ਸਰਕਾਰੀ ਹਾਈ ਸਕੂਲ ਸਨੇਟਾ ਵਿੱਚ ਡੇਂਗੂ ਅਤੇ ਚਿਕਨਗੁਨੀਆ ਤੋਂ ਬਚਣ ਲਈ ਜਾਗਰੂਕਤਾ ਸਮਾਗਮ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਸਤੰਬਰ:
ਇੱਥੋਂ ਦੇ ਨੇੜਲੇ ਪਿੰਡ ਸਨੇਟਾ ਦੇ ਸਰਕਾਰੀ ਹਾਈ ਸਕੂਲ ਵਿੱਚ ਸਵੱਛ ਪਖਵਾੜਾ ਤਹਿਤ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਸਾਂਝੇ ਉੱਦਮ ਸਦਕਾ ਇੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾ ਰਮਨਪ੍ਰੀਤ ਸਿੰਘ ਚਾਵਲਾ ਨੇ ਸੰਬੋਧਨ ਕਰਦੇ ਹੋਏ ਦਸਿਆ ਕਿ ਡੇਂਗੂ, ਚਿਕਨਗੁਨੀਆ, ਮਲੇਰੀਆ ਅਤੇ ਟਾਈਫਾਈਡ ਬੁਖਾਰ ਤੋੱ ਕਿਵੇੱ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਘਰਾਂ, ਘਰਾਂ ਦੀਆਂ ਛੱਤਾਂ ਅਤੇ ਵਸੋਂ ਵਾਲੇ ਇਲਾਕੇ ਵਿਚ ਪਾਣੀ ਨਾ ਖੜ੍ਹਨ ਦਿਤਾ ਜਾਵੇ। ਕੂਲਰਾਂ ਅਤੇ ਫਰਿੱਜਾਂ ਦੀ ਟਰੇਅ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ। ਆਪਣੇ ਘਰਾਂ ਅਤੇ ਆਲੇ ਦੁਆਲੇ ਵਿਚ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ।
ਸਕੂਲ ਦੀ ਮੁੱਖ ਅਧਿਆਕਾ ਸ਼ੁਭਵੰਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਨਿੱਜੀ ਸਫ਼ਾਈ ਵੀ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖਾਣਾ ਖਾਣ ਤੋੱ ਪਹਿਲਾਂ ਹੱਥ ਧੋਣੇ ਬੜੇ ਜਰੂਰੀ ਹਨ, ਸਾਨੂੰ ਆਪਣੇ ਪੂਰੇ ਸਰੀਰ ਨੂੰ, ਵਾਲਾਂ ਨੂ ੰਵੀ ਸਾਫ ਰਖਣਾ ਚਾਹੀਦਾ ਹੈ। ਨਹੁੰ ਕੱਟ ਕੇ ਰੱਖਣੇ ਚਾਹੀਦੇ ਹਨ। ਇਸ ਮੌਕੇ ਰਘਬੀਰ ਸਿੰਘ ਨੇ ਵੀ ਸੰਬੋਧਨ ਕੀਤਾ। ਸਵੱਛ ਅਭਿਆਨ ਤਹਿਤ ਸਕੂਲ ਦੇ ਚੌਗਿਰਦੇ ਦੇ ਵਿੱਚ ਬੂਟੇ ਵੀ ਲਾਏ ਗਏ। ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਰੈਲੀ ਦਾ ਆਯੋਜਨ ਵੀ ਕੀਤਾ ਗਿਆ। ਜਿਸ ਤਹਿਤ ਵਿਦਿਆਰਥੀਆਂ ਨੇ ਆਲਾ ਦੁਆਲਾ ਸਾਫ ਰੱਖੋ ਦੇ ਨਾਅਰੇ ਮਾਰਦੇ ਹੋਏ ਪੂਰੇ ਪਿੰਡ ਦਾ ਚੱਕਰ ਲਾਇਆ। ਸਟੇਜ ਦਾ ਸੰਚਾਲਨ ਦਮਨਜੀਤ ਕੌਰ ਨੇ ਕੀਤਾ। ਇਸ ਮੌਕੇ ਰਮਿੰਦਰਪਾਲ ਕੌਰ, ਸ਼ਿੰਦਰਪਾਲ ਕੌਰ, ਜਸਵੀਰ ਸਿੰਘ, ਸੁਰੇਸ਼ਪਾਲ, ਜਸਵੀਰ ਕੌਰ, ਮੋਨਿਕਾ, ਲਵੀਨਾ, ਰੀਮਾ, ਨੇਹਾ, ਨਰਿੰਦਰ ਕੌਰ, ਲਵਜੀਤ ਕੌਰ, ਸ਼ੈਲਜੀਤ ਕੌਰ, ਸੋਨੀਆ ਗੋਇਲ ਹਾਜਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…