Nabaz-e-punjab.com

ਬਾਬਾ ਬੰਦਾ ਸਿੰਘ ਬਹਾਦਰ ਏਸੀ ਬੱਸ ਅੱਡੇ ਨੂੰ ਸੁਚਾਰੂ ਢੰਗ ਨਾਲ ਨਾ ਚਲਾਉਣ ਕਾਰਨ ਸਵਾਰੀਆਂ ਤੰਗ ਪ੍ਰੇਸ਼ਾਨ

ਨਵਾਂ ਏਸੀ ਬੱਸ ਅੱਡਾ ਸਹੀ ਢੰਗ ਨਾਲ ਚਾਲੂ ਨਾ ਕੀਤਾ ਤਾਂ ਉੱਚ ਅਦਾਲਤ ਦੀ ਸ਼ਰਨ ’ਚ ਜਾਵਾਂਗੇ: ਕੁਲਜੀਤ ਬੇਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਕਤੂਬਰ:
ਇੱਥੋਂ ਦੇ ਫੇਜ਼-6 ਸਥਿਤ ਵੇਰਕਾ ਮਿਲਕ ਪਲਾਂਟ ਦੇ ਬਿਲਕੁਲ ਸਾਹਮਣੇ ਪਿਛਲੀ ਅਕਾਲੀ ਸਰਕਾਰ ਵੱਲੋਂ ਬਣਾਇਆ ਗਿਆ ਦੇਸ਼ ਦਾ ਪਹਿਲਾ ਅੰਤਰਰਾਜ਼ੀ ਏਸੀ ਬੱਸ ਅੱਡੇ ਨੂੰ ਸੁਚਾਰੂ ਢੰਗ ਨਾ ਚਲਾਉਣ ਕਾਰਨ ਸਵਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ, ਗਮਾਡਾ ਨੇ ਸਥਾਨਕ ਫੇਜ਼-8 ਵਿਚਲਾ ਪੁਰਾਣੇ ਅੰਤਰਰਾਜ਼ੀ ਬੱਸ ਅੱਡੇ ਨੂੰ ਬੰਦ ਕਰਕੇ ਉੱਥੇ ਕੰਡਾ ਤਾਰ ਲਗਾ ਦਿੱਤੀ ਗਈ ਹੈ। ਨਵਾਂ ਬੱਸ ਅੱਡਾ ਸਹੀ ਤਰੀਕੇ ਨਾਲ ਚੱਲ ਨਹੀਂ ਰਿਹਾ ਹੈ ਅਤੇ ਪੁਰਾਣਾ ਗਮਾਡਾ ਨੇ ਜਲਦਬਾਜ਼ੀ ਕਰਦਿਆਂ ਬੱਸ ਕਰ ਦਿੱਤਾ ਹੈ। ਇਸ ਤਰ੍ਹਾਂ ਸ਼ਹਿਰ ਵਾਸੀਆਂ ਅਤੇ ਮੁਹਾਲੀ ਵਿੱਚ ਸਥਿਤ ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰਾਂ ਵਿੱਚ ਰੋਜ਼ਾਨਾ ਡਿਊਟੀ ’ਤੇ ਆਉਣ ਵਾਲੇ ਕਰਮਚਾਰੀਆਂ ਨੂੰ ਮੁਸ਼ਕਲ ਹੋ ਰਹੀ ਹੈ।
ਇਸ ਸਬੰਧੀ ਆਰਟੀਆਈ ਕਾਰਕੁਨ ਅਤੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਨਵੇਂ ਏਸੀ ਬੱਸ ਅੱਡੇ ਨੂੰ ਸਹੀ ਤਰੀਕੇ ਨਾਲ ਚਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਗਾਤਾਰ 10 ਸਾਲ ਸ਼ਾਸਨ ਚਲਾ ਚੁੱਕੀ ਅਕਾਲੀ ਸਰਕਾਰ ਦੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੁਫ਼ਨਮਈ ਅੰਤਰਰਾਜ਼ੀ ਏਸੀ ਬੱਸ ਟਰਮੀਨਲ ਨੇ ਸ਼ਹਿਰ ਵਾਸੀਆਂ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ।
ਸ੍ਰੀ ਬੇਦੀ ਨੇ ਕਿਹਾ ਕਿ ਅਕਾਲੀ ਸਰਕਾਰ ਵੱਲੋਂ ਏਸੀ ਬੱਸ ਅੱਡੇ ਦੀ ਲੋਕੇਸ਼ਨ ਹੀ ਗਲਤ ਚੁਣੀ ਗਈ ਹੈ। ਸਾਬਕਾ ਹੁਕਮਰਾਨਾਂ ਨੇ ਸਿਰਫ਼ ਫੇਜ਼-1 ਵਿੱਚ ਆਪਣੀ ਪ੍ਰਾਈਵੇਟ ਏਸੀ ਬੱਸ ਕੰਪਨੀ ਨੂੰ ਫਾਇਦਾ ਪਹੁੰਚਾਉਣ ਅਤੇ ਆਪਣੀਆਂ ਬੱਸਾਂ ਲਈ ਨਿੱਜੀ ਫਾਇਦਾ ਚੁੱਕਣ ਲਈ ਇਸ ਥਾਂ ’ਤੇ ਅੱਡਾ ਬਣਾ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੇ ਨਵਾਂ ਏਸੀ ਬੱਸ ਅੱਡਾ ਸੁਚਾਰੂ ਢੰਗ ਨਾਲ ਚਾਲੂ ਨਹੀਂ ਕੀਤਾ ਗਿਆ ਤਾਂ ਉਹ ਪੰਜਾਬ ਸਰਕਾਰ, ਗਮਾਡਾ ਅਤੇ ਮੁਹਾਲੀ ਪ੍ਰਸ਼ਾਸਨ ਖ਼ਿਲਾਫ਼ ਉੱਚ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਇਨਸਾਫ਼ ਦੀ ਗੁਹਾਰ ਲਗਾਉਣਗੇ।
ਸ੍ਰੀ ਬੇਦੀ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਕਰੋੜਾਂ ਰੁਪਏ ਖਰਚ ਕਰਕੇ ਬਣਾਏ ਇਸ ਬੱਸ ਅੱਡੇ ਦਾ ਬਿਜਲੀ ਬਿਲ ਭਰਨ ਲਈ ਵੀ ਪ੍ਰਸ਼ਾਸਨ ਕੋਲ ਪੈਸਾ ਨਹੀਂ ਹੈ ਅਤੇ ਬਿਜਲੀ ਦਾ ਕੁਨੈਕਸ਼ਨ ਵੀ ਕੱਟਿਆ ਜਾ ਚੁੱਕਾ ਹੈ। ਇੱਥੇ ਪਏ ਜਨਰੇਟਰ ਵੀ ਗਾਇਬ ਹੋ ਚੁੱਕੇ ਹਨ। ਇਹੀ ਨਹੀਂ ਇਸ ਆਲੀਸ਼ਾਨ ਅੱਡੇ ਦੀ ਇਮਾਰਤ ਦਾ ਸਰਕਾਰੀ ਲੇਮਾਂ ਅਨੁਸਾਰ ਪ੍ਰਾਪਰਟੀ ਟੈਕਸ ਵੀ ਨਹੀਂ ਭਰਿਆ ਗਿਆ ਹੈ ਅਤੇ ਜਿਹੜੇ ਲੋਕਾਂ ਨੇ ਇੱਥੇ ਕਾਰੋਬਾਰ ਕਰਨ ਲਈ ਲੱਖਾਂ ਰੁਪਏ ਖ਼ਰਚ ਕਰਕੇ ਦੁਕਾਨਾਂ ਲਈਆਂ ਸਨ। ਹਾਲੇ ਤੱਕ ਉਨ੍ਹਾਂ ਨੂੰ ਕਬਜ਼ਾ ਵੀ ਨਹੀਂ ਦਿੱਤਾ ਗਿਆ ਹੈ। ਜਿਸ ਕਾਰਨ ਪੀੜਤਾਂ ਦੀ ਸ਼ਿਕਾਇਤ ’ਤੇ ਪੁਲੀਸ ਵੱਲੋਂ ਪ੍ਰਾਈਵੇਟ ਕੰਪਨੀ ਦੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਇਹ ਬੱਸ ਅੱਡੇ ਸੁੰਨਾ ਪਿਆ ਹੈ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…