ਇਸ ਵਾਰ ਨਹੀਂ ਮਨਾਇਆ ਜਾਵੇਗਾ ਬਾਬਾ ਹੈਦਰ ਸ਼ੇਖ ਦਾ ਸਾਲਾਨਾ ਉਰਸ

ਦਰਗਾਹ ਦੇ ਗੱਦੀਨਸ਼ੀਨਾਂ ਨੇ ਸ਼ਰਧਾਲੂਆਂ ਨੂੰ ਦਰਗਾਹ ਉਪਰ ਨਾ ਆਉਣ ਦੀ ਕੀਤੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮਾਲੇਰਕੋਟਲਾ, 25 ਅਪ੍ਰੈਲ:
ਕਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਬਾਬਾ ਹੈਦਰ ਸ਼ੇਖ ਜੀ ਦਾ ਸਾਲਾਨਾ ਉਰਸ ਇਸ ਵਾਰ ਨਹੀਂ ਮਨਾਇਆ ਜਾਵੇਗਾ।ਇਸ ਸਬੰਧੀ ਦਰਗਾਹ ਦੇ ਗੱਦੀਨਸ਼ੀਨਾਂ ਨੇ ਸਥਾਨਕ ਸ਼ਹਿਰ ਅਤੇ ਪੰਜਾਬ, ਹਰਿਆਣਾ, ਹਿਮਾਚਲ ਦੇ ਵੱਖ—ਵੱਖ ਹਿੱਸਿਆਂ ਵਿਚ ਰਹਿਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਸਾਲਾਨਾ ਉਰਸ ਮੋਕੇ ਦਰਗਾਹ ਉਪਰ ਨਾ ਆਉਣ ਅਤੇ ਆਪਣੇ ਆਪਣੇ ਘਰਾਂ ਵਿਚ ਰਹਿ ਕੇ ਹੀ ਜਿ਼ਆਰਤ ਕਰਨ।ਇਸ ਸਬੰਧੀ ਐਸ.ਡੀ.ਐਮ. ਦਫਤਰ ਮਾਲੇਰਕੋਟਲਾ ਵਿਚ ਸੱਦੀ ਮੀਟਿੰਗ ਵਿਚ ਬਾਬਾ ਹੈਦਰ ਸ਼ੇਖ ਦੀ ਦਰਗਾਹ ਦੇ ਗੱਦੀਨਸ਼ੀਨਾਂ ਨੇ ਐਸਡੀਐਮ ਮਾਲੇਰਕੋਟਲਾ ਟੀ. ਬੈਨਿਥ ਦੀ ਅਪੀਲ ਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਸ਼ਰਧਾਲੂ ਬਾਬਾ ਹੈਦਰ ਸ਼ੇਖ ਜੀ ਦੀ ਦਰਗਾਹ ਉਪਰ ਨਾ ਆਉਣ। ਉਨ੍ਹਾਂ ਦੱਸਿਆ ਕਿ ਬਾਬਾ ਹੈਦਰ ਸ਼ੇਖ ਜੀ ਦੀ ਦਰਗਾਹ ਉਪਰ ਹਰ ਵੀਰਵਾਰ ਨੂੰ ਦੂਰੋਂ ਨੇੜਿਉਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਵੱਖ—ਵੱਖ ਹਿੱਸਿਆਂ ਤੋੋਂ ਸ਼ਰਧਾਲੂ ਜਿ਼ਆਰਤ ਕਰਨ ਲਈ ਆਉਂਦੇ ਹਨ।ਪਰੰਤੂ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਲਈ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਕਰਫਿਊ ਲਗਾਇਆ ਗਿਆ ਹੈ।ਦਰਗਾਹ ਦੇ ਗੱਦੀ ਨਸ਼ੀਨਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਆਪਣੇ ਘਰਾਂ ਵਿਚ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਆਪਣੇ ਆਪਣੇ ਘਰਾਂ ਵਿਚ ਰਹਿ ਕੇ ਹੀ ਸਾਲਾਨਾ ਉਰਸ ਦੇ ਸਬੰਧ ਵਿਚ ਜਿ਼ਆਰਤ ਕਰਨ। ਉਨ੍ਹਾਂ ਸ਼ਰਧਾਲੂਆਂ ਨੂੰ ਇਹ ਵੀ ਅਪੀਲ ਕੀਤੀ ਕਿ ਬਿਨਾਂ ਜ਼ਰੂਰਤ ਤੋੋਂ ਘਰ ਤੋਂ ਬਾਹਰ ਨਾ ਨਿਕਲਣ।ਇਸ ਮੌੌਕੇ ਐਸ.ਡੀ.ਐਮ. ਮਾਲੇਰਕੋਟਲਾ ਨੇ ਵੀ ਬਾਬਾ ਹੈਦਰ ਸ਼ੇਖ ਜੀ ਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਦਰਗਾਹ ਉਪਰ ਨਾ ਆਉਣ ਅਤੇ ਆਪਣੇ ਆਪਣੇ ਘਰਾਂ ਵਿਚ ਰਹਿ ਕੇ ਹੀ ਬਾਬਾ ਜੀ ਨੂੰ ਜਿ਼ਆਰਤ ਭੇਟ ਕਰਨ।ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ੍ਰੀ ਬਾਦਲ ਦੀਨ, ਤਹਿਸੀਲਦਾਰ, ਮਾਲੇਰਕੋਟਲਾ ਵੀ ਮੋਜੂਦ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …