
ਖੂਨਦਾਨ ਕਰਨ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਖਾਲਸਾ ਸਕੂਲ ਖਰੜ ਵਿੱਚ ਜਾਗਰੂਕਤਾ ਸੈਮੀਨਾਰ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 31 ਜਨਵਰੀ:
ਬਾਬਾ ਜੋਰਾਵਰ ਸਿੰਘ-ਬਾਬਾ ਫਤਿਹ ਸਿੰਘ ਬਲੱਡ ਡੋਨੋਰਜ਼ ਸੁਸਾਇਟੀ ਖਾਲਸਾ ਸਕੂਲ ਖਰੜ, ਲਾਇਨਜ਼ ਕਲੱਬ ਖਰੜ ਸਿਟੀ, ਰੋਟਰੀ ਕਲੱਬ ਖਰੜ ਵੱਲੋਂ ਸਾਂਝੇ ਤੌਰ ਤੇ ਬਾਬਾ ਜੋਰਾਵਰ ਸਿੰਘ-ਬਾਬਾ ਫਤਿਹ ਸਿੰਘ ਤੇ ਮਾਤਾ ਗੁਜ਼ਰ ਕੌਰ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ 3 ਫਰਵਰੀ ਨੂੰ ਖਾਲਸਾ ਸਕੂਲ ਖਰੜ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਵੱਧ ਤੋਂ ਵੱਧ ਖੂਨ ਇਕੱਠ ਕਰਨ ਲਈ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਰੋਟਰੀ ਕਲੱਬ ਖਰੜ ਦੇ ਸੀਨੀਅਰ ਮੈਂਬਰ ਤੇ ਖੂਨਦਾਨੀ ਅਸੋਕ ਸ਼ਰਮਾ ਨੇ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਸਾਡੇ ਵਲੋ ਦਾਨ ਕੀਤਾ ਗਿਆ ਖੂਨ ਕਿਸੇ ਵੀ ਸਮੇਂ ਕਿਸੇ ਇਨਸਾਨ ਨੂੰ ਨਵੀਂ ਜਿੰਦਗੀ ਦੇ ਸਕਦਾ ਹੈ। ਸਕੂਲ ਦੇ ਮੁੱਖੀ ਜਸਬੀਰ ਸਿੰਘ ਧਨੋਆ, ਜਗਦੀਪ ਸਿੰਘ, ਸੁਖਵਿੰਦਰ ਸਿੰਘ ਤੇ ਹੋਰਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਕੈਂਪ ਸ੍ਰੀ ਰਾਮਲੀਲਾ ਕਮੇਟੀ ਖਰੜ,ਸ੍ਰੀ ਦੁਸਾਹਿਰਾ ਕਮੇਟੀ ਖਰੜ, ਕ੍ਰਿਕਟ ਐਸੋਸ਼ੀਏਸ਼ਨ ਖਰੜ ਵਲੋ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਕੈਂਪ ਵਿਚ ਪੀ.ਜੀ.ਆਈ. ਚੰਡੀਗੜ੍ਹ ਦੇ ਬਲੱਡ ਬੈਂਕ ਦੀ ਟੀਮ ਖੂਨ ਇਕੱਠਾ ਕਰੇਗੀ।