Nabaz-e-punjab.com

ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਨੇ ਹਾਈਪ੍ਰਟੈਸ਼ਨ ਪ੍ਰਬੰਧਨ ਬਾਰੇ ਜਾਗਰੂਕਤਾ ਦਾ ਬੀੜਾ ਚੁੱਕਿਆ

ਪੰਜਾਬ ਵਿੱਚ 41 ਫੀਸਦੀ ਪੁਰਸ਼ ਅਤੇ 25.4 ਫੀਸਦੀ ਅੌਰਤਾਂ ਹਾਈਪਰਟੈਸ਼ਨ ਤੋਂ ਪ੍ਰਭਾਵਿਤ: ਗਿੱਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਪਿਛਲੇ ਦੋ ਦਹਾਕਿਆਂ ਤੋਂ ਤੰਬਾਕੂ ਵਿਰੁੱਧ ਸੰਘਰਸ਼ਸ਼ੀਲ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਨੇ ਹੁਣ ਕੋਵਿਡ-19 ਮਹਾਮਾਰੀ ਦੌਰਾਨ ਆਮ ਲੋਕਾਂ ਵਿੱਚ ਹਾਈਪ੍ਰਟੈਸ਼ਨ ਪ੍ਰਬੰਧਨ ਬਾਰੇ ਜਾਗਰੂਕਤਾ ਫੈਲਾਉਣ ਦਾ ਬੀੜਾ ਚੁੱਕਿਆ ਹੈ। ਸੰਸਥਾ ਦੀ ਡਾਇਰੈਕਟਰ ਓਪਿੰਦਰਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਹਾਈਪਰਟੈਸ਼ਨ ਜਾਂ ਹਾਈ ਬਲੱਡ ਪ੍ਰੈਸ਼ਰ ਇਕ ਅਜਿਹੀ ਗੰਭੀਰ ਸਥਿਤੀ ਹੈ ਜੋ ਦਿਲ ਦੇ ਦੌਰੇ, ਸਟ੍ਰੋਕ, ਗੁਰਦੇ ਫੇਲ ਹੋਣ ਅਤੇ ਅੰਨ੍ਹੇਪਨ ਦੇ ਜੋਖ਼ਮ ਨੂੰ ਵਧਾਉਂਦੀ ਹੈ। ਇਹ ਵਿਸ਼ਵ-ਵਿਆਪੀ ਸਮੇਂ ਤੋਂ ਪਹਿਲਾਂ ਮੌਤ ਦੇ ਪ੍ਰਮੁੱਖ ਕਾਰਨਾਂ ’ਚੋਂ ਇਕ ਹੈ। ਵਿਸ਼ਵ ਹਾਈਪਰਟੈਸ਼ਨ ਦਿਵਸ ’ਤੇ ਉਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ ਦੇ ਪੰਜ ਪੈਕੇਜ ਦਿਲ ਦੀਆਂ ਬਿਮਾਰੀਆਂ ਦਾ ਪ੍ਰਬੰਧਨ, ਤੰਬਾਕੂ ਨਿਯੰਤਰਨ, ਸਰੀਰਕ ਗਤੀਵਿਧੀਆਂ, ਨਮਕ ਦੀ ਖਪਤ ਨੂੰ ਘਟਾਉਣਾ ਅਤੇ ਰਿਪਲੇਸ (ਟਰਾਂਸ ਨੂੰ ਖ਼ਤਮ ਕਰਨਾ) ਅਪਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਹਾਈਪਰਟੈਸ਼ਨ ਵਾਲੇ ਲੋਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖੋਜਣ ਅਤੇ ਉਨ੍ਹਾਂ ਦੇ ਇਲਾਜ ਲਈ ਗੰਭੀਰ ਕਦਮ ਚੁੱਕਣੇ ਚਾਹੀਦੇ ਹਨ।
ਓਪਿੰਦਰਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਵਿੱਚ 41 ਫੀਸਦੀ ਪੁਰਸ਼ ਅਤੇ 25.4 ਫੀਸਦੀ ਅੌਰਤਾਂ ਹਾਈਪਰਟੈਸ਼ਨ ਤੋਂ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਹਾਈਪਰਟੈਸ਼ਨ ਵਾਲੇ ਵਿਅਕਤੀਆਂ ਵਿੱਚ ਕੋਵਿਡ-19 ਦੀ ਲਾਗ ਵਧੇਰੇ ਗੰਭੀਰ ਹੋ ਸਕਦੀ ਹੈ ਅਤੇ ਐਂਟੀਹਾਈਪਰਟੈਸ਼ਨਸਿਵ ਦਵਾਈਆਂ ਦੀ ਕਿਰਿਆ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਮਸਲਾ ਬਹੁਗਿਣਤੀ ਹਾਈਪਰਟੈਸ਼ਨਸਿਵ ਮਰੀਜ਼ਾਂ ਦੇ ਬਲੱਡ ਪ੍ਰੈਸ਼ਰ ਬਾਰੇ ਅਣਜਾਣ ਹੋਣ ਦਾ ਹੈ ਕਿਉਂਕਿ ਉਹ ਇਸ ਦੀ ਕਦੇ ਜਾਂਚ ਹੀ ਨਹੀਂ ਕਰਵਾਉਂਦੇ ਹਨ।
ਸੰਸਥਾ ਦੀ ਮੀਤ ਪ੍ਰਧਾਨ ਸੁਰਜੀਤ ਕੌਰ ਸੈਣੀ ਨੇ ਕਿਹਾ ਕਿ ਤਾਲਾਬੰਦੀ ਕਾਰਨ ਹਰ ਕੋਈ ਘਰ ਵਿੱਚ ਨਵੇਂ ਪਕਵਾਨ ਬਣਾਉਣ ਦੀ ਵਿਧੀ ਸਿੱਖਣ ਅਤੇ ਕੋਸ਼ਿਸ਼ ਕਰਨ ਵਿੱਚ ਲੱਗਿਆ ਹੋਇਆ ਹੈ। ਉਨ੍ਹਾਂ ਸਿਹਤਮੰਦ ਖਾਣਾ ਪਕਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਖਾਣੇ ਵਿੱਚ ਘੱਟ ਤੋਂ ਘੱਟ ਲੂਣ, ਚੀਨੀ ਦੀ ਵਰਤੋਂ ਵੀ ਘੱਟ ਕਰਕੇ ਟਰਾਂਸਫੈੱਟ ਮੁਕਤ ਹੋਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਦਾ ਭਾਰ ਵਧਣ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਲਾਕਡਾਊਨ ਦੌਰਾਨ ਘਰਾਂ ਵਿੱਚ ਕਸਰਤ ਕਰਨੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In Awareness/Campaigns

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…