nabaz-e-punjab.com

ਡੇਰਾ ਗੋਸਾਈਂਆਣਾ ਵਿੱਚ ਹੋਣ ਵਾਲੇ ਮੇਲੇ ਸਬੰਧੀ ਬਾਬਾ ਧਨਰਾਜ ਗਿਰ ਨੇ ਸ਼ਹਿਰ ਵਿੱਚ ਗਜਾ ਕੀਤੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 20 ਅਗਸਤ:
ਸ਼ਹਿਰ ਦੇ ਪ੍ਰਾਚੀਨ ਡੇਰਾ ਬਾਬਾ ਗੋਸਾਈਂਆਣਾ ਵਿਖੇ ਹੋਣ ਵਾਲੇ ਸਲਾਨਾ ਮੇਲੇ ਸਬੜਨ੍ਹੀ ਬਾਬਾ ਧਨਰਾਜ ਗਿਰ ਵੱਲੋਂ ਸ਼ਹਿਰ ਅੰਦਰ ਗਜਾ ਕੀਤੀ ਗਈ। ਇਸ ਦੌਰਾਨ ਡੇਰੇ ਦੇ ਮੁੱਖ ਬਾਬਾ ਧਨਰਾਜ ਗਿਰ ਵੱਲੋਂ ਸ਼ਹਿਰ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਅੰਦਰ ਘਰ ਘਰ ਜਾ ਕੇ ਪੁਰਾਤਨ ਰੀਤ ਅਨੁਸਾਰ ਲੋਕਾਂ ਤੋਂ ਸ਼ਰਧਾ ਅਨੁਸਾਰ ਰਾਸ਼ਨ ਅਤੇ ਹੋਰ ਸਮਾਨ ਇਕੱਤਰ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹੰਤ ਬਾਬਾ ਧਨਰਾਜ ਗਿਰ ਨੇ ਦੱਸਿਆ ਕਿ ਸਦੀਆਂ ਪੁਰਾਣੀ ਰੀਤ ਅਨੁਸਾਰ ਸ਼ਹਿਰ ਵਿੱਚੋਂ ਗਜ ਕੀਤੀ ਗਈ ਤਾਂ ਜੋ ਲੋਕਾਂ ਦੀ ਸ਼ਰਧਾ ਅਨੁਸਾਰ ਮੇਲੇ ਵਿੱਚ 22 ਤੇ 23 ਅਗਸਤ ਨੂੰ ਆਈਆਂ ਸੰਗਤਾਂ ਲਈ ਲੰਗਰ ਤਿਆਰ ਕੀਤੇ ਜਾ ਸਕਣ ਅਤੇ ਨਾਲ ਹੀ ਮੇਲੇ ਵਿੱਚ ਦੇਸ਼ ਭਰ ਵਿਚੋਂ ਪਹੁੰਚਣ ਵਾਲੇ ਸਾਧੂ ਸੰਤਾਂ ਲਈ ਰਹਿਣ ਸਹਿਣ ਦੇ ਪ੍ਰਬੰਧ ਕੀਤੇ ਜਾ ਸਕਣ। ਇਸ ਮੇਲੇ ਦੌਰਾਨ 22 ਨੂੰ ਸ਼ਾਮ ਸਮੇਂ ਮਾਤਾ ਦਾ ਜਾਗਰਣ 8 ਵਜੇ ਸ਼ੁਰੂ ਹੋਵੇਗਾ ਅਤੇ 23 ਨੂੰ ਓਮਿੰਦਰ ਓਮਾ ਦੀ ਦੇਖ ਰੇਖ ਵਿਚ ਸੱਭਿਾਚਾਰਕ ਮੇਲਾ ਹੋਵੇਗਾ। ਇਸ ਮੌਕੇ ਨੰਦੀਪਾਲ ਬਾਂਸਲ, ਗੁਰਿੰਦਰ ਸਿੰਘ ਵਿੱਕੀ, ਦਵਿੰਦਰ ਰਾਣਾ, ਵਿਸ਼ਾਲ ਭੱਟੀ, ਪੁਨੀਤ ਜੋਸ਼ੀ, ਮਨੋਜ ਕੁਮਾਰ, ਸੁਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ 8 ਮਾਰਚ ਨੂੰ ਸਿੱਖਿਆ ਮੰਤਰ…