ਬਲਾਕ ਮਾਜਰੀ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਿਹਤ ਪ੍ਰਤੀ ਕੀਤਾ ਜਾਗਰੂਕ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਨਵੰਬਰ:
ਭਾਰਤ ਸਰਕਾਰ/ਪੰਜਾਬ ਸਰਕਾਰਵੱਲੋੋਂ ਸਿਹਤ ਨੂੰ ਚੰਗਾ ਬਨਾਉਣ ਅਤੇ ਸਿਹਤ ਸਕੀਮਾਂ ਘਰ ਘਰ ਪਹੁੰਚਾਉਣ ਦੇ ਮਕਸਦ ਨਾਲ ਪੀ.ਐਚ.ਸੀ. ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਤੇ ਸਮਾਜ ਸੇਵੀ ਡਾ. ਦਲੇਰ ਸਿੰਘ ਮੁਲਤਾਨੀ ਵੱਲੋੋਂ ਪਹਿਲਕਦਮੀ ਕਰਦੇ ਹੋੋਏ ਇਲਾਕੇ ਦੇ ਪੰਚਾਂ ਸਰਪੰਚਾਂ ਨਾਲ ਇੱਕ ਸਪੈਸ਼ਲ ਮੁਲਾਕਾਤ ਰਾਹੀਂ ਸਿਹਤ ਸਕੀਮਾਂ ਦੀ ਵਿਸਤਾਰ ਪੂਰਵਕ ਜਾਣਕਾਰੀ ਦਿੰਦੇ ਹੋੋਏ ਡਾ. ਮੁਲਤਾਨੀ ਨੇ ਦੱਸਿਆ ਕਿ ਬਹੁਤ ਸਾਰੀਆਂ ਬਿਮਾਰੀਆ ਂਬਾਰੇ ਲੋੋਕ ਜੇਕਰ ਜਾਗਰੂਕ ਹੋੋ ਜਾਣ ਤਾਂ ਬਿਮਾਰੀਆਂ ਤੋੋ ਂਬਚਿਆ ਜਾ ਸਕਦਾ ਹੈ ਨਾਲ ਹੀ ਉਹਨਾਂ ਕਿਹਾ ਕਿ ਬਿਮਾਰੀਆਂ ਨੂੰ ਜੇਕਰ ਪਹਿਲੀ ਸਟੇਜ ਤੇ ਹੀ ਪਕੜ ਲਿਆ ਜਾਵੇ ਤਾਂ ਸੋੋਖਾ ਤੇ ਚੰਗਾ ਇਲਾਜ ਹੋ ਸਕਦਾ ਹੈ।
ਡਾ. ਮੁਲਤਾਨੀ ਨੇ ਇਸ ਮੌਕੇ ਤੇ ਜ਼ੋੋਰ ਦੇ ਕੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਵੱਧ ਰਹੀ ਅਬਾਦੀ ਤੇ ਰੋੋਕ ਲਗਾਉਣਾ ਬਹੁਤ ਜਰੂਰੀ ਹੈ ਨਹੀਂ ਤਾਂ ਸਾਰੀ ਤਰੱਕੀ ਨੂੰ ਵਧਦੀ ਅਬਾਦੀ ਖਾ ਜਾਵੇਗੀ। ਇਸ ਮਕਸਦ ਲਈ 21 ਨਵੰਬਰਤੋੋਂ 04 ਦਸੰਬਰ ਤੱਕ ਫੈਮਿਲੀ ਪਲਾਨਿੰਗ ਬਾਰੇ ਸਪੈਸ਼ਲ ਅਭੀਆਨ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਮਰਦਾਂ ਦੀ ਨਸਬੰਦੀ ਨੂੰ ਪਹਿਲ ਦਿੱਤੀ ਜਾਵੇਗੀ। ਮਰਦਾਂ ਦਾ ਅਪਰੇਸ਼ਨ ਸੋੋਖਾ ਹੁੰਦਾ ਹੈ ਅਤੇ ਇਸ ਨਾਲ ਮਰਦਾਨਾ ਤਾਕਤ ਵਿੱਚ ਘਾਟ ਨਹੀਂ ਆਉਂਦੀ। ਭਾਰਤ ਸਰਕਾਰ/ਪੰਜਾਬ ਸਰਕਾਰ ਬਹੁਤ ਸਾਰੀਆਂ ਸਕੀਮਾਂ ਚਲਾ ਰਹੀ ਹੈ।ਬਿਮਾਰੀਆਂ ਜਿਵੇਂ ਕਿ ਟੀ.ਬੀ, ਕੈਂਸਰ, ਗਰਭਵਤੀ ਮਾਂਵਾ ਨੂੰ ਜਣੇਪੇ ਦੌਰਾਨ ਸਾਰੀਆਂ ਸਹੂਲਤਾਂ ਮੁਫਤ ਦਿੱਤੀਆਂ ਜਾਂਦੀਆਂ ਹਨ, 0 ਤੋੋਂ 5 ਸਾਲ ਦੀਆਂ ਲੜਕੀਆਂ ਅਤੇ 1 ਸਾਲ ਦੇ ਲੜਕਿਆਂ ਲਈ ਦਵਾਈਆਂ ਮੁਫ਼ਤ ਤੋੋਂ ਇਲਾਵਾ ਆਮ ਬਿਮਾਰੀਆਂ ਲਈ ਟੈਸਟਾਂ ਦੀ ਸਹੂਲਤ ਵੀ ਮੁਫਤ ਹੈ, 108 ਨੰਬਰ ਤੇ ਐਬੂਲੈਂਸ ਨੂੰ ਕਿਸੇ ਵੀ ਐਂਮਰਜੈਂਸੀ ਦੌਰਾਨ ਕਾਲ ਕੀਤਾ ਜਾ ਸਕਦਾ ਹੈ ਜੋੋ ਕਿ ਮੁਫ਼ਤ ਸੁਵਿਧਾ ਹੈ।
ਡਾ. ਮੁਲਤਾਨੀ ਨੇ ਸਰਪੰਚਾਂ ਨੂੰ ਦੱਸਿਆ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਸਾਫ ਸਫਾਈ ਦਾ ਨਾ ਹੋੋਣਾ ਅਤੇ ਲੋਕਾਂ ਵਿੱਚ ਸਿਹਤ ਪ੍ਰਤੀ ਗਲਤ ਧਾਰਨਾਵਾਂ ਦਾ ਹੋੋਣਾ ਹੈ। ਜਿਹਨਾਂ ਨੂੰ ਦੂਰ ਕਰਨਾ ਲੋੋਕਾਂ ਦੀ ਆਪਣੀ ਜ਼ਿੰਮੇਵਾਰੀ ਹੈ। ਸਿਹਤ ਮਹਿਕਮੇ ਨੂੰ ਵੀ ਲੋੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਕੈਂਪਾਂ ਆਦਿ ਰਾਹੀਂ ਕੋੋਸ਼ਿਸ਼ਾਂ ਜਾਰੀ ਰੱਖਣ ਦੀ ਲੋੋੜ ਹੈ। ਇਸ ਤਹਿਤ ਭਾਰਤ ਸਰਕਾਰ ਵੱਲੋਂ ਵਿਸ਼ਵਾਸ ਪ੍ਰੋੋਮਰਾਮ ਬਾਰੇ ਜਾਣਕਾਰੀ ਦਿੰਦੇ ਹੋੋਏ ਡਾ. ਮੁਲਤਾਨੀ ਨੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਜੋੋ ਡਿਵੈਲਪਮੈਂਟ ਫੰਡ ਆਦਿ ਆ ਰਿਹਾ ਹੈ ਗਰੀਬ ਲੋੋਕਾਂ ਲਈ ਪਖਾਨੇ ਜਰੂਰ ਬਣਵਾਏ ਜਾਣ ਅਤੇ ਖੁੱਲੇ ਵਿੱਚ ਸ਼ੌੌਚ ਨਾ ਕਰਨ ਲਈ ਜਾਗਰੂਕ ਕੀਤਾ ਜਾਵੇ।
ਡਾ. ਮੁਲਤਾਨੀ ਨੇ ਪੀ.ਐਚ.ਸੀ. ਬੂਥਗੜ੍ਹ ਵਿੱਚ ਵੱਖ ਵੱਖ ਸੰਸਥਾਵਾਂ, ਪੰਚਾਇਤਾਂ ਅਤੇ ਲੋੋਕਾਂ ਵੱਲੋੋਂ ਕੀਤੇ ਜਾ ਰਹੇ ਸਹਿਯੋੋਗ ਨਾਲ ਹਸਪਤਾਲ ਦੀ ਦਿੱਖ ਬਦਲਣ ਲਈ ਧੰਨਵਾਦ ਕਰਦੇ ਹੋੋਏ ਦੱਸਿਆ ਕਿ ਪੀ.ਐਚ.ਸੀ ਵਿੱਚ ਆਮ ਮਰੀਜ ਬਹੁਤ ਵੱਧ ਗਏ ਹਨ ਉੱਥੇ ਐਮਰਜੈਂਸੀ ਤੋੋਂ ਇਲਾਵਾ ਡਲੀਵਰੀ ਕੇਸਾਂ ਵਿੱਚ ਬਹੁਤ ਵਾਧਾ ਹੋਇਆ ਹੈ। ਪਿੰਡਾਂ ਤੋਂ ਆਏ ਸਰਪੰਚਾਂ ਨੇ ਇਸ ਮੌਕੇ ’ਤੇ ਡਾ. ਮੁਲਤਾਨੀ ਵੱਲੋਂ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾ ਕੇ ਘਰ ਘਰ ਸਿਹਤ ਸਹੂਲਤਾਂ ਪਹੁੰਚਾਉਣ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਿਹਤ ਸੇਵਾਵਾਂ ਨੂੰ ਹੋਰ ਚੰਗੀਆਂ ਬਣਾਉਣ ਲਈ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਤੇ ਸਿਹਤ ਸਟਾਫ਼ ਆਏ ਮਰੀਜ ਅਤੇ ਪਤਵੰਤੇ ਹਾਜ਼ਰ ਸਨ।

Load More Related Articles

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…