ਸੋਢੀ ਸਕੂਲ ਖਰੜ ਵਿੱਚ ਵਿਦਿਆਰਥਣਾਂ ਨੂੰ ਕਿਸ਼ੋਰ ਅਵਸਥਾ ਵਿੱਚ ਸਿਹਤ ਸੰਭਾਲ ਬਾਰੇ ਜਾਗਰੂਕਤਾ ਸੈਮੀਨਾਰ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 15 ਨਵੰਬਰ:
ਸਕੂਲ ਦੀਆਂ ਵਿਦਿਆਰਥਣਾਂ ਨੂੰ ਕਿਸ਼ੋਰ ਅਵਸਥਾ ਸਿਹਤ ਸੰਭਾਲ ਅਤੇ ਮਾਹਮਾਰੀ ਬਾਰੇ ਜਾਣਕਾਰੀ ਦੇਣ ਲਈ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਖਰੜ ਅਤੇ ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਬੀ.ਐਸ.ਐਮ.ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਖਰੜ ਦੇ ਆਯੂਰਵੈਦਿਕ ਮੈਡੀਕਲ ਅਫਸਰ ਡਾ. ਕ੍ਰੀਤਿਕਾ ਭਨੋਟ ਨੇ ਕਈ ਵਾਰ ਲੜਕੀਆਂ ਆਪਣੀਆਂ ਸਰੀਰਕ ਦੀਆਂ ਸਮੱਸਿਆਵਾਂ ਕਿਸੇ ਨਾਲ ਸਾਂਝੀਆਂ ਨਹੀਂ ਕਰਦੀਆਂ ਜਦੋਂਕਿ 10 ਤੋਂ 18 ਉਮਰ ਤੱਕ ਦੀਆਂ ਵਿਦਿਆਰਥਣਾਂ ਨੂੰ ਇਸ ਉਮਰ ਵਿਚ ਆਉਦੇ ਸਰੀਰਕ ਬਦਲਾਓ ਆਉਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਹਰ ਪੱਖੋ ਤੰਦਰੁਸਤ ਰਹਿਣ ਲਈ ਆਪਣੇ ਮਾਤਾ, ਪਿਤਾ, ਅਧਿਆਪਕਾਂ ਨਾਲ ਸਮੱਸਿਆ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਕਿ ਸਹੀ ਸਮੇ ਤੇ ਉਸਦਾ ਇਲਾਜ਼ ਹੋ ਸਕੇ।
ਡਾ. ਕ੍ਰੀਤਿਕਾ ਭਨੋਟ ਨੇ ਅੱਗੇ ਦੱਸਿਆ ਕਿ ਇਸ ਉਮਰ ਵਿਚ ਸਕਿੱਨ ਤੇ ਦਾਗ, ਵਜ਼ਨ ਘੱਟਣ ਹੋਰ ਤਕਲੀਫਾਂ ਵੀ ਆਉਦੀ ਹੈ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਹ ਮੋਬਾਇਲ, ਟੀ.ਵੀ.ਅਤੇ ਕਿਤਾਬਾਂ ਦੀ ਪੜਾਈ ਬੈਡ ਦੇ ਪੈਕ ਨਾ ਕਰਨ ਕਿਉਕਿ ਅਜਿਹਾ ਕਰਨਾ ਨਾਲ ਅੱਖਾਂ ਦੀ ਨਿਗਾਹ ਤੇ ਮਾੜਾ ਅਸਰ ਪੈਦਾ ਹੈ। ਅੱਜ ਦੇ ਸਮੇ ਵਿਚ ਬੱਚੇ ਜਿਆਦਾ ਪੀਜ਼ਾ, ਬਰਗਰ ਸਮੇਤ ਹੋਰ ਫਾਸਟਫੂਡ ਖਾਣ ਦੇ ਸੌਕੀਨ ਹਨ ਜੋ ਸਿਹਤ ਲਈ ਹਾਨੀਕਾਰਕ ਹਨ ਤੇ ਬੱਚੇ ਪਾਣੀ ਵੀ ਬਹੁਤ ਘੱਟ ਪੀਦੇ ਹਨ। ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਸਵੇਰੇ ਉਠ ਕੇ ਗਰਮ ਪਾਣੀ ਪੀਣ ਦੀ ਆਦਤ ਪਾਉਣ ਅਤੇ ਨਾਲ ਹੀ ਘਰੋਂ ਇੱਕ ਬੋਤਲ ਪਾਣੀ ਦੀ ਸਕੂਲ ਵਿਚ ਨਾਲ ਲੈ ਕੇ ਆਉਣ ਅਤੇ ਵੱਧ ਤੋਂ ਵੱਧ ਪਾਣੀ ਪੀਣ।
ਸਕੂਲ ਦੇ ਡਾਇਰੈਕਟਰ ਪਿੰ੍ਰਸੀਪਲ ਅਵਤਾਰ ਸਿੰਘ ਗਿੱਲ ਨੇ ਕਲੱਬ ਅਤੇ ਡਿਸਪੈਂਸਰੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਡਾ. ਕੁਲਵਿੰਦਰ ਸਿੰਘ ਸਰਪੰਚ ਰਕੌਲੀ, ਪਰਮਪ੍ਰੀਤ ਸਿੰਘ, ਵਨੀਤ ਜੈਨ, ਐਸ.ਆਈ.ਐਸ.ਕੋਰਾ, ਸਕੂਲ ਦੀ ਪਿੰ੍ਰਸੀਪਲ ਮਨਜੀਤ ਕੌਰ,ਹਰਸਿਮਰਨ ਕੌਰ, ਰਣਜੀਤ ਕੌਰ, ਸੀਮਾ, ਬਲਵਿੰਦਰ ਕੌਰ ਅਧਿਆਪਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…