
ਅਕਾਲੀ ਕੌਂਸਲਰ ਸਤਵੀਰ ਧਨੋਆ ਦੀ ਅਗਵਾਈ ਹੇਠ ਕੈਂਸਰ ਪ੍ਰਤੀ ਜਾਗਰੂਕਤਾ ਰੈਲੀ ਕੱਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਨਵੰਬਰ:
ਡਿਪਲਾਸਟ ਗਰੁੱਪ ਅਤੇ ਰੋਟਰੀ ਕਲੱਬ ਮੁਹਾਲੀ ਦੇ ਸਹਿਯੋਗ ਨਾਲ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਸਾਥੀਆਂ ਵੱਲੋਂ 18 ਨਵੰਬਰ ਨੂੰ ਲਗਾਏ ਜਾ ਰਹੇ ਕੈਂਸਰ ਟੈਸਟ ਅਤੇ ਚੈਕਅੱਪ ਕੈਂਪ ਦੇ ਸਬੰਧ ਵਿੱਚ ਅੱਜ ਇੱਕ ਵਿਸ਼ਾਲ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਵੱਧ ਰਹੇ ਕੈਂਸਰ ਦੇ ਪ੍ਰਕੋਪ ਨੂੰ ਠੱਲਣ ਲਈ, ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਜਾਗਰੂਕ ਕਰਨ ਲਈ ਕੱਢੀ ਗਈ। ਇਹ ਰੈਲੀ ਨੂੰ ਰੋਟਰੀ ਭਵਨ ਸੈਕਟਰ 70 ਤੋਂ ਸਿਵਲ ਸਰਜਨ ਡਾਕਟਰ ਸ੍ਰੀਮਤੀ ਰੀਟਾ ਭਾਰਦਵਾਜ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਤੋੱ ਬਾਅਦ ਇਹ ਰੈਲੀ ਸੈਕਟਰ 70 ਤੋਂ ਹੁੰਦੀ ਹੋਈ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਸੈਕਟਰ 69, ਫੇਜ਼ 11 ਤੋੱ ਸ਼ਹਿਰ ਦੀਆਂ ਸਾਰੀਆਂ ਮਾਰਕੀਟਾਂ ਦੇ ਵਿੱਚ ਦੀ ਹੁੰਦੀ ਹੋਈ, ਮੁਹਾਲੀ ਪਿੰਡ ਦਾ ਗੇੜਾ ਦੇ ਕੇ ਡਿਪਲਾਸਟ ਚੌਂਕ, ਫੇਜ਼ 2 ਵਿਖੇ ਖਤਮ ਹੋਈ। ਜਿੱਥੇ ਸ੍ਰੀ ਅਸ਼ੋਕ ਕੁਮਾਰ ਗੁਪਤਾ, ਡਿਪਲਾਸਟ ਗਰੁੱਪ ਨੇ ਰੈਲੀ ਦੀ ਸਮਾਪਤੀ ਤੇ ਸਭ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਕੈਂਸਰ ਇੱਕ ਜਾਨਲੇਵਾ ਰੋਗ ਹੈ। ਇਸ ਦਾ ਇਲਾਜ ਸਮੇਂ ਸਿਰ ਪਤਾ ਲੱਗਣ ’ਤੇ ਸੰਭਵ ਹੈ। ਇਸ ਲਈ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਲੋੜ ਹੈ ਅਤੇ ਇਹ ਰੈਲੀ ਇੱਕ ਵੱਡਾ ਉਪਰਾਲਾ ਹੈ। ਰੈਲੀ ਦੌਰਾਨ ਮੁਹਾਲੀ ਪੁਲੀਸ ਪ੍ਰਸ਼ਾਸਨ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ।
ਰੈਲੀ ਤੋੱ ਬਾਅਦ ਕੈਂਪ ਦੇ ਸਬੰਧ ਵਿੱਚ ਦੱਸਦੇ ਹੋਏ ਕੌਂਸਲਰ ਸ੍ਰੀ ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਇਹ ਕੈਂਪ 18 ਨਵੰਬਰ ਨੂੰ ਨੇੜੇ ਸਟਾਰ ਪਬਲਿਕ ਸਕੂਲ, ਸੈਕਟਰ 69 ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਅੌਰਤਾਂ ਦੇ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ, ਮਰਦਾਂ ਦੇ ਗਦੂਦਾਂ ਦੇ ਕੈਂਸਰ ਆਦਿ ਦੇ ਟੈਸਟ ਡਾਕਟਰਾਂ ਦੀ ਸਲਾਹ ਅਨੁਸਾਰ ਮੁਫ਼ਤ ਕੀਤੇ ਜਾਣਗੇ। ਕੈਂਪ ਵਿੱਚ ਮਰੀਜ਼ਾਂ ਦਾ ਚੈਕ ਅੱਪ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਕੈਂਸਰ ਮਾਹਿਰ ਡਾਕਟਰਾਂ ਦੀ ਟੀਮ ਕਰੇਗੀ।
ਇਸ ਮੌਕੇ ਹਰਵਿੰਦਰ ਸਿੰਘ ਪ੍ਰਧਾਨ ਰੋਟਰੀ ਕਲੱਬ, ਡਾ. ਬੀ ਐਸ ਚੰਦੋਕ, ਡਾ. ਜੇ ਪੀ ਸਿੰਘ, ਭੁਪਿੰਦਰ ਸਿੰਘ ਡਾਰੀ (ਹੈਲਥ ਇੰਸਪੈਕਟਰ), ਡਾ: ਹਰਤੇਜ ਸਿੰਗਲਾ(ਡਿਪਟੀ ਮੈਡੀਕਲ ਕਮਿਸ਼ਨਰ), ਸੁਖਦੇਵ ਸਿੰਘ ਵਾਲੀਆ, ਕੁਲਦੀਪ ਸਿੰਘ ਭਿੰਡਰ, ਇੰਜ. ਪੀ.ਐਲ਼ਸ. ਵਿਰਦੀ, ਸ਼ਮਿੰਦਰ ਸਿੰਘ ਹੈਪੀ, ਮੇਜਰ ਸਿੰਘ, ਕਿਰਪਾਲ ਸਿੰਘ ਲਿਬੜਾ, ਕਰਮ ਸਿੰਘ ਮਾਵੀ, ਜਗਦੀਸ਼ ਸਿੰਘ, ਕੁਲਵਿੰਦਰ ਸਿੰਘ, ਪ੍ਰਿੰਸੀਪਲ ਨਾਨਕ ਸਿੰਘ, ਭੁਪਿੰਦਰ ਸਿੰਘ ਬੱਲ, ਗੁਰਦੀਪ ਸਿੰਘ ਅਟਵਾਲ, ਇੰਦਰਪਾਲ ਸਿੰਘ ਧਨੋਆ, ਭੁਪਿੰਦਰ ਸਿੰਘ, ਹਰਨੀਤ ਸਿੰਘ, ਪਰਵੀਰ ਸਿੰਘ ਹੀਰਾ, ਰਣਵੀਰ ਢੀਂਡਰਾ, ਦਵਿੰਦਰ ਸਿੰਘ ਸ਼ਾਹੀ, ਗੁਰਜੀਤ ਸਿੰਘ ਅਟਵਾਲ, ਪਰਮਜੀਤ ਸਿੰਘ ਹੈਪੀ ਪ੍ਰਧਾਨ ਸੀ ਡਬਲਿਉ ਡੀ ਐਫ, ਪਰਮਦੀਪ ਸਿੰਘ ਬੈਦਵਾਨ, ਚੇਅਰਮੈਨ ਯੂਥ ਆਫ ਪੰਜਾਬ, ਕੇ ਐਲ ਸ਼ਰਮਾ ਜਨ. ਸਕੱਤਰ ਸੀ ਡਬਲਿਉ ਡੀ ਐਫ, ਸਮੇਤ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਸੁਸਾਇਟੀ ਮੈਂਬਰ ਹਾਜ਼ਰ ਸਨ।