ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਤਹਿਤ ਪਿੰਡ ਤੀੜਾ ਵਿੱਚ ਲਾਇਆ ਜਾਗਰੂਕਤਾ ਕੈਂਪ

ਗਰਭਵਤੀ ਅੌਰਤਾਂ ਤੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਮੈਡੀਕਲ ਸਹੂਲਤਾਂ ਸਬੰਧੀ ਦਿੱਤੀ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਜ਼ਿਲ੍ਹਾ ਸਿਹਤ ਵਿਭਾਗ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਦਲੇਰ ਸਿੰਘ ਮੁਲਤਾਨੀ ਦੀ ਦੇਖ-ਰੇਖ ਵਿੱਚ ਪੀ.ਐਚ.ਸੀ. ਬੂਥਗੜ੍ਹ ਅਧੀਨ ਪੈਂਦੇ ਪਿੰਡ ਤੀੜਾ ਵਿੱਚ ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਸਬੰਧੀ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਮੁਲਤਾਨੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਗਰਭਵਤੀ ਅੌਰਤਾਂ ਦੇ ਟੈੱਸਟ ਮੁਫ਼ਤ ਕਰਵਾਏ ਜਾਂਦੇ ਹਨ ਅਤੇ ਸਿਹਤ ਸੁਵਿਧਾਵਾਂ ਤੋਂ ਇਲਾਵਾ ਮਾਂ ਅਤੇ ਬੱਚੇ ਦੀ ਸਿਹਤ ਚੰਗੀ ਰਹੇ, ਇਸ ਕਰਕੇ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਆਈਰਨ ਫੌਲਿਕ ਐਸੀਡ ਦੀਆਂ ਗੋਲੀਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ।
ਡਾ. ਮੁਲਤਾਨੀ ਨੇ ਦੱਸਿਆ ਕਿ ਜਣੇਪੇ ਸਮੇਂ ਨਾਰਮਲ ਡਲੀਵਰੀ ਵਿੱਚ ਤਿੰਨ ਦਿਨਾਂ ਦਾ ਖਾਣਾ ਅਤੇ ਇਸੇ ਤਰ੍ਹਾਂ ਸਜੇਰੀਅਨ ਕੇਸਾਂ ਵਿੱਚ ਸੱਤ ਦਿਨਾਂ ਲਈ ਖਾਣਾ, ਰਹਿਣਾ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਜਨਨੀ ਸੁਰੱਖਿਆ ਯੋਜਨਾਂ ਅਧੀਨ ਪਿੰਡਾਂ ਵਿੱਚ ਬੀ ਪੇਂਡੂ ਖੇਤਰ ਦੇ ਪਰਿਵਾਰਾਂ ਨੂੰ 700 ਰੁਪਏ ਅਤੇ ਸ਼ਹਿਰੀ ਖੇਤਰ ਦੇ ਪਰਿਵਾਰਾਂ ਨੂੰ 600 ਰੁਪਏ ਦਿੱਤੇ ਜਾ ਰਹੇ ਹਨ। ਗਰਭਵਤੀ ਮਾਂਵਾ ਨੂੰ ਲੈ ਕੇ ਆਉਣ ਅਤੇ ਵਾਪਸ ਛੱਡਣ ਲਈ ਵੀ ਮੁਫ਼ਤ ਸਹੂਲਤ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਿਸੇ ਵੀ ਵੇਲੇ ਐਮਰਜੈਂਸੀ ਪੈਣ ’ਤੇ 108 ਨੰਬਰ ਡਾਇਲ ਕਰਕੇ ਸਰਕਾਰੀ ਐਬੂਲੈਂਸ ਵੀ ਮੌਕੇ ’ਤੇ ਮੰਗਵਾਈ ਜਾ ਸਕਦੀ ਹੈ। ਇਸੇ ਤਰ੍ਹਾਂ 0 ਤੋਂ 1 ਸਾਲ ਦੇ ਲੜਕਿਆਂ ਅਤੇ 0 ਤੋਂ 5 ਸਾਲ ਦੀਆਂ ਲੜਕੀਆਂ ਲਈ ਸਾਰੀਆਂ ਸਿਹਤ ਸਹੂਲਤਾਂ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।
ਡਾ. ਮੁਲਤਾਨੀ ਨੇ ਦੱਸਿਆ ਕਿ ਮਾਵਾਂ ਨੂੰ ਗਰਭ ਦੌਰਾਨ ਅਤੇ ਬੱਚੇ ਨੂੰ ਜਨਮ ਤੋਂ ਬਾਅਦ ਬੀਮਾਰੀਆਂ ਤੋਂ ਬਚਾਉਣ ਲਈ ਮੁਫ਼ਤ ਟੀਕੇ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਮੁਫ਼ਤ ਮਿਲ ਰਹੀਆਂ ਸਿਹਤ ਸੁਵਿਧਾਵਾਂ ਦਾ ਫਾਈਦਾ ਲੈਣ ਲਈ ਵੀ ਆਖਿਆ। ਇਸ ਮੌਕੇ ਡਾ. ਮਹਿਤਾਬ ਸਿੰਘ ਬੱਲ, ਡਾ. ਵਿਕਾਸ ਰਣਦੇਵ, ਵਿਕਰਮ ਕੁਮਾਰ, ਸਵਰਨ ਸਿੰਘ, ਤ੍ਰਿਪਤਾ ਦੇਵੀ, ਬਲਬੀਰ ਕੌਰ, ਪਰਵਿੰਦਰ ਕੌਰ, ਸਿਹਤ ਸਟਾਫ਼, ਗਰਭਵਤੀ ਮਾਵਾਂ, ਬੱਚੇ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…