ਬਾਬਾ ਬੰਦਾ ਸਿੰਘ ਬਹਾਦੁਰ ਅੰਤਰਰਾਜੀ ਬੱਸ ਅੱਡੇ ਨੂੰ ਤੰਬਾਕੂ ਮੁਕਤ ਜੋਨ ਐਲਾਨਿਆ ਜਾਵੇ: ਜਤਿੰਦਰਪਾਲ ਸਿੰਘ

ਨਿਊਜ਼ ਡੈਸਕ, ਮੁਹਾਲੀ, 13 ਦਸੰਬਰ
ਕਲਗੀਧਰ ਸੇਵਕ ਜਥਾ ਮੁਹਾਲੀ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇ.ਪੀ ਨੇ ਪੰਜਾਬ ਦੇ ਮੁੱਖ ਮੰਤਰੀ, ਸਿਹਤ ਵਿਭਾਗ ਦੇ ਸਕੱਤਰ ਅਤੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਮੁਹਾਲੀ ਵਿੱਚ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਬਣੇ ਨਵੇਂ ਏਸੀ ਬੱਸ ਸਟੈਂਡ ਅਤੇ ਉਸ ਦੇ ਨੇੜੇ 200 ਮੀਟਰ ਇਲਾਕੇ ਨੂੰ ਨੋ ਸਮੋਕਿੰਗ ਜ਼ੋਨ ਐਲਾਨਿਆ ਜਾਵੇ।
ਆਪਣੇ ਪੱਤਰ ਵਿੱਚ ਸ੍ਰੀ ਜੇ.ਪੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਉਪਰ ਬਣੇ ਇਸ ਬੱਸ ਸਟੈਂਡ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਨਵੇਂ ਬੱਸ ਸਟੈਂਡ ਅਤੇ ਇਸਦੇ ਨੇੜਲੇ 200 ਮੀਟਰ ਘੇਰੇ ਵਿੱਚ ਬੀੜੀ, ਸਿਗਰਟ, ਤੰਬਾਕੂ ਵੇਚਣ ਅਤੇ ਵਰਤੋਂ ਕਰਨ ਉਪਰ ਪਾਬੰਦੀ ਲਗਾਈ ਜਾਵੇ। ਇਸ ਬੱਸ ਸਟੈਂਡ ਉਪਰ ਬੀੜੀ ਤੰਬਾਕੂ ਵੇਚਣ ਦਾ ਠੇਕਾ ਕਿਸੇ ਨੂੰ ਵੀ ਨਾ ਦਿੱਤਾ ਜਾਵੇ ਅਤੇ ਕਿਸੇ ਵੀ ਦੁਕਾਨ ਉਪਰ ਤੰਬਾਕੂ, ਬੀੜੀ ਸਿਗਰਟ ਵੇਚਣ ਦੀ ਆਗਿਆ ਨਾ ਹੋਵੇ। ਇਸ ਕੰਮ ਲਈ ਹੁਣੇ ਤੋਂ ਹੀ ਹੁਕਮ ਜਾਰੀ ਕਰ ਦਿਤੇ ਜਾਵੇ ਚਾਹੀਦੇ ਹਨ। ਉਹਨਾਂ ਕਿਹਾ ਕਿ ਬੱਸ ਸਟੈਂਡ ਵਿੱਚ ਤੰਬਾਕੂ ਮੁਕਤ ਜੋਨ ਸਬੰਧੀ ਜੋ ਬੋਰਡ ਆਦਿ ਲਗਾਉਣੇ ਹਨ ਉਹ ਜਥੇ ਵੱਲੋਂ ਖੁਦ ਬਣਾ ਕੇ ਲਾ ਦਿਤੇ ਜਾਣਗੇ। ਉਨ੍ਹਾਂ ਲਿਖਿਆ ਹੈ ਕਿ ਸ਼ਹਿਰ ਨੂੰ ਤੰਬਾਕੂ ਮੁਕਤ ਕਰਨ ਲਈ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੱਖ-ਵੱਖ ਥਾਵਾਂ ਉਪਰ ਖੁਲੀਆਂ ਤੰਬਾਕੂ ਵੇਚਣ ਵਾਲੀਆਂ ਗੈਰ ਕਾਨੂੰਨੀ ਦੁਕਾਨਾਂ ਬੰਦ ਕਰਵਾਈਆਂ ਜਾਣਗੀਆਂ ਅਤੇ ਲੋਕਾਂ ਨੂੰ ਤੰਬਾਕੂ ਵਿਰੁੱਧ ਜਾਗਰੂਕ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…