ਵਿਸ਼ਵ ਤੰਬਾਕੂ ਮਨਾਹੀ ਦਿਵਸ ’ਤੇ ਤੰਬਾਕੂ ਵਿਰੁੱਧ ਜਾਗਰੂਕਤਾ ਸੈਮੀਨਾਰ

ਤੰਬਾਕੂ ਕੰਟਰੋਲ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰਨ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ: ਬਲਬੀਰ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਵਿਸ਼ਵ ਤੰਬਾਕੂ ਮਨਾਹੀ ਦਿਵਸ ਦੇ ਮੌਕੇ ਉੱਤੇ ਸਿਟੀਜੰਨਸ ਅਵੇਅਰਨੈਸ ਗਰੁੱਪ, ਇੱਕ ਗ਼ੈਰ ਸਰਕਾਰੀ ਸੰਗਠਨ ਨੇ ਦਿੱਲੀ ਸਥਿਤ ਐਨਜੀਓ ਕੰਜਿਊਮਰ ਵੋਆਇਸ ਦੀ ਸਹਿਭਾਗੀਤਾ ਨਾਲ ਹੋਟਲ ਮਿਰਾਜ, ਸੈਕਟਰ-70 ਵਿੱਚ ਇੱਕ ਸੈਮੀਨਾਰ ਆਯੋਜਿਤ ਕੀਤਾ। ਸੈਮੀਨਾਰ ਵਿੱਚ ਐਕਸਪਰਟਾਂ ਅਤੇ ਸਥਾਨਕ ਅਧਿਕਾਰੀਆਂ ਨੇ ਹਿੱਸਾ ਲਿਆ। ਜਿਨ੍ਹਾਂ ਨੇ ਪੰਜਾਬ ਵਿੱਚ ਤੰਬਾਕੂ ਦੀ ਵਧਦੀ ਖਪਤ ਦੇ ਮਾੜੇ ਪ੍ਰਭਾਵਾਂ ਉਤੇ ਵਿਚਾਰ-ਵਟਾਦਰਾਂ ਕੀਤਾ। ਸੈਮੀਨਾਰ ਵਿੱਚ ਪੰਜਾਬ ਦੇ ਪਸ਼ੂ-ਪਾਲਣ ਅਤੇ ਲੇਬਰ ਮੰਤਰੀ ਬਲਬੀਰ ਸਿੰਘ ਸਿੱਧੂ ਮੱੁਖ ਮਹਿਮਾਨ ਸਨ।
ਸ੍ਰੀ ਸੁਰਿੰਦਰ ਵਰਮਾ, ਚੇਅਰਮੈਨ, ਸਿਟੀਜਨ ਅਵੇਅਰਨੈਸ ਗਰੁੱਪ ਨੇ ਸੈਮੀਨਾਰ ਦੇ ਉਦਘਾਟਨ ਦੇ ਮੌਕੇ ਉੱਤੇ ਆਪਣੀ ਟਿੱਪਣੀ ਦਿੰਦੇ ਹੋਏ ਕਿਹਾ ਕਿ ਹਰ ਸਾਲ ਇਹ ਦਿਨ ਸਾਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਉੱਤੇ ਜਾਗਰੁਕਤਾ ਫੈਲਾਉਣ ਦੀ ਜਰੂਰਤ ਯਾਦ ਦਵਾਉਂਦਾ ਹੈ। ਪ੍ਰਤੀਨਿਧੀਆਂ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਮੁੱਦੇ ਉਤੇ ਵਿਚਾਰ-ਵਟਾਦਰਾਂ ਕਰਨ ਦੇ ਲਈ ਐਕਸਪਰਟਾਂ ਅਤੇ ਸੀਨੀਅਰ ਸਰਕਾਰੀ ਕਾਰਜਕਰਤਾਵਾਂ ਨੂੰ ਇਕੱਠੇ ਆਉਣ ਉੱਤੇ ਦਿਲ ਤੋਂ ਖੁਸ਼ੀ ਹੋਈ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਇਸ ਖੇਤਰ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ ਜਰੂਰਤ ਹੈ ਕਿ ਐਨਜੀਓ ਗ੍ਰਾਮੀਣ ਖੇਤਰਾਂ ਵਿੱਚ ਜਾਣ ਅਤੇ ਅਜਿਹੇ ਵਰਗ ਨੂੰ ਇਸ ਦੇ ਪ੍ਰਤੀ ਜਾਗਰੁਕ ਕਰਨ ਜਿਨ੍ਹਾਂ ਵਿੱਚ ਸਿਫਰ ਸਾਖਰਤਾ ਦਰ ਹੈ। ਇਸ ਵਰਗ ਨੂੰ ਤੰਬਾਕੂ ਤੋਂ ਹੁੰਦੇ ਸਿਹਤ ਦੇ ਨੁਕਸਾਨ ਦੇ ਪ੍ਰਤੀ ਜਾਗਰੁਕ ਕਰਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੇਸ਼ੱਕ ਹੀ ਸੂਬਾ ਸਰਕਾਰ ਯਤਨਸ਼ੀਲ ਵੀ ਹੈ ਪਰ ਸਮਾਜ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਤੰਬਾਕੂ ਕੰਟਰੋਲ ਉਤੇ ਚੰਗੀ ਤਰ੍ਹਾਂ ਨਾਲ ਕੰਮ ਹੋ ਸਕਦਾ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਆਉਣ ਵਾਲੀ ਨਵੀਂ ਪੀੜ੍ਹੀ ਦੇ ਲਈ ਇਹ ਯਤਨ ਕੀਤੇ ਜਾ ਰਹੇ ਹਨ ਜੋ ਇੱਕ ਸਰਾਹਨਾਂਯੋਗ ਕਦਮ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੀ ਸਥਿਤੀ ਬਾਕੀ ਸੂਬਿਆਂ ਦੇ ਮੁਕਾਬਲੇ ਤੰਬਾਕੂ ਕੰਟਰੋਲ ਨੂੰ ਲੈ ਕੇ ਬਹੁਤ ਚੰਗੀ ਹੈ।
ਮੰਤਰੀ ਨੇ ਦੱਸਿਆ ਕਿ ਹਮੇਸ਼ਾਂ ਜਦੋਂ ਹਸਪਤਾਲਾਂ ਵਿੱਚ ਜਾਂਦੇ ਹਾਂ ਤਾਂ ਸਭ ਤੋਂ ਜਿਆਦਾ ਪੀੜ੍ਹਿਤ ਕੈਂਸਰ ਗ੍ਰਸਤ ਹੁੰਦੇ ਹਨ ਜਿਸਦਾ ਸਭ ਤੋਂ ਵੱਡਾ ਕਾਰਨ ਤੰਬਾਕੂ ਇਸਤੇਮਾਲ ਹੈ ਇਹ ਇੱਕ ਚਿੰਤਾ ਦਾ ਵਿਸ਼ਾ ਹੈ। ਮੰਤਰੀ ਨੇ ਦੱਸਿਆ ਕਿ ਇਸ ਵਿਸ਼ੇਸ ਉਤੇ ਕੰਮ ਕਰ ਰਹੀ ਪੰਜਾਬ ਸਰਕਾਰ ਦੁਆਰਾ ਹਰ ਸੰਭਵ ਮਦਦ ਦਿੱਤੀ ਜਾਵੇਗੀ। ਸ੍ਰੀ ਸਿੱਧੂ ਦੁਆਰਾ ਐਨਜੀਓ ਕੰਜਿਊਮਰ ਵੋਆਇਸ ਦਿੱਲੀ, ਸਿਟੀ ਅਵੇਅਰਨੈਸ ਗਰੁੱਪ, ਚੰਡੀਗੜ੍ਹ, ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਮੁਹਾਲੀ ਦੇ ਵਲੋਂ ਵਿਸ਼ਵ ਤੰਬਾਕੂ ਮਨਾਹੀ ਦਿਵਸ ਉੱਤੇ ਆਯੋਜਿਤ ਕੀਤੀ ਗਈ ਵਰਕਸ਼ਾਪ ਦੇ ਇਸ ਯਤਨ ਦੀ ਸ਼ਲਾਘਾ ਕੀਤੀ ਗਈ। ਜਿਸ ਨਾਲ ਲੋਕਾਂ ਨੂੰ ਤੰਬਾਕੂ ਇਸਤੇਮਾਲ ਦੇ ਪ੍ਰਹੇਜ ਦੇ ਲਈ ਸੁਨੇਹਾ ਮਿਲੇਗਾ।
ਡਾ. ਰੀਟਾ ਭਾਰਦਵਾਜ, ਸਿਵਲ ਸਰਜਨ, ਐਸਏਐਸ ਨਗਰ, ਮੁਹਾਲੀ, ਨੇ ਤੰਬਾਕੂ ਦੇ ਇਸਤੇਮਾਲ ਨਾਲ ਜੁੜੇ ਖਤਰਿਆਂ ਨੂੰ ਰੋਕਣ ਦੇ ਲਈ ਕੀਤੇ ਗਏ ਹੱਲਾਂ ਉਤੇ ਗੱਲ ਕੀਤੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਕੈਂਸਰ ਦੇ ਮਾਮਲਿਆਂ ਦੀ ਜਾਣਕਾਰੀ ਵੀ ਸਾਂਝੀ ਕੀਤੀ। ਡਾ. ਰੀਟਾ ਨੇ ਕਿਹਾ ਕਿ ਐਸਏਐਸ ਨਗਰ ਜਿਲ੍ਹਾ ਸਮੋਕ ਫ੍ਰੀ ਐਲਾਨਿਆ ਜਾ ਚੁੱਕਾ ਹੈ ਅਤੇ ਹੁਣ ਇਸ ਜਿਲ੍ਹੇ ਨੂੰ ਤੰਬਾਕੂ ਮੁਕਤ ਕੀਤਾ ਜਾਣਾ ਹੈ। ਇਹ ਕੰਮ ਲੋਕਾਂ ਦੇ ਸਹਿਯੋਗ ਦੇ ਬਿਨ੍ਹਾਂ ਸਫਲ ਨਹੀਂ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਹੀ ਇਸ ਕੰਮ ਕੇ ਲਈ ਐਕਟ ਬਣ ਚੁੱਕਾ ਹੈ। ਨੋਡਲ ਅਫਸਰ ਵੀ ਹਨ ਪਰ ਉਹ ਇਕੱਲੇ ਕੁੱਝ ਨਹੀਂ ਕਰ ਸਕਦੇ ਹਨ। ਜਨਤਾ ਨੂੰ ਜਾਗਰੁਕ ਹੋ ਕੇ ਅੱਗੇ ਆਉਣ ਦੀ ਜਰੂਰਤ ਹੈ। ਤੰਬਾਕੂ ਇਸਤੇਮਾਲ ਸਾਇਲੈਂਟ ਡਿਜ਼ੀਜ ਦੇ ਤੌਰ ਉਤੇ ਵੱਧ ਰਹੀ ਹੈ। ਦਿਲ ਦੀਆਂ ਬਿਮਾਰੀਆ ਨਾਲ ਜਿਆਦਾ ਮੌਤਾਂ ਹੋ ਰਹੀਆਂ ਹਨ ਜਿਸਦਾ ਕਾਰਨ ਤੰਬਾਕੂ ਇਸਤੇਮਾਲ ਹੈ।
ਇਸ ਮੌਕੇ ਉਤੇ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਮੁਹਾਲੀ ਦੇ ਪ੍ਰਧਾਨ ਇੰਜ: ਪੀਐਸ ਵਿਰਦੀ, ਜ਼ਿਲ੍ਹਾ ਕਾਂਗਰਸ ਦੇ ਵਾਇਸ ਪ੍ਰੈਜ਼ੀਡੈਂਟ ਜੀਐਸ ਚੌਹਾਨ ਅਤੇ ਬੀਐਸ ਗਰੇਵਾਲ ਸਿਟੀ ਕਾਂਗਰਸ ਕਮੇਟੀ, ਮੋਹਾਲੀ ਦੇ ਪ੍ਰੈਜੀਡੈਂਟ ਇੰਦਰਜੀਤ ਸਿੰਘ ਖੋਖਰ, ਜਨਰਲ ਸੈਕਟਰੀ ਮਨਮੋਹਨ ਸਿੰਘ, ਵਾਇਸ ਪ੍ਰੈਜੀਡੈਂਟ ਗੁਰਮੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

Load More Related Articles

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…