
ਤਰਕਸ਼ੀਲ ਸੁਸਾਇਟੀ ਵੱਲੋਂ ਗੁਰੂ ਤੇਗ ਬਹਾਦਰ ਨਰਸਿੰਗ ਕਾਲਜ ਵਿੱਚ ਵਹਿਮਾ ਭਰਮਾਂ ਦੇ ਖ਼ਿਲਾਫ਼ ਜਾਗਰੂਕਤਾ ਸੈਮੀਨਾਰ
ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 5 ਮਾਰਚ:
ਤਰਕਸ਼ੀਲ ਸੁਸਾਇਟੀ ਇਕਾਈ ਜੰਡਿਆਲਾ ਗੁਰੂ ਵਲੋਂ ਗੁਰੂ ਤੇਗ ਬਹਾਦਰ ਨਰਸਿੰਗ ਕਾਲਜ ਜੰਡਿਆਲਾ ਗੁਰੂ ਵਿਖੇ ਵਹਿਮਾਂ ਭਰਮਾਂ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਰੲਆ ਗਿਆ। ਜਿਸ ਵਿੱਚ ਵਹਿਮਾਂ ਭਰਮਾਂ ਉੱਤੇ ਵਿਸ਼ਵਾਸ ਨਾ ਕਰਣ ਅਤੇ ਢੋਂਗੀ ਬਾਬਿਆਂ ਕੋਲੋਂ ਬੱਚਣ ਲਈ ਕਿਹਾ ਗਿਆ। ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕੇ ਇਹ ਢੋਂਗੀ ਬਾਬੇ ਸਿਰਫ ਆਪਣਾ ਤੋਰੀ ਫੁਲਕਾ ਚਲਾਉਣ ਖਾਤਰ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਵਹਿਮਾਂ ਭਰਮਾਂ ਵਿੱਚ ਫਸਾ ਦਿੰਦੇ ਹਨ ਅਤੇ ਫਿਰ ਉਨ੍ਹਾਂ ਵਹਿਮਾਂ ਭਰਮਾਂ ਵਿੱਚ ਫਸੇ ਲੋਕਾਂ ਕੋਲੋਂ ਮੋਟੀਆਂ ਰਕਮਾਂ ਵਸੂਲਦੇ ਹਨ।ਜੱਦ ਕੇ ਅਸਲੀਅਤ ਵਿੱਚ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਇਸ ਮੌਕੇ ਤਰਕਸ਼ੀਲਾਂ ਨੇ ਜਾਦੂ ਦੇ ਕੱਰਤਵ ਵੀ ਕਰ ਦਿਖਾਏ ਅਤੇ ਉਨ੍ਹਾਂ ਜਾਦੂ ਦੀ ਅਸਲੀਅਤ ਬਾਰੇ ਵੀ ਰਾਜ ਖੋਲ ਕੇ ਦੱਸੇ। ਵਿਦਿਆਰਥੀਆਂ ਨੂੰ ਅੱਖਾਂ ਉਤੇ ਪੱਟੀ ਬੰਨ ਕੇ ਵਾਹਨ ਚਲਾਉਣਾ ਵੀ ਸਿਖਾਇਆ। ਇਸ ਦੌਰਾਨ ਸਰਬਜੀਤ ਸਿੰਘ ਅੋਲਖ ਪਟਿਆਲਾ, ਸਤਨਾਮ ਸਿੰਘ ਕਲਸੀ, ਨਿਰਮਲ ਸਿੰਘ ਛੱਜਲਵੱਡੀ ਅਤੇ ਗੁਰੂ ਤੇਗ ਬਹਾਦਰ ਨਰਸਿੰਗ ਕਾਲਜ ਦੇ ਡਾਇਰੇਕਟਰ ਡਾਕਟਰ ਹਰਦੀਪ ਸਿੰਘ ਜੰਮੂ ਅਤੇ ਡਾਕਟਰ ਬਲਵਿੰਦਰ ਕੌਰ ਜੰਮੂ ਅਤੇ ਕਾਲਜ ਦਾ ਸਮੂਹ ਸਟਾਫ ਹਾਜਰ ਸਨ।