Share on Facebook Share on Twitter Share on Google+ Share on Pinterest Share on Linkedin ਨੇਚਰ ਪਾਰਕ ਮੁਹਾਲੀ ਵਿੱਚ ਘਰ ਦੇ ਕੂੜੇ ਤੋਂ ਖਾਦ ਬਣਾਉਣ ਬਾਰੇ ਜਾਗਰੂਕਤਾ ਸਮਾਗਮ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਪਰੈਲ: ਇੱਥੋਂ ਦੇ ਫੇਜ਼-9 ਦੇ ਨੇਚਰ ਪਾਰਕ (ਲਈਅਰ ਵੈਲੀ) ਵਿੱਚ ਡਿਪਲਾਸਟ ਗਰੁੱਪ ਦੇ ਸਹਿਯੋਗ ਨਾਲ ਸਵੱਛਤਾ ਮੁਹਿੰਮ ਦੇ ਤਹਿਤ ਸ਼ੁਰੂ ਕੀਤੀ ਪ੍ਰੋਗਰਾਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਆਮ ਸ਼ਹਿਰੀਆਂ ਅਤੇ ਪਾਰਕ ਵਿੱਚ ਸੈਰ ਕਰਨ ਆਉਂਦੇ ਲੋਕਾਂ ਨੂੰ ਗਿੱਲੇ ਕੂੜੇ ਤੋਂ ਖਾਦ ਬਣਾਉਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸਮਾਜ ਸੇਵਕਾ ਅਤੇ ਵਾਤਾਵਰਨ ਪ੍ਰੇਮੀ ਸ੍ਰੀਮਤੀ ਨੀਲਮ ਗੁਪਤਾ ਨੇ ਦੱਸਿਆ ਕਿ ਘਰ ਦੇ ਕੂੜੇ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਵੱਖਰਾ ਕਰ ਲੈਣਾ ਚਾਹੀਦਾ ਹੈ। ਸੁੱਕੇ ਕੂੜੇ ਯਾਨੀ ਪਲਾਸਟਿਕ, ਟੀਨ ਅਤੇ ਗਿਲਾਸ ਨੂੰ ਕਬਾੜੀਏ ਨੂੰ ਵੇਚਿਆ ਜਾ ਸਕਦਾ ਹੈ ਜਦੋਂਕਿ ਘਰ ਦੇ ਗਿੱਲੇ ਕੂੜੇ ਤੋਂ ਖਾਦ ਬਣਾਈ ਜਾ ਸਕਦੀ ਹੈ। ਇਸ ਮੌਕੇ ਉਨ੍ਹਾਂ ਨੇ ਗਿੱਲੇ ਕੂੜੇ ਤੋਂ ਖਾਦ ਬਣਾਉਣ ਦੀ ਤਰਕੀਬ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਘਰ ਦੇ ਗਿੱਲੇ ਕੂੜੇ ਤੋਂ ਆਸਾਨੀ ਨਾਲ ਖਾਦ ਬਣਾਈ ਜਾ ਸਕਦੀ ਹੈ। ਇਸ ਖਾਦ ਨੂੰ ਬਣਾਉਣ ਲਈ ਉਨ੍ਹਾਂ ਨੇ ਡਿਪਲਾਸਟ ਗਰੁੱਪ ਵੱਲੋਂ ਬਣਾਏ ਡਸਟਬਿਨਾਂ ਬਾਰੇ ਵੀ ਜਾਣਕਾਰੀ ਦਿੱਤੀ। ਸ੍ਰੀਮਤੀ ਗੁਪਤਾ ਨੇ ਕਿਹਾ ਕਿ ਆਮ ਲੋਕ ਆਪਣੇ ਘਰ ਦੇ ਕੂੜੇ ਤੋਂ ਬੜੀ ਆਸਾਨੀ ਨਾਲ ਖ਼ਾਦ ਤਿਆਰ ਕਰ ਸਕਦੇ ਹਨ। ਜਿਸ ਨੂੰ ਉਹ ਆਪਣੇ ਘਰ ਦੇ ਵਿਹੜੇ ਵਿੱਚ ਲਗਾਏ ਪੌਦਿਆਂ ਨੂੰ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੂੜੇ ਤੋਂ ਤਿਆਰ ਕੀਤੀ ਖਾਦ ਹੋਰਨਾਂ ਖਾਦਾਂ ਤੋਂ ਦੁਗਣੀ ਤਾਕਤ ਰੱਖਦੀ ਹੈ ਅਤੇ ਆਪਣੀ ਹੱਥੀਂ ਤਿਆਰ ਕੀਤੀ ਖਾਦ ਨਾਲ ਲੋਕ ਬਗੀਚੇ ਦੀ ਸੰਭਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਘਰਾਂ ਦਾ ਕੂੜਾ ਬਾਹਰ ਨਾ ਸੱੁਟਿਆ ਜਾਵੇ ਸਗੋਂ ਉਸ ਤੋਂ ਘਰ ਵਿੱਚ ਹੀ ਖਾਦ ਤਿਆਰ ਕੀਤੀ ਜਾਵੇ। ਇਸ ਨਾਲ ਗੰਦਗੀ ਤੋਂ ਨਿਜਾਤ ਮਿਲੇਗੀ ਅਤੇ ਸਾਡਾ ਆਲਾ ਦੁਆਲਾ ਵੀ ਸਾਫ਼ ਸੁਥਰਾ ਰਹੇਗਾ। ਉਨ੍ਹਾਂ ਕਿਹਾ ਕਿ ਘਰ ਦੇ ਗਿਲੇ ਕੂੜੇ ਨੂੰ ਕੂੜੇਦਾਨ ਜਾਂ ਘਰ ਵਿੱਚ ਪੁੱਟੇ ਟੋਏ ਵਿੱਚ ਪਾ ਕੇ ਇੱਕ ਮਹੀਨੇ ਵਿੱਚ ਵਧੀਆ ਖਾਦ ਤਿਆਰ ਕੀਤੀ ਜਾ ਸਕਦੀ ਹੈ। ਉਧਰ, ਡਿਪਲਾਸਟ ਗਰੁੱਪ ਦੇ ਐਮਡੀ ਅਸ਼ੋਕ ਕੁਮਾਰ ਗੁਪਤਾ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ ਕਿ ਜੋ ਕੋਈ ਵੀ ਸਵੱਛਤਾ ਮੁਹਿੰਮ ਦੇ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਸਾਫ਼ ਸਫ਼ਾਈ ਬਾਰੇ ਜਾਗਰੂਕ ਕਰੇਗਾ। ਉਸ ਸੰਸਥਾ ਜਾਂ ਸਬੰਧਤ ਵਿਅਕਤੀ ਨੂੰ ਨਗਦ ਪੁਰਸਕਾਰ ਦੇ ਕੇ ਨਿਵਾਜਿਆ ਜਾਵੇਗਾ। ਇਸ ਮੌਕੇ ਕਰਨਲ (ਸੇਵਾਮੁਕਤ) ਟੀਬੀਐਸ ਬੇਦੀ, ਸਤੀਸ਼ ਸੈਣੀ, ਕੇਜੇਐਸ ਬਰਾੜ, ਡਾ. ਹਰੀਕਾ ਪੁਰੀ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ