Share on Facebook Share on Twitter Share on Google+ Share on Pinterest Share on Linkedin ਸਕੂਲ ਦੇ ਵਿਦਿਆਰਥੀਆਂ ਨੂੰ ਪੀਜੀਆਈ ਚੰਡੀਗੜ੍ਹ ਦੇ ਮਾਨਸਿਕ ਰੋਗ ਦੇ ਮਾਹਰਾਂ ਵੱਲੋਂ ਨਸ਼ਿਆਂ ਬਾਰੇ ਦਿੱਤੀ ਜਾਣਕਾਰੀ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 10 ਅਕਤੂਬਰ: ਪੀ.ਜੀ.ਆਈ. ਚੰਡੀਗੜ੍ਹ ਦੇ ਮਾਨਸਿਕ ਰੋਗ ਵਿਭਾਗ ਡਾ. ਅਨੀਰੂਧ ਵਾਸੂ ਨੇ ਕਿਹਾ ਕਿ ਨੌਜਵਾਨ ਵਰਗ ਪਾਰਟੀਆਂ ਵਿਚ ਨਸ਼ੇ ਨੂੰ ਮੰਨੋਰੰਜਨ ਸਮਝ ਰਿਹਾ ਹੈ ਜਦ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਨਸ਼ਾ ਉਨ੍ਹਾਂ ਦੇ ਸਰੀਰ ਤੇ ਕੀ ਕੀ ਮਾੜੇ ਪ੍ਰਭਾਵ ਪਾ ਰਿਹਾ ਹੈ। ਉਹ ਪੀ.ਜੀ.ਆਈ. ਚੰਡੀਗੜ੍ਹ ਦੇ ਮਾਨਸਿਕ ਰੋਗ ਵਿਭਾਗ ਵਲੋਂ ਲਾਇਨਜ਼ ਕਲੱਬ ਖਰੜ ਸਿਟੀ ਦੇ ਸਹਿਯੋਗ ਨਾਲ ‘ਵਿਸ਼ਵ ਮਾਨਸਿਕ ਸਿਹਤ ਦਿਵਸ’ ਮੌਕੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਚ ਵਿਦਿਆਰਥੀਆਂ ਨੂੰ ਜਾਣਕਰੀ ਦੇਣ ਲਈ ‘ਸਕੂਲ ਪ੍ਰੋਗਰਾਮ’ ਤਹਿਤ ਕਰਵਾਏ ਗਏ ਪ੍ਰੋਗਰਾਮ ਵਿਚ ਹਾਜ਼ਰ ਸਕੂਲ ਦੀਆਂ ਵਿਦਿਆਰਥਣਾਂ, ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੋ ਵੀ ਨਸ਼ਾ ਕਰਦਾ ਹੈ ਉਸਦੀ ਪ੍ਰੇਸ਼ਾਨੀ ਵੱਧ ਜਾਂਦੀ ਹੈ ਤੇ 20-22 ਸਾਲ ਦੀ ਉਮਰ ਵਾਲੇ ਅੱਜ ਕੱਲ ਜ਼ਿਆਦਾ ਅਤੇ ਵੱਧ ਉਮਰ ਵਾਲੇ ਘੱਟ ਨਸ਼ਾ ਕਰਦੇ ਹਨ। ਨਸ਼ੇ ਦੇ ਕਾਰਨ ਘਰੇਲੂ ਝਗੜੇ ਵੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤੰਬਾਕੂ, ਬੀੜੀ, ਸਿਗਰਟ, ਗਾਜ਼ਾਂ, ਸ਼ਰਾਬ ਆਦਿ ਨਸ਼ਾ ਹੁੰਦਾ ਸੀ ਪਰ ਅੱਜ ਕੱਲ ਸਮੈਕ, ਡਰੱਗਜ਼ ਸਮੇਤ ਹੋਰ ਨਸ਼ੇ ਆ ਚੁੱਕੇ ਹਨ ਜੋ ਸਿਹਤ ਲਈ ਹਾਨੀਕਾਰਕ ਹਨ। ਉਨ੍ਹਾਂ ਅਗਰ ਕੋਈ ਨਸ਼ਾ ਕਰਦਾ ਹੈ ਤਾਂ ਉਸਨੂੰ ਸਮਝਾਓ ਅਤੇ ਉਸਦਾ ਇਲਾਜ਼ ਸ਼ੁਰੂ ਕਰਵਾਓ। ਦੇਸ਼ ਵਿਚ 50 ਫੀਸ ਸੜਕੀ ਹਾਦਸੇ ਨਸ਼ੇ ਦੇ ਕਾਰਨ ਵਾਪਰ ਰਹੇ ਹਨ ਤੇ ਡਾ. ਓ.ਪੀ.ਗਿਰੀ ਨੇ ਕਿਹਾ ਕਿ ਜੋ ਵੀ ਨੌਜਵਾਨ ਲੜਕਾ, ਲੜਕੀ ਨਸ਼ਾ ਕਰਦਾ ਹੈ ਉਹ ਸਿਵਲ ਹਸਪਤਾਲ ਖਰੜ ਵਿਚ ਹਰ ਸਨੀਚਰਵਾਰ ਨੂੰ ਪੀ.ਜੀ.ਆਈ. ਚੰਡੀਗੜ੍ਹ ਦੀ ਟੀਮ ਸਵੇਰੇ 10 ਤੋਂ 12 ਵਜੇ ਤੱਕ ਰਹਿੰਦੀ ਹੈ ਪਾਸ ਜਾ ਕੇ ਆਪਣਾ ਇਲਾਜ਼ ਸ਼ੁਰੂ ਕਰਵਾ ਸਕਦਾ ਹੈ। ਡਾਕਟਰਾਂ ਦੀ ਟੀਮ ਵਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਪ੍ਰੋਜੈਕਟਾਂ ਰਾਹੀਂ ਸਕਰੀਨ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਤਸਵੀਰਾਂ ਤਹਿਤ ਜਾਣਕਾਰੀ ਦਿੱਤੀ ਕਿ ਜੇਕਰ ਅਸੀ ਨਸ਼ਾ ਕਰਾਂਗਾ ਤਾਂ ਸਾਡੀ ਸਿਹਤ ਇਸ ਤਰ੍ਹਾਂ ਦੀ ਹੋਵੇਗੀ। ਉਨ੍ਹਾਂ ਬੱਚਿਆਂ ਨੂੰ ਪ੍ਰਣ ਵੀ ਕਰਵਾਇਆ ਉਹ ਨਸ਼ਾ ਨਹੀਂ ਕਰਨਗੇ ਜੇਕਰ ਉਨ੍ਹਾਂ ਦਾ ਕੋਈ ਸਾਥੀ ਕਰਦਾ ਹੈ ਤਾਂ ਉਹ ਆਪਣਾ ਇਲਾਜ਼ ਸ਼ੁਰੂ ਕਰਵਾਉਣਗੇ। ਇਸ ਮੌਕੇ ਸਕੂਲ ਦੇ ਪਿੰ੍ਰਸੀਪਲ ਭੁਪਿੰਦਰ ਸਿੰਘ, ਮਨਜੀਤ ਥਾਪਾ, ਸਿਮਰਜੀਤ ਕੌਰ, ਪਰਮਜੀਤ ਕੌਰ, ਨਵਦੀਪ ਚੌਧਰੀ, ਰਾਮ ਆਸਰਾ ਕਸਯਪ, ਲਲਿਤਾ ਰਾਣੀ,ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਪਰਮਪ੍ਰੀਤ ਸਿੰਘ, ਸਕੱਤਰ ਹਰਬੰਸ ਸਿੰਘ ਸਮੇਤ ਵਿਦਿਆਰਥੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ