Nabaz-e-punjab.com

ਆਸਟ੍ਰੇਲੀਅਨ ਹਸਪਤਾਲ ਇੰਡਸਟਰੀ ਵੱਲੋਂ ਸੀਜੀਸੀ ਲਾਂਲਰਾਂ ਦੇ ਵਿਦਿਆਰਥੀਆਂ ਲਈ ਵੱਡਾ ਤੋਹਫ਼ਾ

ਜ਼ਾਗੇਮਸ ਆਸਟ੍ਰੇਲੀਆ ਵੱਲੋਂ 16.96 ਲੱਖ ਰੁਪਏ ਦੇ ਪੈਕੇਜ ਦੀ ਪੇਸ਼ਕਸ਼

ਪੰਜਾਬ ਤੇ ਹਰਿਆਣਾ ਦੇ 11 ਵਿਦਿਆਰਥੀਆਂ ਦੀ ਕੀਤੀ ਚੋਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਮੌਜੂਦਾ ਸਮੇਂ ਵਿੱਚ 62000 ਤੋਂ ਵੀ ਜ਼ਿਆਦਾ ਭਾਰਤੀ ਵਿਦਿਆਰਥੀ ਆਸਟ੍ਰੇਲੀਆ ਤੋਂ ਆਪਣੀ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਅਜਿਹੇ ਵਿੱਚ ਇਹ ਦੇਸ਼ ਿਵਿਦਆਰਥੀਆਂ ਲਈ ਸਫਲਤਾ ਪ੍ਰਾਪਤੀ ਦੀ ਮੰਜ਼ਿਲ ਬਣ ਚੁੱਕਾ ਹੈ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਕਸ ਤੋਂ ਪ੍ਰਾਪਤ ਹੋਏ ਅੰਕੜਿਆਂ ਮੁਤਾਬਕ ਸਿੱਖ ਧਰਮ ਨਾਲ ਸਬੰਧ ਰੱਖਣ ਵਾਲੇ ਲੋਕਾਂ ਦੀ ਆਬਾਦੀ ਆਸਟ੍ਰੇਲੀਆ ਵਿੱਚ 126000 ਦੇ ਕਰੀਬ ਹੈ। ਇਸੇ ਜਨਗਣਨਾ ਦੇ ਆਧਾਰ ਤੇ ਸਿੱਖ ਧਰਮ ਆਸਟ੍ਰੇਲੀਆ ਵਿੱਚ ਪੰਜਵਾਂ ਵੱਡਾ ਧਰਮ ਬਣ ਗਿਆ ਹੈ। ਇਸ ਦੇ ਚੱਲਦਿਆਂ ਪੰਜਾਬ ਅਤੇ ਹਰਿਆਣਾ ਦੇ 11 ਹਸਪਤਾਲ ਦੇ ਵਿਦਿਆਰਥੀਆਂ ਨੂੰ ਜੈਗੇਮਸ, ਆਸਟ੍ਰੇਲੀਆ ਵਿੱਚ ਫੂਡ ਪ੍ਰੋਡਕਸ਼ਨ, ਫੂਡ ਐਂਡ ਬੀਵਰੇਜ਼ ਸਰਵਿਸ ਅਤੇ ਹਾਊਸ ਕੀਪਿੰਗ ਵਿਭਾਗ ਵਿੱਚ ਹੋਸਪਟਾਲਿਟੀ ਮਾਹਰਾਂ ਦੀ ਟੀਮ ਵਿੱਚ ਸ਼ਾਮਲ ਹੋਣ ਲਈ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਜਾਗੇਮਸ ਆਸਟ੍ਰੇਲੀਆ ਵਲੋਂ ਸੀਜੀਸੀ ਦੇ ਿਵਿਦਆਰਥੀਆਂ ਲਈ ਹਫ਼ਤਾਵਾਰੀ ਵਰਕਿੰਗ ਘੰਟਿਆਂ ਵਿੱਚ ਸਾਲਾਨਾ 16.96 ਲੱਖ ਰੁਪਏ ਦੇ ਪੈਕੇਜ ਦੀ ਪੇਸ਼ਕਸ਼ ਕੀਤੀ ਗਈ ਹੈ ਜੋ ਿਵਿਦਆਰਥੀਆਂ ਲਈ ਕਿਸੇ ਖਾਸ ਤੋਹਫ਼ੇ ਤੋਂ ਘੱਟ ਨਹੀਂ ਹੈ।
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿਖੇ ਵੱਖ ਵੱਖ ਸਥਾਨਾਂ ਉਤੇ ਜੈਗੇਮਸ ਗਰੁੱਪ ਨਾਲ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਬਾਲਾਰਟ, ਰਿਜ਼ਰਵੋਰ, ਬਰਵਿਕ, ਬੋਰੋਨੀਆ ਅਤੇ ਕੋਲਫ਼ੀਲਡ ਆਦਿ ਸਥਾਨ ਸ਼ਾਮਲ ਹਨ। ਪੰਜਾਬ ਦੇ ਵੱਖ ਵੱਖ ਖੇਤਰਾਂ ਦੇ ਵਸਨੀਕ ਅਰਸ਼ਦੀਪ ਕੌਰ, ਇੰਦਰਪਾਲ, ਪਿਯੂਸ਼ ਜੇਨ, ਹਰਪਿੰਦਰ ਸਿੰਘ, ਧਰਮਿੰਦਰ ਸਿੰਘ ਅਤੇ ਰੂਹੀ ਗੁਪਤਾ ਦੀ ਚੋਣ ਕੀਤੀ ਗਈ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਸਿਮਰਨੀਤ ਸਿੰਘ, ਰੋਹਨ ਵਿੱਜ, ਆਰਿਫ਼ ਖਾਨ, ਸਚਿਨ ਸ਼ਰਮਾ ਅਤੇ ਅੰਕੁਸ਼ ਸ਼ਰਮਾ ਵੀ ਸ਼ਾਮਲ ਹਨ। ਇਹ ਸਾਰੇ ਵਿਦਿਆਰਥੀ ਜਲਦ ਹੀ ਹਸਪਤਾਲ ਟਰੇਨੀ ਦੇ ਤੌਰ ’ਤੇ ਅੰਤਰਰਾਸ਼ਟਰੀ ਪੱਧਰ ਤੇ ਕੰਮ ਕਰਨ ਦਾ ਲੁਤਫ਼ ਉਠਾਉਣਗੇ। ਇਸ ਪ੍ਰਾਪਤੀ ਉੱਤੇ ਖੁਸ਼ੀ ਜ਼ਾਹਰ ਕਰਦਿਆਂ ਸੀਜੀਸੀ ਲਾਂਡਰਾ ਦੀ ਅੰਤਰਾਸ਼ਟਰੀ ਮਾਮਲਿਆਂ ਦੀ ਡੀਨ ਡਾ ਰਮਨਦੀਪ ਸੈਣੀ ਨੇ ਕਿਹਾ ਕਿ ਜੈਗੇਮਸ ਵਿਸ਼ਵ ਪੱਧਰ ਤੇ ਆਸਟ੍ਰੇਲੀਆ ਦਾ ਮੰਨਿਆ ਪ੍ਰਮੰਨਿਆ ਹੋਟਲ ਗਰੁੱਪ ਹੈ ਅਤੇ ਅਜਿਹੀਆਂ ਸੰਸਥਾਵਾਂ ਨਾਲ ਹੱਥ ਮਿਲਾਉਣ ਅਤੇ ਸਹਿਯੋਗ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…