Share on Facebook Share on Twitter Share on Google+ Share on Pinterest Share on Linkedin ਬਾਬਾ ਪਰਮਾਨੰਦ ਜੀ ਤੇ ਵਿਧਾਇਕ ਡੈਨੀ ਵੱਲੋਂ ਨਵੇਂ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਕੁਲਜੀਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 15 ਅਪਰੈਲ: ਜੰਡਿਆਲਾ ਗੁਰੂ ਜੀ ਟੀ ਰੋਡ ਉਪਰ ਨਵੇਂ ਬਣੇ ਮਲਟੀ ਸਪੈਸ਼ਲਿਟੀ ਹਸਪਤਾਲ ਉਮੀਦ ਦਾ ਉਦਘਾਟਨ ਤਪ ਅਸਥਾਨ ਬਾਬਾ ਹੰਦਾਲ ਜੀ ਦੇ ਮੁੱਖ ਸੇਵਾਦਾਰ ਅਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵਲੋਂ ਕੀਤਾ ਗਿਆ। ਜੰਡਿਆਲਾ ਗੁਰੂ ਵਿੱਚ ਪਿਛਲੇ ਕਾਫੀ ਲੰਮੇ ਸਮੇਂ ਤੋਂ ਹੱਢੀਆਂ ਦੇ ਮਾਹਰ ਡਾਕਟਰ ਵਿਕਾਸ ਭੰਡਾਰੀ ਆਪਣੀਆਂ ਸੇਵਾਵਾਂ ਬਾਬਾ ਹੰਦਾਲ ਜੀ ਚੈਰੀਟੇਬਲ ਹਸਪਤਾਲ ਵਿੱਚ ਅਤੇ ਮਾਤਾ ਕੌਲਾਂ ਹਸਪਤਾਲ ਅੰਮ੍ਰਿਤਸਰ ਵਿਚ ਨਿਭਾਅ ਰਹੇ ਸਨ। ਜੰਡਿਆਲਾ ਗੁਰੂ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਉਨ੍ਹਾਂ ਆਪਣਾ ਮਲਟੀ ਸਪੈਸ਼ਲਿਟੀ ਉਮੀਦ ਹਸਪਤਾਲ ਜੰਡਿਆਲਾ ਗੁਰੂ ਵਿਖੇ ਖੋਲਿਆ, ਤਾਂ ਜੋ ਸਥਾਨਕ ਵਾਸੀਆਂ ਨੂੰ ਵਧੀਆ ਅਤੇ ਸਸਤੀਆਂ ਸਿਹਤ ਸਹੂਲਤਾਂ ਇੱਥੇ ਹੀ ਮੁਹੱਈਆ ਕਰਾਈਆਂ ਜਾ ਸਕਣ। ਹਸਪਤਾਲ ਦੇ ਉਦਘਾਟਨ ਮੌਕੇ ਸਵੇਰੇ ਸੁਖਮਨੀ ਸਾਹਿਬ ਜੀ ਦੇ ਪਾਠ ਸੰਪੂਰਨ ਕਰਵਾਏ ਗਏ ਉਪਰੰਤ ਆਪਣਾ ਆਪਣਾ ਆਸ਼ੀਰਵਾਦ ਦੇਣ ਪਹੁੰਚੇ ਤਪ ਅਸਥਾਨ ਬਾਬਾ ਹੰਦਾਲ ਜੀ ਦੇ ਮੁੱਖ ਸੇਵਾਦਾਰ ਬਾਬਾ ਪਰਮਾਨੰਦ ਜੀ ਅਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਦੀ ਮੌਜੂਦਗੀ ਵਿੱਚ ਉਮੀਦ ਹਸਪਤਾਲ ਦਾ ਰੀਬਨ ਕੱਟ ਕੇ ਉੱਦਘਾਟਨ ਕੀਤਾ। ਇਸ ਮੌਕੇ ਉਚੇਚੇ ਤੌਰ ਤੇ ਹੱਡੀਆਂ ਦੇ ਮਾਹਰ ਡਾ.ਐਚ ਐਸ ਸੋਹਲ, ਐਸ ਐਮ ੳ ਡਾ.ਰੋਹਿਤ ਗੁਪਤਾ, ਡਾ.ਕੁਲਦੀਪ ਸਿੰਘ, ਨਗਰ ਕੌੰਸਲ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਮਲਹੋਤਰਾ, ਕੌਂਸਲਰ ਰਣਧੀਰ ਸਿੰਘ ਮਲਹੋਤਰਾ, ਸਾਬਕਾ ਕੌਂਸਲਰ ਰਾਕੇਸ਼ ਕੁਮਾਰ ਰਿੰਪੀ, ਅਸ਼ੋਕ ਅਰੋੜਾ ਦਾਵਤ ਰਾਈਸ ਮਿਲ ਵਾਲੇ, ਗੁਲਸ਼ਨ ਜੈਨ, ਸੁਰਿੰਦਰ ਰੰਧਾਵਾ ਸਾਬਕਾ ਚੇਅਰਮੈਨ, ਨਿਰਮਲ ਸਿੰਘ ਲਾਹੌਰੀਆ, ਸੰਜੀਵ ਚੋਪੜਾ, ਡਾ.ਹਰਜਿੰਦਰ ਸਿੰਘ, ਬਲਕਾਰ ਸਿੰਘ ਲੱਖ ਪਤੀ, ਮਨਜੀਤ ਸਿੰਘ ਗਰੋਵਰ, ਸੁਰਿੰਦਰ ਸ਼ਰਮਾ, ਪਰਮਿੰਦਰ ਜੋਸਨ, ਡਾ.ਮਨਰਾਜ ਸਿੰਘ ਜੋਸਨ ਹਾਜ਼ਰ ਹੋਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ