Nabaz-e-punjaab.com

ਆਚਾਰੀਆ ਮਨੀਸ਼ ਗਰੋਵਰ ਦੀ ਅਗਵਾਈ ਹੇਠ 150 ਆਯੁਰਵੇਦ ਡਾਕਟਰਾਂ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ

ਆਯੁਰਵੇਦ ਡਾਕਟਰਾਂ ਦਾ ਦਾਅਵਾ: ਇਕ ਵਾਰੀ ਮੌਕਾ ਦਿਓ ਆਯੁਰਵੇਦ ਵਿੱਚ ਹੈ ਕਰੋਨਾ ਦਾ ਸਫਲ ਇਲਾਜ

ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਤਰਜ਼ ’ਤੇ ਭਾਰਤੀ ਹੈਲਥ ਆਰਗਨਾਈਜੇਸ਼ਨ ਬਣਾਏ ਜਾਣ ਦੀ ਕੀਤੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਦੇਸ਼ ਭਰ ਵਿੱਚ ਵੱਖ-ਵੱਖ ਬਿਮਾਰੀਆਂ ਦਾ ਆਯੁਰਵੇਦ ਪ੍ਰਣਾਲੀ ਨਾਲ ਇਲਾਜ ਕਰਨ ਵਾਲੀ ਸੰਸਥਾ ਜਿਊਣਾ ਸਿੱਖੋ ਫਾਊਂਡੇਸ਼ਨ ਅਤੇ ਸ਼ੁੱਧੀ ਕਲੀਨਿਕ ਦੇ ਫਾਊਂਡਰ ਆਚਾਰੀਆ ਮਨੀਸ਼ ਗਰੋਵਰ ਦੀ ਅਗਵਾਈ ਹੇਠ ਕਰੀਬ 150 ਆਯੁਰਵੇਦ ਡਾਕਟਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖ ਕੇ ਕਰੋਨਾਵਾਇਰਸ ਪੀੜਤਾਂ ਦਾ ਇਲਾਜ ਕਰਨ ਦੀ ਆਗਿਆ ਮੰਗੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਇਕ ਵਾਰ ਆਯੁਰਵੇਦ ਟੀਮ ਨੂੰ ਮੌਕਾ ਦੇਣ ਤਾਂ ਉਹ ਦੇਸ਼ ’ਚੋਂ ਕਰੋਨਾਵਾਇਰਸ ਦਾ ਖ਼ਾਤਮਾ ਕਰਨ ਵਿੱਚ ਸਫਲ ਹੋਣਗੇ।
ਆਚਾਰੀਆ ਮਨੀਸ਼ ਗਰੋਵਰ ਨੇ ਇਹ ਚਿੱਠੀ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਈਮੇਲ ਕਰਨ ਦੇ ਨਾਲ-ਨਾਲ ਇਸ ਚਿੱਠੀ ਨੂੰ ਉਨ੍ਹਾਂ ਨੇ ਆਪਣੇ ਫੇਸਬੁੱਕ ਅਤੇ ਟਵਿੱਟਰ ਅਕਾਊਂਟ ’ਤੇ ਵੀ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਵਰਲਡ ਹੈਲਥ ਆਰਗਨਾਈਜੇਸ਼ਨ ਦੀ ਤਰਜ਼ ’ਤੇ ਭਾਰਤੀ ਹੈਲਥ ਆਰਗਨਾਈਜੇਸ਼ਨ ਬਣਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਹੁਣ ਤੱਕ ਆਯੁਰਵੇਦ ਵਿੱਚ ਸਫਲ ਇਲਾਜ ਹੁੰਦੇ ਆ ਰਹੇ ਹਨ, ਪ੍ਰੰਤੂ ਦੁੱਖ ਦੀ ਗੱਲ ਹੈ ਕਿ ਆਯੁਰਵੇਦ ਨੂੰ ਹਮੇਸ਼ਾ ਹੀ ਐਲੋਪੈਥੀ ਦੇ ਮੁਕਾਬਲੇ ਪਿੱਛੇ ਰੱਖਿਆ ਗਿਆ ਹੈ। ਜਦੋਂਕਿ ਐਲੋਪੈਥੀ ਦੇ ਮੁਕਾਬਲੇ ਆਯੁਰਵੇਦ ਦਾ ਇਲਾਜ ਕਿਤੇ ਜ਼ਿਆਦਾ ਸਫਲ ਹੈ। ਉਨ੍ਹਾਂ ਦੀ ਸੰਸਥਾ ਪੂਰੇ ਦੇਸ਼ ਭਰ ਵਿੱਚ ਵੱਡੀ ਪੱਧਰ ’ਤੇ ਆਯੁਰਵੇਦ ਰਾਹੀਂ ਲੋਕਾਂ ਦਾ ਇਲਾਜ ਕਰ ਰਹੀ ਹੈ। ਉਨ੍ਹਾਂ ਭਾਰਤੀ ਹੈਲਥ ਆਰਗਨਾਈਜੇਸ਼ਨ ਦਾ ਗਠਨ ਕਰਕੇ ਡਾਕਟਰਾਂ ਨੂੰ ਆਯੁਰਵੇਦ ਵਿੱਚ ਖੋਜ ਕਰਨ ਦੇ ਮੌਕੇ ਦੇਣ ਦੀ ਵੀ ਮੰਗ ਕੀਤੀ।
ਇਸ ਮਹਾਂਮਾਰੀ ਸਬੰਧੀ ਆਚਾਰੀਆ ਮਨੀਸ਼ ਗਰੋਵਰ ਨੇ ਕਿਹਾ ਕਿ ਕਰੋਨਾ ਨੂੰ ਹਰਾਉਣ ਦਾ ਸਭ ਤੋਂ ਕਾਰਗਰ ਤਰੀਕਾ ਇਹ ਹੈ ਕਿ ਲੋਕ ਆਪਣਾ ਇਮਿਊਨਿਟੀ ਸਿਸਟਮ ਹੋਰ ਜ਼ਿਆਦਾ ਮਜ਼ਬੂਤ ਕਰ ਲੈਣ। ਇਸ ਦੌਰ ਵਿੱਚ ਉਨ੍ਹਾਂ ਦੁੱਧ ਤੋਂ ਬਣੀਆਂ ਵਸਤਾਂ ਤੋਂ ਪ੍ਰਹੇਜ਼ ਕਰਨ ਦੀ ਗੱਲ ਆਖੀ ਅਤੇ ਗਰਮ ਪਾਣੀ ਅਤੇ ਗਰਮ ਚੀਜ਼ਾਂ ਦਾ ਵੱਧ ਤੋਂ ਵੱਧ ਸੇਵਨ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਕਰੋਨਾ ਪਾਜ਼ੇਟਿਵ ਮਰੀਜ਼ ਜ਼ਿਆਦਾ ਹੈਵੀ ਭੋਜਨ ਨਾ ਕਰਨ ਸਗੋਂ ਹਲਕੇ ਭੋਜਨ ਦੇ ਨਾਲ ਨਾਲ ਮੌਸਮੀ ਫਲਾਂ ਦਾ ਸੇਵਨ ਜ਼ਰੂਰ ਕਰਨ। ਕਰੋਨਾ ਇਲਾਜ ਵਿੱਚ ਹਲਦੀ, ਸੌਂਫ, ਮਲੱਠੀ ਇਲਾਇਚੀ ਅਤੇ ਹੋਰ ਬਹੁਤ ਸਾਰੀਆਂ ਕੁਦਰਤੀ ਜੜੀਆਂ ਬੂਟੀਆਂ ਸਹਾਇਕ ਹਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…