Share on Facebook Share on Twitter Share on Google+ Share on Pinterest Share on Linkedin ਯੂਨੀਵਰਸਲ ਗਰੁੱਪ ਵਿੱਚ ਕਾਨੂੰਨੀ ਨਿਯਮਾਂ ਤੇ ਅਪਰਾਧ ਵਿਸ਼ੇ ’ਤੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਨਿਯਮਾਂ ਦੀ ਪਾਲਣਾ ਹਰ ਵਿਅਕਤੀ ਦਾ ਮੁੱਢਲਾ ਕਰਤੱਵ: ਡਾ. ਗੁਰਪ੍ਰੀਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਲਾਲੜੂ, 19 ਨਵੰਬਰ: ਯੂਨੀਵਰਸਲ ਗਰੁੱਪ ਲਾਲੜੂ ਵਿੱਚ ਕਾਨੂੰਨ ਅਤੇ ਅਪਰਾਧ ਦੇ ਵਿਸ਼ੇ ਤੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵਿਦਿਆਰਥੀਆਂ ਨੂੰ ਮੌਜ਼ੂਦਾ ਦੌਰ ਵਿਚ ਵੱਧ ਰਹੀਆਂ ਅਪਰਾਧਕ ਘਟਨਾਵਾਂ ਦਾ ਹਵਾਲਾ ਦੇ ਕੇ ਉਸ ਨਾਲ ਸਬੰਧਿਤ ਬਣੇ ਕਾਨੂੰਨੀ ਨਿਜ਼ਮਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਯੂਨੀਵਰਸਲ ਗਰੁੱਪ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਾਨੂੰਨੀ ਨਿਜ਼ਮਾਂ ਦੀ ਪਾਲਣਾ ਕਰਨਾ ਹਰ ਵਿਅਕਤੀ ਦਾ ਮੁੱਢਲਾ ਕਰਤੱਵ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਨਜ਼ਰ ਵਿਚ ਹਰ ਵਿਅਕਤੀ ਇਕ ਸਮਾਨ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀ ਸਾਰੇ ਕਾਨੂੰਨੀ ਨਿਜ਼ਮਾਂ ਦੀ ਪਾਲਣਾ ਕਰੀਏ। ਸੈਮੀਨਾਰ ਵਿਚ ਵੱਖ ਵੱਖ ਵਿਸ਼ਾ ਮਾਹਿਰਾਂ ਨੇ ਆਪਣੇ ਵਿਚਾਰ ਰੱਖੇ। ਸੈਮੀਨਾਰ ਦੇ ਦੋਰਾਨ ਡਾ. ਸੋਨੀਆ ਗਰੇਵਾਲ ਮਾਹਲ ਅਤੇ ਊਰਵਿਜ਼ੇ ਬਰਾੜ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸੈਮੀਨਾਰ ਦਾ ਆਗਾਜ਼ ਆਏ ਮਹਿਮਾਨਾਂ ਦਾ ਸਵਾਗਤ ਗੁੱਲਦਸਤਾ ਭੇਟਾ ਕਰਕੇ ਕੀਤਾ ਗਿਆ। ਉਪਰੰਤ ਵਿਸ਼ਾ ਮਾਹਿਰਾਂ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ. ਸੋਨੀਆ ਗਰੇਵਾਲ ਮਾਹਲ ਅਤੇ ਊਰਵਿਜ਼ੇ ਬਰਾੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਅਜੋਕੇ ਸਮੇਂ ਦੇ ਵਿਚ ਜਿੱਥੇ ਅਪਰਾਧਾਂ ਦੀ ਸੰਖਿਆ ਵੱਧਦੀ ਜਾ ਰਹੀ ਹੈ ਉਥੇ ਹੀ ਅਪਰਾਧੀਆਂ ਨੇ ਅਪਰਾਧ ਕਰਨ ਲਈ ਨਵੇਂ ਢੰਗ,ਜੰਤਰ,ਨਵੀਂ ਟੈਕਨੋਲਜੀ ਦਾ ਸਹਾਰਾ ਲੈ ਲਿਆ ਹੈ। ਪਰ ਕਾਨੂੰਨ ਸਭ ਤੋਂ ਉੱਪਰ ਹੈ। ਅਪਰਾਧਕ ਕਾਨੂੰਨਾਂ ਵਿਚ ਮੋਜ਼ੂਦਾ ਸਮੇਂ ਵਿਚ ਬੜੀਆਂ ਸੋਧਾਂ ਹੋ ਰਹੀਆਂ ਹਨ। ਉਨ੍ਹਾਂ ਇਸ ਮੋਕੇ ਵਿਦਿਆਰਥੀਆਂ ਨੂੰ ਅਪਰਾਧਕ ਕਾਨੂੰਨਾਂ ਵਿਚ ਹੋਈਆਂ ਨਵੀਆਂ ਸੋਧਾਂ ਬਾਰੇ ਵੀ ਜਾਣਕਾਰੀ ਦਿੱਤੀ। ਸੈਮੀਨਾਰ ਵਿਚ ਯੂਨੀਵਰਸਲ ਗਰੁੱਪ ਦੇ 250 ਤੋਂ ਵੱਧ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਦੇ ਨਾਲ ਭਾਗ ਲਿਆ ਅਤੇ ਵਿਸ਼ੇ ਦੇ ਨਾਲ ਸੰਬੰਧਿਤ ਜਾਣਕਾਰੀ ਇਕੱਤਰ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ