ਭਾਰਤ ਬਚਾਓ, ਭਾਰਤ ਬਦਲੋ ਮਾਰਚ ਰਾਹੀਂ ਪੰਜਾਬ ਦੇ ਲੋਕਾਂ ਨੂੰ ਕੀਤਾ ਜਾਗਰੂਕ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 10 ਸਤੰਬਰ:
ਸਥਾਨਕ ਸ਼ਹਿਰ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਵ ਭਾਰਤ ਨੌਜਵਾਨ ਸਭਾ ਵੱਲੋਂ ਕੰਨਿਆ ਕੁਮਾਰੀ ਤਮਿਲਨਾਡੂ ਤੋਂ ਹੁਸੈਨੀਵਾਲਾ ਪੰਜਾਬ ਤੱਕ ‘ਭਾਰਤ ਬਚਾਓ, ਭਾਰਤ ਬਦਲੋ’ ਕੱਢੇ ਜਾ ਰਹੇ ਲੌਂਗ ਮਾਰਚ ਨੇ ਕੁਰਾਲੀ ਵਿੱਚ ਦਸਤਕ ਦਿੰਦਿਆਂ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਯਾਤਰਾ ਵਿੱਚ ਸ਼ਾਮਲ ਚਰਨਜੀਤ ਛਾਂਗਾਰਾਏ ਪ੍ਰਧਾਨ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਪੰਜਾਬ, ਪਰਮਜੀਤ ਢਾਬਾਂ ਪ੍ਰਧਾਨ ਸਰਵ ਭਾਰਤ ਨੌਜਵਾਨ ਸਭਾ, ਬੀ.ਐਸ ਸੈਣੀ, ਗੁਰਨਾਮ ਸਿੰਘ, ਸੁਖਵਿੰਦਰ ਸਿੰਘ ਸੱੁਖੀ, ਭੁਪਿੰਦਰ ਸਿੰਘ, ਗੁਰਨਾਮ ਸਿੰਘ ਅੌਲਖ, ਅਮਰ ਸਿੰਘ ਨੇ ਕੰਨਿਆ ਸਕੂਲ ਸਾਹਮਣੇ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਹਰੇਕ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ ਜਿਸ ਕਾਰਨ ਬੇਰੁਜਗਾਰੀ ਵਿਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ।
ਬੁਲਾਰਿਆਂ ਨੇ ਲੋਕਾਂ ਨੂੰ ਸਰਕਾਰ ਦੀਆਂ ਧੱਕੇਸ਼ਾਹੀਆਂ ਖਿਲਾਫ ਜਾਗਰੂਕ ਕਰਦਿਆਂ ਲੜਾਈ ਲੜਨ ਲਈ ਅੱਗੇ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਸੁਪਨਿਆਂ ਵਾਲੇ ਦੇਸ਼ ਵਿਚ ਸਭ ਲਈ ਰੁਜਗਾਰ ਵਾਸਤੇ ਭਗਤ ਸਿੰਘ ਕੌਮੀ ਰੁਜਗਾਰ ਗਰੰਟੀ ਕਾਨੂੰਨ,ਹਰੇਕ ਲਈ ਮੁਫ਼ਤ ਲਾਜਮੀ ਵਿਗਿਆਨਕ ਵਿੱਦਿਆ, ਅਸੰਪਰਦਾਇਕਤਾ, ਚੋਣ ਸੁਧਾਰ, ਜਨਤਕ ਖੇਤਰ ਦੀ ਰਖਵਾਲੀ, ਦਬੇ ਕੁਚਲੇ, ਆਦਿਵਾਸੀਆਂ ਤੇ ਘੱਟ ਗਿਣਤੀਆਂ ਤੇ ਹੋ ਰਹੇ ਹਮਲਿਆਂ ਖਿਲਾਫ ਯੋਗ ਰਣਨੀਤੀ ਬਣਾਉਣ ਲੋੜ ਹੈ। ਇਸ ਦੌਰਾਨ ਮੋਟਰਸਾਈਕਲਾਂ ਦੀ ਅਗਵਾਈ ਵਿਚ ਕਾਫਲਾ ਜਿਸ ਵਿਚ ਇੱਕ ਬੱਸ ਨੂੰ ਯਾਤਰਾ ਲਈ ਸਜਾਇਆ ਗਿਆ ਸੀ ਅਗਲੇ ਪੜਾਅ ਲਈ ਰਵਾਨਾ ਹੋ ਗਿਆ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …