Nabaz-e-punjab.com

ਪਟਿਆਲਾ ਜੇਲ੍ਹ ਵਿੱਚ ਪੰਡਿਤ ਰਾਓ ਧਰੇਨਵਰ ਨੇ ਫੈਲਾਇਆ ਬਾਬੇ ਨਾਨਕ ਦਾ ਸ਼ਾਂਤੀ ਤੇ ਪਿਆਰ ਦਾ ਪੈਗਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਨਵੰਬਰ:
ਪੰਜਾਬ ਜੇਲ੍ਹ ਵਿਭਾਗ ਬਾਬਾ ਨਾਨਕ ਜੀ ਦੇ 550ਵੇਂ ਪ੍ਰਕਾਸ਼ ਉਤਸਵ ਅਨੋਖੇ ਢੰਗ ਨਾਲ ਮਨਾਉਣ ਜਾ ਰਿਹਾ ਹੈ। ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਪੈਗਾਮ ਪਹੁੰਚਾਉਣ ਲਈ ਪੰਡਿਤ ਰਾਓ ਧਰੇਨਵਰ ਨੂੰ ਇਜਾਜ਼ਤ ਦਿੱਤੀ ਗਈ ਹੈ ਜਿਸਦੇ ਤਹਿਤ ਪੰਡਿਤ ਰਾਓ ਧਰੇਨਵਰ ਪੰਜਾਬ ਦੀਆਂ ਕੁੱਲ 58 ਜੇਲ੍ਹਾਂ ਵਿੱਚ ਜਾ ਕੇ ਬਾਬਾ ਨਾਨਕ ਜੀ ਦਾ ਸ਼ਾਤੀ ਅਤੇ ਪਿਆਰ ਦਾ ਪੈਗਾਮ ਪਹੁੰਚਾਉਣ ਦਾ ਪਵਿੱਤਰ ਕੰਮ ਕਰਨਗੇ। ਇਸ ਸਿਲਸਿਲੇ ਵਿੱਚ ਪੰਡਿਤ ਰਾਓ ਨੇ ਪਟਿਆਲਾ ਜੇਲ੍ਹ ਵਿੱਚ ਪਹੁੰਚ ਕੇ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਪੈਗਾਮ ਫੈਲਾਇਆ। ਸ੍ਰੀ ਜਪੁਜੀ ਸਾਹਿਬ ਨੂੰ ਕੰਨਡ ਭਾਸ਼ਾ ਵਿੱਚ ਅਨੁਵਾਦ ਕਰਨ ਵਾਲੇ ਪੰਡਿਤਰਾਓ ਧਰੇਨਵਰ ਪੰਜਾਬ ਦੇ ਸਾਰੇ ਸੁਧਾਰ ਘਰਾਂ ਵਿੱਚ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਪੈਗਾਮ ਪਹੁੰਚਾਉਣਗੇ।
ਇਹ ਪਵਿੱਤਰ ਕੰਮ ਬਾਰੇ ਖੁਸ਼ੀ ਜਾਹਿਰ ਕਰਦੇ ਹੋਏ ਪੰਡਿਤ ਰਾਓ ਧਰੇਨਵਰ ਨੇ ਪੰਜਾਬ ਜੇਲ੍ਹ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵੇਕੰਟ ਰਮਨ, ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ, ਜੇਲ੍ਹ ਵਿਭਾਗ ਦੇ ਡੀਆਈਜੀ ਪ੍ਰਵੀਨ ਕੁਮਾਰ ਸੀਨ੍ਹਾ, ਜੇਲ੍ਹ ਵਿਭਾਗ ਦੇ ਆਈਜੀ ਰੂਪ ਕੁਮਾਰ ਅਰੋੜਾ ਅਤੇ ਪਟਿਆਲਾ ਜੇਲ ਦੇ ਸੁਰਪਡੈਂਟ ਭੁਪਿੰਦਰਜੀਤ ਸਿੰਘ ਵਿਰਕ, ਡਿਪਟੀ ਸੁਪਰਡੈਂਟ ਮਨਜੀਤ ਸਿੰਘ, ਡਿਪਟੀ ਸਕੱਤਰ ਲਾਲ ਸਿੰਘ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਪੁਲੀਸ ਦੀ ਤਰ੍ਹਾਂ ਭਾਰਤ ਦੇ ਹੋਰਨਾਂ ਰਾਜਾਂ ਦੀ ਪੁਲੀਸ ਨੂੰ ਵੀ ਆਪਣੇ ਆਪਣੇ ਸੁਧਾਰ ਘਰਾਂ ਵਿੱਚ ਬਾਬਾ ਨਾਨਕ ਜੀ ਦਾ ਸ਼ਾਂਤੀ ਅਤੇ ਪਿਆਰ ਦਾ ਸੰਦੇਸ਼ ਪਹੁੰਚਾਉਣ ਦਾ ਪਵਿੱਤਰ ਕੰਮ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਪੰਡਿਤ ਰਾਓ ਧਰੇਨਵਰ ਨੂੰ ਹਰਿਆਣਾ ਜੇਲ ਵਿਭਾਗ ਵੱਲੋਂ ਹਰਿਆਣਾ ਜੇਲਾਂ ਵਿੱਚ ਬਾਬਾ ਨਾਨਕ ਦਾ ਸੰਦੇਸ਼ ਪਹੁੰਚਾਉਣ ਦੀ ਪ੍ਰਵਾਨਗੀ ਮਿਲ ਚੁੱਕੀ ਹੈ ਜਿਸ ਤਹਿਤ ਪੰਡਿਤ ਰਾਓ ਨੇ ਯਮੁਨਾ ਨਗਰ ਅਤੇ ਅੰਬਾਲਾ ਜੇਲ੍ਹ ਵਿੱਚ ਬਾਬਾ ਨਾਨਕ ਦੇ ਸੰਦੇਸ਼ ਪਹੁੰਚਾ ਚੁੱਕੇ ਹਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਵੱਲੋਂ ਗੰਨ ਪੁਆਇੰਟ ’ਤੇ ਕਾਰ ਖੋਹ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ

ਮੁਹਾਲੀ ਪੁਲੀਸ ਵੱਲੋਂ ਗੰਨ ਪੁਆਇੰਟ ’ਤੇ ਕਾਰ ਖੋਹ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਖੋਹ ਕੀਤ…