ਜਿਲ੍ਹਾ ਪੱਧਰੀ ਸਰੀਰਕ ਪ੍ਰਤੀਯੋਗਤਾ ਵਿੱਚ ਅਵਤਾਰ ਸਿੰਘ ਮੁੰਡੀ ਜੇਤੂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 13 ਮਾਰਚ:
ਸਥਾਨਕ ਸ਼ਹਿਰ ਦੇ ਨਗਰ ਖੇੜਾ ਧਰਮਸ਼ਾਲਾ ਵਿਖੇ ਮਸਲ ਹੱਬ ਜਿੰਮ ਵੱਲੋਂ ਐਮਚਿਊਰ ਬਾਡੀ ਬਿਲਡਿੰਗ ਅਤੇ ਫਿਟਨੈਸ ਐਸੋਸੀਏਸ਼ਨ ਵੱਲੋਂ ਚੌਥਾ ਜਿਲ੍ਹਾ ਪੱਧਰੀ ਸਰੀਰਕ ਪ੍ਰਤੀਯੋਗਤਾ ਦਾ ਆਜੋਯਨ ਕੀਤਾ ਗਿਆ ਜਿਸ ਵਿਚ ਅਵਤਾਰ ਸਿੰਘ ਮੁੰਡੀ ਜੇਤੂ ਰਹੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਉੱਘੇ ਸਮਾਜ ਸੇਵੀ ਕੌਂਸਲਰ ਬਹਾਦਰ ਸਿੰਘ ਓ.ਕੇ, ਕੌਂਸਲਰ ਦਵਿੰਦਰ ਠਾਕੁਰ, ਕੌਂਸਲਰ ਵਿਨੀਤ ਕਾਲੀਆ ਤੇ ਸੰਜੇ ਗੋਇਲ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਨੌਜੁਆਨ ਵਰਗ ਵੱਲੋਂ ਸਰੀਰ ਦੀ ਸੰਭਾਲ ਰੱਖਣਾ ਇੱਕ ਵਧੀਆ ਉਪਰਾਲਾ ਜਿਸ ਲਈ ਪ੍ਰਤੀਯੋਗਤਾ ਵਿਚ ਭਾਗ ਲੈਣ ਵਾਲੇ ਸਮੁਚੇ ਨੌਜੁਆਨ ਅਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਇਸ ਮੌਕੇ ਸਰੀਰਕ ਪ੍ਰਤੀਯੋਗਤਾ ਵਿਚ ਵੱਖ ਵੱਖ ਭਰ ਵਰਗ ਦੇ ਮੁਕਾਬਲਿਆਂ ਵਿਚ ਲਗਭਗ 50 ਦੇ ਕਰੀਬ ਨੌਜਵਾਨਾਂ ਨੇ ਹਿੱਸਾ ਲਿਆ।
ਇਸ ਮੌਕੇ ਅੰਡਰ 55 ਕਿਲੋ ਭਾਰ ਵਰਗ ਵਿਚ ਜਸਵਿੰਦਰ ਸਿੰਘ ਜੇਤੂ, ਅੰਡਰ 60 ਕਿਲੋ ਗਰਾਮ ਭਾਰ ਵਰਗ ਵਿਚ ਮਨਪ੍ਰੀਤ ਸਿੰਘ ਜੇਤੂ, ਅੰਡਰ 65 ਕਿਲੋ ਗਰਾਮ ਭਾਰ ਦੇ ਮੁਕਾਬਲਿਆਂ ਵਿਚ ਸਤਿੰਦਰ, ਅੰਡਰ 70 ਕਿਲੋ ਭਾਰ ਵਰਗ ਵਿਚ ਗੌਰਵ, ਅੰਡਰ 75 ਕਿਲੋ ਵਰਗ ਭਾਰ ਦੇ ਮੁਕਾਬਲਿਆਂ ਵਿਚ ਅਭਿਸ਼ੇਕ, ਅੰਡਰ 80 ਕਿਲੋਗ੍ਰਾਮ ਭਾਰ ਵਰਗ ਵਿਚ ਰਾਜੀਵ, 85 ਕਿਲੋਗ੍ਰਾਮ ਭਾਰ ਵਰਗ ਵਿਚ ਅਵਤਾਰ ਸਿੰਘ ਮੁੰਡੀ ਜੇਤੂ ਰਹੇ ਅਤੇ ਚੌਥੇ ਮਿਸਟਰ ਮੋਹਾਲੀ ਮੁਕਾਬਲੇ ਵਿਚ ਅਵਤਾਰ ਸਿੰਘ ਮੁੰਡੀ ਨੂੰ ਜੇਤੂ ਐਲਾਨਿਆ ਗਿਆ। ਇਸ ਮੌਕੇ ਗੁਰਮੀਤ ਸਿੰਘ ਧੀਮਾਨ, ਮਨਦੀਪ ਸਿੰਘ ਮੱਲੀ, ਗੁਰਸ਼ਰਨ ਸਿੰਘ ਬਿੰਦਰਖੀਆ, ਹਰਦੀਪ ਸਿੰਘ, ਬੰਟੀ ਕੁਰਾਲੀ, ਧੰਮਾ ਕੁਰਾਲੀ ਸਮੇਤ ਵੱਡੀ ਗਿਣਤੀ ਵਿਚ ਨੌਜੁਆਨ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਨਬਜ਼-ਏ-ਪੰਜਾਬ,…