ਪਿੰਡ ਤਕੀਪੁਰ ਵਿੱਚ ਲਾਇਆ ਅੌਰਤਾਂ ਦੇ ਛਾਤੀ ਦੇ ਕੈਂਸਰ ਸਬੰਧੀ ਜਾਗਰੂਕਤਾ ਕੈਂਪ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਨਵੰਬਰ:
ਇੱਥੋਂ ਦੇ ਨੇੜਲੇ ਪਿੰਡ ਤਕੀਪੁਰ ਵਿਖੇ ਰਾਣੀ ਬਰੈਸਟ ਕੈਂਸਰ ਟਰੱਸਟ ਵੱਲੋਂ ਅੌਰਤਾਂ ਨੂੰ ਬਰੈਸਟ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ । ਇਸ ਜਾਗਰੂਕਤਾ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਲੰਬੜਦਾਰ ਅਮਰੀਕ ਸਿੰਘ ਨੇ ਦੱਸਇਆ ਕਿ ਪਿੰਡ ਵਿੱਚ ਰਾਣੀ ਬਰੈਸਟ ਕੈਂਸਰ ਟ੍ਰਸਟ ਵੱਲੋਂ ਅੌਰਤਾਂ ਦੇ ਵਿੱਚ ਸਭ ਤੋਂ ਘਾਤਕ ਬਿਮਾਰੀ ਬਰੈਸਟ ਕੈਂਸਰ ਬਾਰੇ ਪੋਸਟਰਾਂ ਰਾਹੀਂ ਪਿੰਡ ਦੀਆਂ ਅੌਰਤਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਇਸ ਬਿਮਾਰੀ ਦੀਆਂ ਨਿਸ਼ਾਨੀਆਂ ਬਾਰੇ ਵੀ ਵਿਸਤਾਰ ਪੂਰਵਕ ਦੱਸਿਆ ਗਿਆ। ਰਾਣੀ ਬਰੈਸਟ ਕੈਂਸਰ ਟ੍ਰਸਟ ਦੀ ਟੀਮ ਨੇ ਕੁਝ ਅੌਰਤਾਂ ਦੇ ਵਿੱਚ ਬਰੈਸਟ ਕੈਂਸਰ ਲਛੱਣ ਪਾਏ ਗਏ ਉਨਾਂ ਅੌਰਤਾਂ ਦੇ ਮੇਕਸ ਹਸਪਤਾਲ ਮੋਹਾਲੀ ਵਿੱਚ ਜਾਂਚ ਕਰਵਾਉਣ ਦੇ ਲਈ ਫਾਰਮ ਭਰੇ ਗਏ। ਇਸ ਮੌਕੇ ਮਨਦੀਪ ਸਿੰਘ ਖਿਜਰਬਾਦ, ਦਲਵਿੰਦਰ ਸਿੰਘ ਬੇਨੀਪਾਲ, ਜਸਵੀਰ ਸਿੰਘ ਤੱਕੀਪੁਰ, ਸਰਪੰਚ ਗੁਰਜੀਤ ਸਿੰਘ ਤੱਕੀਪੁਰ, ਜੱਗੀ ਕਾਦੀਮਾਜਰਾ, ਗੁਰਪ੍ਰੀਤ ਕਾਦੀਮਾਜਰਾ, ਚਰਨਜੀਤ ਸਿੰਘ, ਸੁਰਜੀਤ ਸਿੰਘ ਕਰਤਾਰਪੁਰ, ਪੰਚ ਸੁਰਜੀਤ ਕੌਰ, ਲਖਵਿੰਦਰ ਸਿੰਘ ਆਦਿ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …