
ਆਜ਼ਾਦ ਗਰੁੱਪ ਨੇ ਗਊ ਗਰਾਸ ਸੇਵਾ ਸਮਿਤੀ ਨੂੰ ਗਊ ਸੇਵਾ ਲਈ ਦਾਨ ’ਚ ਦਿੱਤਾ ਛੋਟਾ ਹਾਥੀ
ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਲੋਕਾਂ ਦੀਆਂ ਆਸਾ ’ਤੇ ਖਰਾ ਉੱਤਰਨਗੇ: ਕੁਲਵੰਤ ਸਿੰਘ
ਨਿਸ਼ਕਾਮ ਗਊ ਸੇਵਾ ਕਰਨ ਵਾਲੀ ਗਊ ਗਰਾਸ ਸੇਵਾ ਸਮਿਤੀ ਹੋਰਨਾਂ ਲਈ ਬਣੀ ਮਿਸਾਲ: ਕੁਲਵੰਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਸਤੰਬਰ:
ਕਾਂਗਰਸ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਉਣ ’ਤੇ ਸਾਬਕਾ ਮੇਅਰ ਅਤੇ ਆਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਨਵੇਂ ਮੁੱਖ ਮੰਤਰੀ ਸੂਬੇ ਦੇ ਲੋਕਾਂ ਦੀਆਂ ਆਸਾ ’ਤੇ ਖਰਾ ਉੱਤਰਨਗੇ ਅਤੇ ਸੇਵਾ ਭਾਵਨਾ ਨਾਲ ਕੰਮ ਕਰਨਗੇ। ਉਹ ਅੱਜ ਆਜ਼ਾਦ ਗਰੁੱਪ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗਊ ਗਰਾਸ ਸੇਵਾ ਸਮਿਤੀ ਦੀ ਸੇਵਾ ਭਾਵਨਾ ਅਤੇ ਲੋੜ ਨੂੰ ਦੇਖਦੇ ਹੋਏ ਸੰਸਥਾ ਨੂੰ ਛੋਟਾ ਹਾਥੀ ਦਾਨ ਕਰਕੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਗਊ ਸੇਵਾ ਦਾ ਕੰਮ ਕਰ ਰਹੀ ਗਊ ਗਰਾਸ ਸੇਵਾ ਸਮਿਤੀ ਹੋਰਨਾਂ ਸੰਸਥਾਵਾਂ ਲਈ ਮਿਸਾਲ ਹੈ। ਜਿਸ ਦੇ ਮੈਂਬਰਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚੋਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਗਊਆਂ ਲਈ ਚਾਰਾ ਇਕੱਤਰ ਕੀਤਾ ਜਾਂਦਾ ਹੈ।
ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਹਰੇਕ ਨਾਗਰਿਕ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਗਊ ਧਨ ਨੂੰ ਸੜਕਾਂ ’ਤੇ ਨਾ ਰੁਲਨ ਦਿੱਤਾ ਜਾਵੇ। ਜੇ ਗਊਆਂ ਸੜਕ ’ਤੇ ਘੁੰਮਣਗੀਆਂ ਤਾਂ ਹਾਦਸੇ ਵੀ ਵਧਣਗੇ। ਉਨ੍ਹਾਂ ਕਿਹਾ ਕਿ ਜਿਵੇਂ ਮਨੁੱਖ ਨੂੰ ਜਿਊਣ ਦਾ ਅਧਿਕਾਰ ਹੈ, ਉੱਥੇ ਪਸ਼ੂਆਂ-ਪੰਛੀਆਂ ਨੂੰ ਵੀ ਜਿਊਣ ਦਾ ਪੂਰਾ ਅਧਿਕਾਰ ਹੈ ਅਤੇ ਪਸ਼ੂਆਂ-ਪੰਛੀਆਂ ਦੀ ਸਾਂਭ-ਸੰਭਾਲ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਐਲਾਨ ਕੀਤਾ ਕਿ ਆਜ਼ਾਦ ਗਰੁੱਪ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੱਡੀ ਗਊਸ਼ਾਲਾ ਬਣਾ ਕੇ ਗਊਆਂ ਦੀ ਦੇਖਭਾਲ ਲਈ ਹਸਪਤਾਲ ਅਤੇ ਮਾਹਰ ਡਾਕਟਰ ਮੁਹੱਈਆ ਕਰਵਾਏ ਜਾਣਗੇ।
ਜਾਣਕਾਰੀ ਅਨੁਸਾਰ ਉਕਤ ਸੰਸਥਾ ਦੇ ਮੈਂਬਰਾਂ ਵੱਲੋਂ ਘਰਾਂ ’ਚੋਂ ਚਾਰਾ ਇਕੱਤਰ ਕਰਨ ਦੀ ਸੇਵਾ ਇੱਕ ਰੇੜ੍ਹੀ ਤੋਂ ਸ਼ੁਰੂ ਕੀਤੀ ਸੀ ਅਤੇ ਅੱਜ 20-25 ਰੇੜ੍ਹੀਆਂ ਗਊਆਂ ਲਈ ਚਾਰਾ ਇਕੱਠਾ ਕਰਨ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਆਜ਼ਾਦ ਗਰੁੱਪ ਨੇ ਸੰਸਥਾ ਨੂੰ ਛੋਟਾ ਹਾਥੀ ਕਰਕੇ ਉਨ੍ਹਾਂ ਦੇ ਕੰਮ ਨੂੰ ਹੋਰ ਸੌਖਾ ਬਣਾ ਦਿੱਤਾ ਹੈ।
ਇਸ ਮੌਕੇ ਆਜ਼ਾਦ ਗਰੁੱਪ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਸਰਬਜੀਤ ਸਿੰਘ, ਗੁਰਮੀਤ ਕੌਰ, ਕਰਮਜੀਤ ਕੌਰ, ਹਰਜਿੰਦਰ ਕੌਰ, ਅਰੁਣਾ ਵਸ਼ਿਸ਼ਟ, ਰਾਜਬੀਰ ਕੌਰ ਗਿੱਲ, ਸਾਬਕਾ ਕੌਂਸਲਰ ਆਰਪੀ ਸ਼ਰਮਾ, ਫੁਲਰਾਜ ਸਿੰਘ, ਪਰਮਜੀਤ ਸਿੰਘ ਕਾਹਲੋਂ, ਸੁਰਿੰਦਰ ਸਿੰਘ ਰੋਡਾ, ਐਸਐਸ ਬਰਨਾਲਾ, ਹਰਪਾਲ ਸਿੰਘ ਚੰਨਾ, ਜਸਬੀਰ ਕੌਰ ਅੱਤਲੀ, ਕਮਲਜੀਤ ਕੌਰ ਸੋਹਾਣਾ ਸਮੇਤ ਆਜ਼ਾਦ ਗਰੁੱਪ ਦੇ ਆਗੂ ਸੋਨੂੰ ਸੋਢੀ, ਅੰਜਲੀ ਸਿੰਘ, ਹਰਜੀਤ ਕੌਰ, ਪਰਮਜੀਤ ਸਿੰਘ ਚੌਹਾਨ, ਜਸਪਾਲ ਸਿੰਘ ਮਟੌਰ, ਅਕਬਿੰਦਰ ਸਿੰਘ ਗੋਸਲ, ਹਰਸੰਗਤ ਸਿੰਘ ਸੋਹਾਣਾ, ਡਾ. ਕੁਲਦੀਪ ਸਿੰਘ, ਕੁਲਦੀਪ ਸਿੰਘ ਦੁੰਮੀ, ਤਰਨਜੀਤ ਸਿੰਘ, ਅਰੁਣ ਗੋਇਲ, ਹਰਵਿੰਦਰ ਸਿੰਘ, ਐਸਐਸ ਬੋਪਾਰਾਏ, ਹਰਮੇਸ਼ ਸਿੰਘ ਕੁੰਭੜਾ, ਐਚਐਸ ਬਰਾੜ, ਸਵਰਨ ਸਿੰਘ, ਇੰਦਰਜੀਤ ਸਿੰਘ ਖੋਖਰ, ਰਾਜੀਵ ਵਸ਼ਿਸ਼ਟ ਅਤੇ ਗਊ ਗਰਾਸ ਸੇਵਾ ਸਮਿਤੀ ਦੇ ਮੈਂਬਰ ਕਰਮਚੰਦ ਸ਼ਰਮਾ, ਸੁਧੀਰ ਗੋਇਲ, ਬ੍ਰਿਜਮੋਹਨ ਜੋਸ਼ੀ, ਰੋਹਿਤ ਸ਼ਰਮਾ, ਨਵੀਨ ਬਖ਼ਸ਼ੀ, ਪ੍ਰਵੀਨ ਸ਼ਰਮਾ, ਪੰਕਜ ਅਰੋੜਾ, ਵਿਜੈ ਪਾਠਕ ਬਲੌਂਗੀ, ਅਨਿਲ ਕੁਮਾਰ ਗੁੱਡੂ, ਦੀਪਕ ਸ਼ਰਮਾ, ਰਾਜ ਕੁਮਾਰ, ਹਰਕੇਸ਼ ਸਿੰਘ, ਵਿਕਾਸ ਕੁਮਾਰ, ਜਤਿੰਦਰ ਬੰਸਲ, ਵਿਜੇਥਾ ਅਤੇ ਹੋਰ ਮੈਂਬਰ ਮੌਜੂਦ ਸਨ।