਤੱਕ ਨਿਊ ਸਾਊਥ ਵੇਲਜ਼ ਸੂਬੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਕੰਮ ਕਰਨ ਵਾਲਾ ਸ਼ਿਆਮ ਅਚਾਰੀਆ ਨਾਮੀ ਵਿਅਕਤੀ ਇਸ ਸਮੇਂ ਭਾਰਤ ਵਿੱਚ ਹੋ ਸਕਦਾ ਹੈ। ਇਸ ਗੱਲ ਦਾ ਖੁਲਾਸਾ ਆਸਟ੍ਰੇਲੀਆ ਦੇ ਮੀਡੀਆ ਵੱਲੋਂ ਕੀਤਾ ਗਿਆ ਹੈ। ਹਾਲਾਂਕਿ ਨਿਊ ਸਾਊਥ ਵੇਲਜ਼ ਪੁਲੀਸ ਨੇ ਅਜਿਹੀਆਂ ਮੀਡੀਆਂ ਰਿਪਰੋਟਾਂ ਦੇ ਸੰਬੰਧ ਵਿੱਚ ਅਜੇ ਤੱਕ ਕੋਈ ਵੀ ਪੁਸ਼ਟੀ ਨਹੀੱ ਕੀਤੀ ਹੈ ਪਰ ਉਸ ਦਾ ਕਹਿਣਾ ਹੈ ਕਿ ਸ਼ਿਆਮ ਦੀ ਭਾਲ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਅਤੇ ਉਸ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸ਼ਿਆਮ ਤੇ ਇਹ ਦੋਸ਼ ਲੱਗੇ ਹਨ ਕਿ ਉਸ ਨੇ ਸਾਰੰਗ ਚਿਤਾਲੇ ਨਾਮੀ ਭਾਰਤੀ ਵਿਅਕਤੀ ਦੀ ਪਛਾਣ ਚੋਰੀ ਕੀਤੀ ਸੀ। ਇਸ ਪਿੱਛੋੱ ਉਹ ਆਸਟ੍ਰੇਲੀਆ ਆ ਗਿਆ ਅਤੇ ਇੱਥੇ ਸਾਲ 2003 ਵਿੱਚ ਉਸ ਨੇ ਚੋਰੀ ਦਸਤਾਵੇਜ਼ਾਂ ਦੀ ਨਿਊ ਸਾਊਥ ਵੇਲਜ਼ ਦੇ ਮੈਡੀਕਲ ਕੌਂਸਲ ਵਿੱਚ ਰਜਿਸਟ੍ਰੇਸ਼ਨ ਕਰਾਈ ਸੀ। ਇਸ ਤੋੱ ਬਾਅਦ 11 ਸਾਲਾਂ ਤੱਕ ਉਹ ਸੂਬੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਕੰਮ ਕਰਦਾ ਰਿਹਾ। ਸ਼ਿਆਮ ਤੇ ਆਸਟ੍ਰੇਲੀਆ ਦੀ ਸਿਹਤ ਪ੍ਰੈਕਟੀਸ਼ਨਰ ਰੈਗੁਲੇਟਰੀ ਏਜੰਸੀ ਵਲੋੱ ਮਾਮਲਾ ਦਰਜ ਕੀਤਾ ਗਿਆ ਹੈ। ਉੱਥੇ ਹੀ ਸਾਰੰਗ ਚਿਤਾਲੇ, ਜਿਸ ਦੀ ਪਛਾਣ ਸ਼ਿਆਮ ਵਲੋੱ ਚੋਰੀ ਕੀਤੀ ਗਈ ਸੀ, ਇਸ ਸਮੇਂ ਇੰਗਲੈਂਡ ਵਿੱਚ ਰਹਿ ਰਿਹਾ ਹੈ।

Load More Related Articles
Load More By Nabaz-e-Punjab
Load More In International

Check Also

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਮੁੱਖ…