
ਦੁੱਧ ਖਪਤਕਾਰ ਮੁਹਿੰਮ ਤਹਿਤ ਮੁੰਡੀ ਖਰੜ ਵਿੱਚ ਲਗਾਇਆ ਜਾਗਰੂਕਤਾ ਕੈਂਪ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 12 ਅਪਰੈਲ:
ਪੰਜਾਬ ਡੈਅਰੀ ਵਿਕਾਸ ਬੋਰਡ ਵੱਲੋਂ ਚਲਾਈ ਜਾ ਰਹੀ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਐਚ.ਐਮ.ਟੀ. ਕਲੋਨੀ ਮੁੰਡੀ ਖਰੜ ਵਿਖੇ ਕੈਂਪ ਲਗਾਇਆ। ਜਿਸਦਾ ਉਦਘਾਟਨ ਸਮਾਜ ਸੇਵੀ ਆਗੂ ਵੇਦ ਪ੍ਰਕਾਸ਼ ਵਲੋਂ ਕੀਤਾ ਗਿਆ। ਮੋਬਾਇਲ ਲੈਬਰਾਟਰੀ ਡੈਅਰੀ ਟੈਕਨੋਲੋਜਿਸਟ ਦਰਸਨ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ 39 ਖਪਤਕਾਰਾਂ ਵਲੋਂ ਦੁੱਧ ਦੇ ਸੈਂਪਲ ਲਿਆਂਦੇ ਗਏ। ਜਿਨ੍ਹਾਂ ਵਿਚੋਂ 33 ਦੁੱਧ ਦੇ ਨਮੂਨੇ ਮਿਆਰਾਂ ਅਨੁਸਾਰ ਸਹੀ ਪਾਏ ਗਏ ਤੇ 06 ਨਮੂਨਿਆਂ ਵਿਚ ਪਾਣੀ ਦੀ ਮਿਲਾਵਟ ਪਾਈ ਗਈ ਜਿਸਦੀ ਮਿਕਦਾਰ 16 ਤੋਂ 22 ਫੀਸਦੀ ਤੱਕ ਸੀ। ਪਾਣੀ ਦੀ ਮਿਲਾਵਟ ਤੋਂ ਵਗੈਰ ਹੋਰ ਕਿਸੇ ਵੀ ਸੈਂਪਲ ਵਿਚ ਹਾਨੀਕਾਰਕ ਕੈਮੀਕਲਾਂ,ਬਾਹਰੀ ਪਦਾਰਥ ਨਹੀਂ ਪਾਇਆ ਗਿਆ। ਵਲੋਂ ਕੈਪ ਵਿਚ ਆਏ ਖਪਤਕਾਰਾਂ ਨੂੰ ਦੁੱਧ ਦੀ ਬਣਤਰ ਅਤੇ ਮਹੱਤਤਾ ਬਾਰੇ ਦੱਸਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਦੁੱਧ ਦੇ ਸੈਪਲਾਂ ਦੀ ਰਿਪੋਰਟ ਖਪਤਕਾਰਾਂ ਨੂੰ ਮੁਫਤ ਦਿੱਤੀ ਗਈ , ਇਸ ਮੌਕੇ ਡੈਅਰੀ ਇੰਸਪੈਕਟਰ ਕਸਮੀਰ ਸਿੰਘ, ਹਰਦੇਵ ਸਿੰਘ,ਕ੍ਰਿਸ਼ਨ ਗੋਪਾਲ, ਸੀਤਲ ਸਿੰਘ, ਹਰਬੰਸ ਸਿੰਘ, ਦੇਸ ਰਾਜ,ਹਰਦੀਪ ਕੋਰ, ਸੁਰਿੰਦਰ ਕੌਰ, ਸੁਨੀਤਾ ਸਮੇਤ ਹੋਰ ਸ਼ਹਿਰ ਨਿਵਾਸੀ ਹਾਜ਼ਰ ਸਨ।