Nabaz-e-punjab.com

ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ਨੂੰ ਸਮਰਪਿਤ ਕੀਰਤਨ ਤੇ ਢਾਡੀ ਦਰਬਾਰ ਕਰਵਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਕਤੂਬਰ:
ਸਿੱਖ ਕੌਮ ਦੀ ਪਹਿਲੀ ਰਾਜਧਾਨੀ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਜਿਲ੍ਹਾ ਜਮੁਨਾਨਗਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ਨੂੰ ਸਮਰਪਿਤ ਕੀਰਤਨ ਤੇ ਢਾਡੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਅਮਨਦੀਪ ਸਿੰਘ ਅਬਿਆਣਾ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਰਾਜ ਕਰਨ ਦੀ ਗੱਲ ਕਰਦਿਆਂ ਦੱਸਿਆ ਮੁਗਲਾਂ ਦੇ ਤਿੰਨ ਬਾਦਸ਼ਾਹਾਂ ਬਹਾਦਰ ਸ਼ਾਹ, ਜਹਾਂਦਾਰ ਸ਼ਾਹ ਤੇ ਫਰਖਸ਼ੀਅਰ ਦੇ ਕਿਸ ਤਰ੍ਹਾਂ ਦੰਦ ਖੱਟੇ ਕੀਤੇ ਅਤੇ ਸਰਹੰਦ, ਸਢੌਰਾ, ਸਮਾਣਾਂ, ਕਪੂਰੀ, ਸਹਾਰਨਪੁਰ, ਕੈਥਲ, ਜੀਂਦ, ਨਨੋਤਾ, ਛੱਤ-ਬਨੂੜ, ਮਲੇਰਕੋਟਲਾ, ਮੁਸਤਫਾਬਾਦ, ਕਲਾਨੌਰ, ਗੁਰਦਾਸਪੁਰ, ਜਲੰਧਰ, ਜੰਮੂ ਕਸ਼ਮੀਰ ਤੇ ਸਾਰੇ ਪਹਾੜੀ ਰਾਜੇ ਫਤਹਿ ਕਰਕੇ ਖਾਲਸੇ ਦਾ ਰਾਜ ਕਾਇਮ ਕੀਤਾ ਤੇ ਗੁਰੂ ਸਾਹਿਬ ਦੇ ਨਾਮ ਤੇ ਸਿੱਕੇ ਤੇ ਮੋਹਰਾਂ ਜਾਰੀ ਕੀਤੀਆਂ।
ਜਥੇਦਾਰ ਅਬਿਆਣਾ ਨੇ ਦੱਸਿਆ ਕਿ ਹਰ ਸਾਲ ਜੂਨ ਮਹੀਨੇ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜੀ ਦਾ ਸ਼ਹੀਦੀ ਦਿਨ ਤੇ ਅਕਤੂਬਰ ਮਹੀਨੇ ਵਿੱਚ ਜਨਮ ਦਿਨ ਮਨਾਇਆ ਜਾਵੇਗਾ। ਇਸ ਮੌਕੇ ਬਾਬਾ ਹਰਨੇਕ ਸਿੰਘ, ਨਿਹੰਗ ਸਿੰਘ, ਜਥੇਦਾਰ ਬਲਦੇਵ ਸਿੰਘ ਕਾਇਮਪੁਰੀ ਸਾਬਕਾ ਸੀਨੀਅਰ ਮੀਤ ਪ੍ਰਧਾਨ ਐਸਜੀਪੀਸੀ, ਭਾਈ ਸਤਵਿੰਦਰ ਸਿੰਘ ਚਾਵਲਾ, ਪਰਮਿੰਦਰ ਸਿੰਘ ਸਰਪੰਚ, ਪਰਭਜੀਤ ਸਿੰਘ ਸੰਧੂ ਵਕੀਲ ਧਰਮਕੋਟ, ਜਸਵੀਰ ਸਿੰਘ ਮਛਰੋਲੀ, ਇੰਦਰਜੀਤ ਸਿੰਘ ਢਿੱਲੋਂ ਸਢੋਰਾ, ਜਸਪਾਲ ਸਿੰਘ ਜਗੀਰਦਾਰ ਮਿਰਜਾਪੁਰ, ਸਤਵੀਰ ਸਿੰਘ ਜਗੀਰਦਾਰ ਸਢੋਰਾ, ਜਗਦੀਸ਼ ਸਿੰਘ ਕੁੰਭੜਾ, ਗੁਰਵਿੰਦਰ ਸਿੰਘ ਜੈਲਦਾਰ, ਕੁਲਦੀਪ ਸਿੰਘ ਮੌਲੀ, ਕੌਂਸਲਰ ਪਰਵਿੰਦਰ ਸਿੰਘ ਤਸਿੰਬਲੀ, ਰਣਜੋਧ ਸਿੰਘ ਜੈਲਦਾਰ, ਗੁਰਜੰਟ ਸਿੰਘ ਜੈਲਦਾਰ, ਜਸਪ੍ਰੀਤ ਸਿੰਘ ਜੈਲਦਾਰ, ਚੰਨਪ੍ਰੀਤ ਸਿੰਘ ਬਾਕਰਪੁਰ, ਜਗਦੀਪ ਸਿੰਘ ਬੜੀ, ਪਰਮਜੀਤ ਸਿੰਘ ਬੜੀ, ਬਲਜਿੰਦਰ ਸਿੰਘ ਚੀਮਾ, ਜਸ਼ਨਦੀਪ ਸਿੰਘ ਰੋਪੜ, ਦਰਸ਼ਪ੍ਰੀਤ ਸਿੰਘ ਅਬਿਆਣਾ, ਕੰਵਰਦੀਪ ਸਿੰਘ ਅਬਿਆਣਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…