Nabaz-e-punjab.com

ਬਾਬਾ ਮੱਲ ਦਾਸ ਚੈਰੀਟੇਬਲ ਟਰੱਸਟ ਨੇ ਬੀਐਮਡੀ ਸਕੂਲ ਵਿੱਚ ਲਾਇਆ ਮੁਫ਼ਤ ਕੈਂਸਰ ਜਾਂਚ ਕੈਂਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਸਮਾਜ ਸੇਵੀ ਸੰਸਥਾ ਬਾਬਾ ਮੱਲ ਦਾਸ ਚੈਰੀਟੇਬਲ ਟਰੱਸਟ ਵੱਲੋਂ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਸਹਿਯੋਗ ਨਾਲ ਇੱਥੋਂ ਦੇ ਫੇਜ਼-9 ਸਥਿਤ ਬੀਐਮਡੀ ਪਬਲਿਕ ਸਕੂਲ ਵਿੱਚ ਮੁਫ਼ਤ ਕੈਂਸਰ ਜਾਂਚ ਕੈਂਪ ਲਗਾਇਆ। ਜਿਸ ਦਾ ਉਦਘਾਟਨ ਟਰੱਸਟ ਦੀ ਚੇਅਰਮੈਨ ਬੀਬੀ ਸੁਰਜੀਤ ਕੌਰ ਅਤੇ ਵਾਈਸ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ 270 ਵਿਅਕਤੀਆਂ ਦੀ ਮੈਡੀਕਲ ਜਾਂਚ ਅਤੇ ਕੈਂਸਰ ਦੇ ਸਾਰੇ ਟੈੱਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ 45 ਅੌਰਤਾਂ ਦੀ ਮੈਮੋਗਰਾਫ਼ੀ ਅਤੇ 30 ਪੁਰਸ਼ਾਂ ਦੇ ਟੈੱਸਟ ਮੁਫ਼ਤ ਕੀਤੇ ਗਏ।
ਬੀਐਮਡੀ ਸਕੂਲ ਦੀ ਮੀਡੀਆ ਕੋਆਰਡੀਨੇਟਰ ਇੰਦੂ ਰੈਣਾ ਨੇ ਦੱਸਿਆ ਕਿ ਕੈਂਪ ਵਿੱਚ ਜਲੰਧਰ ਦੇ ਡਾਕਟਰਾਂ ਦੀ ਮਾਹਰ ਟੀਮ ਵੱਲੋਂ ਦੁਰ-ਦੁਰਾਡੇ ਦੇ ਇਲਾਕਿਆਂ ਤੋਂ ਆਏ ਮਰੀਜ਼ਾਂ ਦਾ ਬਲੱਡ, ਸ਼ੂਗਰ, ਅਤੇ ਹੱਡੀਆਂ ਦੀਆਂ ਬਿਮਾਰੀਆਂ ਸਬੰਧੀ ਚੈੱਕਅਪ ਕੀਤਾ ਗਿਆ ਅਤੇ ਦਵਾਈਆਂ ਦਿੱਤੀਆਂ ਗਈਆਂ।
ਟਰੱਸਟ ਦੀ ਚੇਅਰਮੈਨ ਬੀਬੀ ਸੁਰਜੀਤ ਕੌਰ ਅਤੇ ਵਾਈਸ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਟਰੱਸਟ ਵੱਲੋਂ ਇਹ ਉਪਰਾਲਾ ਲੋਕਾਂ ਦੀ ਸਿਹਤ ਦੀ ਸੰਭਾਲ ਨੂੰ ਮੁੱਖ ਰੱਖਦਿਆਂ ਕੀਤਾ ਗਿਆ ਹੈ, ਕਿਉਂਕਿ ਕੈਂਸਰ ਇਕ ਅਜਿਹੀ ਭਿਆਨਕ ਬਿਮਾਰੀ ਹੈ। ਇਸ ਦਾ ਇਲਾਜ ਅਤੇ ਟੈੱਸਟ ਕਾਫ਼ੀ ਮਹਿੰਗੇ ਹਨ। ਜਿਸ ਕਾਰਨ ਪੈਸੇ ਬਚਾਉਣ ਦੇ ਚੱਕਰ ਵਿੱਚ ਲੋੜਵੰਦ ਮਰੀਜ਼ ਅਣਗਹਿਲੀ ਕਰ ਬੈਠਦੇ ਹਨ। ਉਨ੍ਹਾਂ ਪੰਜਾਬ ਵਿੱਚ ਕੈਂਸਰ ਵੱਡੇ ਪੱਧਰ ’ਤੇ ਫੈਲਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਹਰੇਕ ਸਾਲ ਅੱਖਾਂ ਦਾ ਮੁਫ਼ਤ ਕੈਂਪ, ਮੈਡੀਕਲ ਕੈਂਪ ਲਗਾਉਣ ਸਮੇਂ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹਨ ਅਤੇ ਭਵਿੱਖ ਵਿੱਚ ਵੀ ਇਹ ਕਾਰਜ ਨਿਰੰਤਰ ਜਾਰੀ ਰਹਿਣਗੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…