
ਪਿੰਡ ਭਾਗੂਮਾਜਰਾ ਵਿੱਚ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕਤਾ ਰੈਲੀ ਕੱਢੀ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 12 ਜਨਵਰੀ:
ਡਾ. ਇੰਦਰ ਕੌਰ ਚੈਰੀਟੇਬਲ ਟਰੱਸਟ ਚੰਡੀਗੜ, ਰੈਡ ਕਰਾਸ ਨਸਾ ਮੁਕਤੀ ਕੇਂਦਰ ਭਾਗੂਮਾਜਰਾ ਅਤੇ ਮਾਤਾ ਗੁਜ਼ਰੀ ਆਈ.ਟੀ.ਆਈ ਖਾਨਪੁਰ ਵੱਲੋਂ ਸਰਕਾਰੀ ਹਾਈ ਸਕੂਲ ਭਾਗੂਮਾਜਰਾ ਦੇ ਸਹਿਯੋਗ ਨਾਲ ਪਿੰਡ ਭਾਗੂਮਾਜਰਾ ਵਿਚ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਰੈਲੀ ਕੱਢੀ ਗਈ। ਆਈ.ਟੀ.ਆਈ ਦੇ ਡਾਇਰੈਕਟਰ ਰਮੇਸ਼ ਅਗਰਵਾਲ ਨੇ ਦੱਸਿਆ ਕਿ ਰੈਲੀ ਦੌਰਾਨ ਪਿੰਡ ਨਿਵਾਸੀਆਂ ਅਤੇ ਸਕੂਲ ਦੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦੱÎਸਿਆ। ਬੱਚਿਆਂ ਦੇ ਹੱਥਾਂ ਵਿਚ ਨਸ਼ਿਆਂ ਦੇ ਖਿਲਾਫ ਮੈਮੋਟ ਫੜੇ ਹੋਏ ਸਨ। ਇਸ ਮੌਕੇ ਆਈ.ਟੀ.ਆਈ, ਸਕੂਲ ਦੇ ਸਟਾਫ ਮੈਂਬਰ ਵੀ ਹਾਜ਼ਰ ਸਨ।