nabaz-e-punjab.com

ਸਿੰਘਪੁਰਾ ਰੋਡ ਕੁਰਾਲੀ ਵਿੱਚ ਲਾਇਆ ਜੋੜਾਂ ਦੇ ਦਰਦਾਂ ਸਬੰਧੀ ਆਯੂਰਵੈਦਿਕ ਕੈਂਪ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਅਗਸਤ:
ਸਥਾਨਕ ਸ਼ਹਿਰ ਦੇ ਸਿੰਘਪੁਰਾ ਰੋਡ ਤੇ ਵਾਰਡ ਨੰਬਰ 12 ਵਿੱਚ ਅਜਾਇਬ ਸਿੰਘ ਦੀ ਅਗਵਾਈ ਹੇਠ ਸਰੀਰ ਦੇ ਜੋੜਾਂ ਦੇ ਦਰਦਾਂ ਦੇ ਮਰੀਜਾਂ ਦੀ ਜਾਂਚ ਅਤੇ ਇਲਾਜ ਸਬੰਧੀ ਇੱਕ ਆਯੂਰਵੈਦਿਕ ਕੈਂਪ ਲਗਾਇਆ ਗਿਆ। ਨੈਕਸਜਨ ਕੰਪਨੀ ਵੱਲੋਂ ਆਯੋਜਿਤ ਇਸ ਕੈਂਪ ਦਾ ਉਦਘਾਟਨ ਕਰਦਿਆਂ ਬੀਬੀ ਸੁਖਜੀਤ ਕੌਰ ਸੋਢੀ ਕੌਂਸਲਰ ਨੇ ਕਿਹਾ ਕਿ ਕਿਸੇ ਵੀ ਛੋਟੀ ਤੋਂ ਛੋਟੀ ਬੀਮਾਰੀ ਦੇ ਆਉਣ ’ਤੇ ਉਸ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਡਾਕਟਰਾਂ ਦੀ ਸਲਾਹ ਲਈ ਜਾਵੇ ਅਤੇ ਸਰੀਰਕ ਬੀਮਾਰੀਆਂ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਜਾਨਲੇਵਾ ਸਾਬਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਆਯੂਰਵੈਦਿਕਤਾ ਮੁੱਢ ਤੋਂ ਹੀ ਮਨੁੱਖੀ ਜੀਵਾਂ ਦੀ ਭਲਾਈ ਅਤੇ ਸਰੀਰਕ ਰੋਗਾਂ ਨੂੰ ਦੂਰ ਕਰਨ ਲਈ ਮੋਹਰੀ ਭੂਮਿਕਾ ਨਿਭਾਉਂਦੀ ਆ ਰਹੀ ਹੈ। ਇਸ ਕੈਂਪ ਦੌਰਾਨ ਦੌਰਾਨ ਹਾਜਰ ਡਾਕਟਰਾਂ ਦੀ ਟੀਮ ਵੱਲੋਂ ਸਰਵਾਈਕਲ, ਮਾਈਗ੍ਰੇਨ, ਗੋਡਿਆਂ ਦੇ ਦਰਦ, ਡਿਸਕ ਦਰਦ, ਸਿਰ ਦਰਦ ਸਮੇਤ ਵੱਖ ਵੱਖ ਬਿਮਾਰੀਆਂ ਦੇ 120 ਦੇ ਕਰੀਬ ਮਰੀਜਾਂ ਦੇ ਸਰੀਰ ਦੀ ਜਾਂਚ ਕੀਤੀ ਗਈ। ਇਸ ਮੌਕੇ ਰਵਿੰਦਰ ਸਿੰਘ ਬਿੱਲਾ ਸੀਨੀਅਰ ਕਾਂਗਰਸੀ ਆਗੂ, ਸਮਾਜ ਸੇਵੀ ਸੁਖਜਿੰਦਰ ਸਿੰਘ ਸੋਢੀ, ਡਾ. ਬਲਦੇਵ ਸਿੰਘ, ਅਜਮੇਰ ਸਿੰਘ ਲਾਲੀ ਮੋਦਨ, ਜਸਵੰਤ ਕੌਰ ਚੋਪੜਾ, ਰਣਵੀਰ ਸਿੰਘ ਲਾਡੀ, ਹਰਮਨਜੀਤ ਸਿੰਘ ਸੋਨੀ, ਕੁਲਵੰਤ ਸਿੰਘ, ਨਿਰਮਲ ਸਿੰਘ ਸਮੇਤ ਵਾਰਡ ਦੇ ਮੋਹਤਬਰ ਅਤੇ ਮਰੀਜ ਹਾਜਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …